ਨਯਾ ਨੰਗਲ ਦੀ ਸੰਗਤ ਵਲੋਂ ਪੀਜੀਆਈ ਦੇ ਲੋੜ੍ਹਵੰਦ ਮਰੀਜਾਂ ਲਈ ਲੰਗਰ ਭੇਜਿਆ ਗੁਰਦੁਆਰਾ ਸਾਹਿਬ, ਨਯਾ ਨੰਗਲ ਦੀ ਸੰਗਤ ਵਲੋਂ ਪੀਜੀਆਈ ਦੇ ਲੋੜ੍ਹਵੰਦ ਮਰੀਜਾਂ ਲਈ ਲੰਗਰ ਭੇਜਿਆ
Publish Date: Mon, 16 Nov 2026 05:24 PM (IST)
Updated Date: Mon, 16 Nov 2026 05:24 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਅੱਜ ਮੱਘਰ ਮਹੀਨੇ ਦੀ ਸੰਗਰਾਂਦ ਮੌਕੇ ਗੁਰਦੁਆਰਾ ਸਿੰਘ ਸਭਾ, ਨਯਾ ਨੰਗਲ ਦੀ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਪੀਜੀਆਈ ਚੰਡੀਗੜ ਵਿਖੇ ਇਲਾਜ ਕਰਵਾ ਰਹੇ ਮਰੀਜਾਂ ਤੇ ਉਨ੍ਹਾਂ ਦੇ ਨਾਲ ਬੈਠੇ ਲੋੜਵੰਦ ਪਰਿਵਾਰਾਂ ਲਈ ਲੰਗਰ ਭੇਜਿਆ ਗਿਆ। ਸੋਮਵਾਰ ਸਵੇਰ ਦੇ ਦੀਵਾਨ ’ਚ ਭਾਈ ਵੀਰ ਦਵਿੰਦਰ ਸਿੰਘ, ਭਾਈ ਜਸਵੀਰ ਸਿੰਘ ਤੇ ਭਾਈ ਗੁਰਨਾਮ ਸਿੰਘ ਦੇ ਕੀਰਤਨੀ ਜੱਥੇ ਨੇ ਮਨੋਹਰ ਗੁਰਬਾਣੀ ਦਾ ਕੀਰਤਨ ਸਰਵਣ ਕਰਵਾਇਆ। ਸਮਾਪਤੀ ਉਪਰੰਤ ਪ੍ਰਧਾਨ ਤਰਲੋਚਨ ਸਿੰਘ ਨੇ ਆਈ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਹਰ ਸੰਗਰਾਂਦ ਨੂੰ ਪੀਜੀਆਈ ਤੋਂ ਬਾਬਾ ਬਲਬੀਰ ਸਿੰਘ ਆਇਆ ਕਰਨਗੇ ਤੇ ਸੰਗਤ ਨੇ ਆਪਣੇ ਘਰਾਂ ਤੋਂ ਪ੍ਰਸ਼ਾਦੇ ਤਿਆਰ ਕਰਕੇ ਸਵੇਰੇ 7 ਵਜੇ ਤੱਕ ਗੁਰੂ ਘਰ ਪੁੱਜਦੇ ਕਰਨੇ ਹਨ। ਉਹ ਤਿਆਰ ਲੰਗਰ ਬਾਬਾ ਜੀ ਹਰ ਸੰਗਰਾਂਦ ਨੂੰ ਲੈਕੇ ਜਾਣਗੇ। ਅੱਜ ਸੰਗਤ ’ਚ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ। ਸੰਗਤਾਂ ਆਪਣੇ ਘਰਾਂ ਤੋਂ ਪ੍ਰਸ਼ਾਦੇ ਤਿਆਰ ਕਰਕੇ ਲੈਕੇ ਗੁਰੂ ਘਰ ਪੁੱਜੀਆਂ ਤੇ ਸਾਰਾ ਤਿਆਰ ਲੰਗਰ ਪੈਕ ਕਰਕੇ ਸੰਗਤ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਉਪਰੰਤ ਬਾਬਾ ਜੀ ਨੂੰ ਸੌਂਪਿਆ। ਇਸ ਮੌਕੇ ਜਨਰਲ ਸਕੱਤਰ ਮਹਿੰਦਰ ਸਿੰਘ, ਸੁਰਜੀਤ ਹੀਰ, ਇਕਬਾਲ ਸਿੰਘ, ਹਰਜੀਤ ਸਿੰਘ ਖਾਲਸਾ, ਬਖਸ਼ੀਸ਼ ਸਿੰਘ, ਤਰਸੇਮ ਸਿੰਘ, ਮਲਕੀਅਤ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸੋਹਣ ਸਿੰਘ, ਬਲਵੀਰ ਸਿੰਘ, ਹਰਮੋਹਿੰਦਰ ਸਿੰਘ ਨੰਗਲ, ਬਲਵਿੰਦਰ ਸਿੰਘ, ਜਗਮੋਹਨ ਸਿੰਘ, ਹਰਦੇਵ ਸਿੰਘ ਦੇਹਲ, ਹਰਚਰਣ ਸਿੰਘ, ਤਰਸੇਮ ਸਿੰਘ ਦੇਹਲ, ਹਰਪਾਲ ਸਿੰਘ ਭਸੀਨ, ਸੁਰਿੰਦਰ ਪਾਲ, ਸ਼ਮਸ਼ੇਰ ਸਿੰਘ ਪੀਏਸੀਐਲ, ਮਲਕੀਅਤ ਸਿੰਘ ਪੀਏਸੀਐਲਡ, ਰਣਜੀਤ ਸਿੰਘ ਪੀਏਸੀਐਲ, ਅਰਵਿੰਦਰ ਸਿੰਘ ਕਾਕੂ ਮਾਹੀ, ਬਲਵੀਰ ਸਿੰਘ, ਸਤਨਾਮ ਸਿੰਘ , ਦਾਤਾਰ ਸਿੰਘ, ਕਮਲ ਸਿੰਘ, ਹਰਜੀਤ ਸਿੰਘ ਨੀਨਾ, ਹਰਜੋਤ ਸਿੰਘ, ਤੇ ਮਾਤਾ ਗੁਜਰੀ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਨੇ ਹਾਜ਼ਰੀ ਭਰ ਕੇ ਗੁਰੂ ਕੀਆਂ ਅਸੀਸਾਂ ਪ੍ਰਾਪਤ ਕੀਤੀਆਂ।