- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਕੀਰਤਪੁਰ ਸਾਹਿਬ-ਨੇਰਚੌਕ ਫੋਰਲੇਨ ’ਤੇ ਬੈਰੀਅਰ ਨੇੜਿਓਂ ਨਾਕਾਬੰਦੀ ਦੌਰਾਨ 38.24 ਗ੍ਰਾਮ ਚਿੱਟਾ ਬਰਾਮਦ

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸਰਹੱਦੀ ਇਲਾਕੇ ’ਚ ਨਸ਼ੇ ਦੇ ਖਾਤਮੇ ਲਈ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਬਿਲਾਸਪੁਰ ਪੁਲਿਸ ਦੀ ਸਪੈਸ਼ਲ ਡਿਟੈਕਸ਼ਨ ਟੀਮ ਨੇ ਸ੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ ਨੰਬਰ 205 ’ਤੇ ਗਰਾ ਮੋੜਾ ਨਜ਼ਦੀਕ ਆਰਟੀਓ ਬੈਰੀਅਰ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਜਿੱਥੇ ਆਉਣ-ਜਾਣ ਵਾਲੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਸੀ। ਇਸ ਦੌਰਾਨ ਇੱਕ ਸ਼ੱਕੀ ਗੱਡੀ ਨੂੰ ਤਲਾਸ਼ੀ ਲਈ ਰੋਕਿਆ ਜਿਸ ’ਚ ਦੋ ਨੌਜਵਾਨ ਸਵਾਰ ਸਨ। ਤਲਾਸ਼ੀ ਦੌਰਾਨ ਗੱਡੀ ਵਿੱਚੋਂ 38.24 ਗ੍ਰਾਮ ਚਿੱਟਾ (ਹੈਰੋਇਨ) ਬਰਾਮਦ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ’ਚ ਹਿਮਾਚਲ ਪ੍ਰਦੇਸ਼ ਮੰਡੀ ਜ਼ਿਲ੍ਹੇ ਦੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮਾਂ ਦੀ ਪਛਾਣ ਹਿਤੇਸ਼ ਕੁਮਾਰ ਉਮਰ 33 ਸਾਲ ਪੁੱਤਰ ਸ਼ਲਿੰਦਰ ਕੁਮਾਰ, ਵਾਸੀ ਪਿੰਡ ਰੰਧਾੜਾ, ਤਹਿਸੀਲ ਸਦਰ, ਜ਼ਿਲ੍ਹਾ ਮੰਡੀ ਅਤੇ ਪ੍ਰਵੀਣ ਕੁਮਾਰ ਉਮਰ 34 ਸਾਲ ਪੁੱਤਰ ਗੁਲਾਬ ਸਿੰਘ, ਵਾਸੀ ਪਿੰਡ ਗ੍ਰਾਂਬੀ, ਡਾਕਖਾਨਾ ਖਲਾਣੂ, ਤਹਿਸੀਲ ਕੋਟਲੀ, ਜ਼ਿਲ੍ਹਾ ਮੰਡੀ ਵਜੋਂ ਹੋਈ ਹੈ। ਇਸ ਸਬੰਧੀ ਪੁਲਿਸ ਥਾਣਾ ਸਵਾਰਘਾਟ ’ਚ ਮੁਕੱਦਮਾ ਦਾਇਰ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਹੁਣ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਚਿੱਟੇ ਦੀ ਸਪਲਾਈ ਦੇ ਸਰੋਤ ਤੇ ਇਸ ਨਾਲ ਜੁੜੇ ਅਗਲੇ ਨੈੱਟਵਰਕ ਦਾ ਪਤਾ ਲਗਾਉਣ ’ਚ ਜੁਟੀ ਹੋਈ ਹੈ।