- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿੱਚ ਤ੍ਰਿਗੁਣ ਧਵਨ ਨੇ ਹਾਸਲ ਕੀਤਾ ਤੀਜਾ ਸਥਾਨ

ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ, ਨੰਗਲ : ਪੰਜਾਬ ਅਮੈਚਿਓਰ ਬਾਡੀ ਬਿਲਡਿੰਗ ਚੈਂਪੀਅਨਸ਼ਿਪ ’ਚ ਤ੍ਰਿਗੁਣ ਧਵਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨੈਚੁਰਲ ਮੈਨ ਫਿਜ਼ਿਕਸ ਵਰਗ ’ਚ ਤੀਜਾ ਸਥਾਨ ਹਾਸਲ ਕਰਕੇ ਆਪਣਾ ਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਬੀਤੇ 15 ਨਵੰਬਰ 2026 ਨੂੰ ਓਲੰਪੀਆ ਜਿਮ, ਤਪਾ ਮੰਡੀ ਵੱਲੋਂ ਕਰਵਾਈ ਗਈ ਇਸ ਚੈਂਪੀਅਨਸ਼ਿਪ ਦੌਰਾਨ ਤ੍ਰਿਗੁਣ ਧਵਨ ਨੂੰ ਤੀਜੇ ਸਥਾਨ ਲਈ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸ਼ਾਨਦਾਰ ਪ੍ਰਾਪਤੀ ਲਈ ਸਬੰਧੀ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਤ੍ਰਿਗੁਣ ਧਵਨ ਦੇ ਪਿਤਾ ਨਰਿੰਦਰ ੳਰਫ ਸੋਨੂੰ ਨੇ ਦੱਸਿਆਂ ਕਿ ਸੂਬਾ ਪੱਧਰੀ ਉਕਤ ਮੁਕਾਬਲੇ ’ਚ ਤ੍ਰਿਗੁਣ ਧਵਨ 16 ਸਾਲ ਦੀ ਛੋਟੀ ਉਮਰ ਇਹ ਪ੍ਰਾਪਤੀ ਹਾਸਲ ਕੀਤੀ ਹੈ।