- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀ ਪੀ ਆਈ ਐਮ ਦੇ ਆਗੂ ਕਾਮਰੇਡ ਪ੍ਰੇਮ ਚੰਦ ਰੱਕੜ ਸਰਪੰਚ ਦੀ ਬੇਵਕਤ ਵਿਛੋੜੇ ’ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਸੀਪੀਆਈਐੱਮ ਦੇ ਸਾਬਕਾ ਸੂਬਾ ਕਮੇਟੀ ਮੈਂਬਰ, ਤਹਿਸੀਲ ਬਲਾਚੌਰ ਦੇ ਸਕੱਤਰ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸਾਬਕਾ ਆਗੂ ਪਿੰਡ ਢਾਹਾਂ ਰੱਕੜ ਦੇ ਸਰਪੰਚ ਕਾਮਰੇਡ ਪ੍ਰੇਮ ਚੰਦ ਰੱਕੜ ਵਾਸੀ ਬਲਾਚੌਰ ਨਵਾਂਸ਼ਹਿਰ ਦੀ ਹੋਈ ਬੇਵਕਤ ਮੌਤ ’ਤੇ ਸਥਾਨਕ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹ ਪਿਛਲੇ ਦਿਨਾਂ ਤੋਂ ਜੇਰੇ ਇਲਾਜ ਲਈ ਲੁਧਿਆਣਾ ਦੇ ਦਯਾਨੰਦ ਹਸਪਤਾਲ ’ਚ ਦਾਖਲ ਸਨ। ਬੀਤੀ ਦੇਰ ਰਾਤ ਕਰੀਬ 12 ਵਜੇ ਉਹ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਸਮੁੱਚਾ ਜੀਵਨ ਸੰਘਰਸ਼ਮਈ ਸੀ। ਵਿਦਿਆਰਥੀ ਸਮੇਂ ਤੋਂ ਹੀ ਉਹ ਮਾਰਕਸਵਾਦੀ ਪਾਰਟੀ ਨਾਲ ਜੁੜ ਗਏ ਸਨ।