- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੋਪਾਸ਼ਟਮੀ ਮੌਕੇ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਗਊ ਮਾਤਾ ਦੀ ਪੂਜਾ ਦਾ ਵਿਸ਼ੇਸ਼ ਮਹੱਤਵ : ਐਸਟਰੋ ਹਰੀਸ਼ ਸ਼ਰਮਾ

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਅੱਜ ਮਨਾਏ ਜਾ ਰਹੇ ਗੋਪਾਸ਼ਟਮੀ ਤੇ ਮਾਸਿਕ ਦੁਰਗਾ ਅਸ਼ਟਮੀ ਦੇ ਪਵਿੱਤਰ ਦਿਹਾੜੇ ਸਬੰਧੀ ਐਸਟਰੋਲੋਜਿਸਟ ਹਰੀਸ਼ ਸ਼ਰਮਾ ਸੇਰੀ ਵਾਲਿਆਂ ਨੇ ਕਿਹਾ ਕਿ ਹਿੰਦੂ ਧਰਮ ’ਚ ਇਨ੍ਹਾਂ ਦੋਵਾਂ ਧਾਰਮਿਕ ਤਿਉਹਾਰਾਂ ਦਾ ਵਿਸ਼ੇਸ਼ ਮਹੱਤਵ ਹੈ। ਗੋਪਾਸ਼ਟਮੀ ਦਾ ਤਿਉਹਾਰ ਭਗਵਾਨ ਸ੍ਰੀ ਕ੍ਰਿਸ਼ਨ ਤੇ ਗਊ ਮਾਤਾ ਨੂੰ ਸਮਰਪਿਤ ਹੈ, ਜਦਕਿ ਮਾਸਿਕ ਦੁਰਗਾ ਅਸ਼ਟਮੀ ਮਾਂ ਦੁਰਗਾ ਦੀ ਅਰਾਧਨਾ ਤੇ ਸ਼ਕਤੀ ਦੀ ਉਪਾਸਨਾ ਕਰਨ ਦਾ ਪਵਿੱਤਰ ਦਿਨ ਹੈ। ਉਨ੍ਹਾਂ ਦੱਸਿਆ ਕਿ ਧਾਰਮਿਕ ਮਾਨਤਾਵਾਂ ਅਨੁਸਾਰ ਗੋਪਾਸ਼ਟਮੀ ਵਾਲੇ ਦਿਨ ਭਗਵਾਨ ਸ੍ਰੀ ਕ੍ਰਿਸ਼ਨ ਦੀ ਪੂਜਾ ਕਰਨ ਤੇ ਗਊ ਮਾਤਾ ਦੀ ਸੇਵਾ ਕਰਨ ਨਾਲ ਜੀਵਨ ’ਚ ਸੁੱਖ, ਸ਼ਾਂਤੀ ਤੇ ਖੁਸ਼ਹਾਲੀ ਦਾ ਵਾਸ ਹੁੰਦਾ ਹੈ। ਇਸ ਦਿਨ ਸਵੇਰੇ ਇਸ਼ਨਾਨ ਕਰਕੇ ਸਾਫ਼ ਕੱਪੜੇ ਪਹਿਨਣ ਉਪਰੰਤ ਭਗਵਾਨ ਸ੍ਰੀ ਕ੍ਰਿਸ਼ਨ ਦੀ ਪੂਜਾ ਕਰਨੀ ਚਾਹੀਦੀ ਹੈ। ਗਊ ਮਾਤਾ ਨੂੰ ਇਸ਼ਨਾਨ ਕਰਵਾਉਣਾ, ਤਿਲਕ ਲਗਾਉਣਾ, ਫੁੱਲਾਂ ਦੀ ਮਾਲਾ ਪਹਿਨਾਉਣਾ ਤੇ ਹਰਾ ਚਾਰਾ, ਗੁੜ ਤੇ ਗੁੜ੍ਹ ਦੀਆਂ ਰੋਟੀਆਂ ਖਵਾਉਣਾ ਸ਼ੁਭ ਮੰਨਿਆ ਜਾਂਦਾ ਹੈ।