ਸਾਬਕਾ ਸੈਨਿਕ ਰਣਜੀਤ ਸਿੰਘ ਦੱਬਵਾਲੀ ਦੇ ਪਰਿਵਾਰ ਵੱਲੋਂ ਕਾਰ ਸੇਵਾ ਜਾਰੀ ਸਾਬਕਾ ਸੈਨਿਕ ਰਣਜੀਤ ਸਿੰਘਦੱਬਵਾਲੀ ਦੇ ਪਰਿਵਾਰ ਵੱਲੋਂ ਗੁਰਦੁਆਰਾ ਗੁਰੂ ਰਵਿਦਾਸ ਜੀ ਪਿੰਡ ਕਲਿਆਣਪੁਰ ਦੀ ਰੈਨੋਵੇਸ਼ਨ ਦੀ ਕਾਰ ਸੇਵਾ ਜਾਰੀ
Publish Date: Mon, 16 Nov 2026 04:09 PM (IST)
Updated Date: Mon, 16 Nov 2026 04:12 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ : ਗੁਰਦੁਆਰਾ ਗੁਰੂ ਰਵਿਦਾਸ ਮਹਾਰਾਜ ਜੀ ਪਿੰਡ ਕਲਿਆਣਪੁਰ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਪਿੰਡ ਬਰੂਵਾਲ ਦੇ ਵਾਸ ਦੱਬਵਾਲੀ ਦੇ ਵਸਨੀਕ ਸਾਬਕਾ ਸੈਨਿਕ ਰਣਜੀਤ ਸਿੰਘ ਦੀ ਸਪੁੱਤਰੀ ਬਲਜੀਤ ਕੌਰ ਜੋ ਕਿ ਕਨੇਡਾ ਵਿਖੇ ਨੌਕਰੀ ਕਰ ਰਹੇ ਹਨ, ਵੱਲੋਂ ਆਪਣੀ ਨੇਕ ਕਮਾਈ ’ਚੋਂ ਦਸਵੰਧ ਕੱਢ ਕੇ, ਸੇਵਾ ਕਰਵਾਈ ਜਾ ਰਹੀ ਹੈ। ਇਸ ਸਬੰਧੀ ਗੁਰਦੁਆਰਾ ਗੁਰੂ ਰਵਿਦਾਸ ਜੀ ਪਿੰਡ ਕਲਿਆਣਪੁਰ ਕੀਰਤਪੁਰ ਸਾਹਿਬ ਵਿਖੇ ਕਾਰ ਸੇਵਾ ਰਾਹੀਂ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਰੈਨੋਵੇਸ਼ਨ ਦਾ ਕੰਮ ਕਰਵਾ ਰਹੇ ਬਲਜੀਤ ਕੌਰ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਸਪੁੱਤਰੀ ਜੋ ਕਿ ਕਨੇਡਾ ਵਿਖੇ ਰਹਿ ਰਹੀ ਹੈ ਵਲੋਂ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਕੰਮ ਕਰਵਾਉਣ ਲਈ ਪੈਸੇ ਭੇਜੇ ਹਨ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਗੁਰੂ ਰਵਿਦਾਸ ਜੀ ਦੀ ਜਿਹੜੀ ਇੱਕ ਪਾਸੇ ਦੀ ਕੰਧ ਬਰਸਾਤ ਦੇ ਮੌਸਮ ’ਚ ਗਈ ਸੀ, ਉਸ ਦੀ ਥਾਂ ਉੱਪਰ ਆਰਸੀਸੀ ਜੀ 9 ਇੰਚੀ ਦੀ ਦੀਵਾਰ ਕਰਵਾਈ ਗਈ ਹੈ ਜਿਸ ਦੀ ਲੰਬਾਈ 54ਫੁੱਟ ਤੇ ਉਚਾਈ ਕਰੀਬ 10 ਫੁੱਟ ਹੈ। ਉਨ੍ਹਾਂ ਇਹ ਦੱਸਿਆ ਕਿ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਫਰੰਟ ਦੀ ਕੰਧ ਵੀ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਜਿਸ ਪਾਸੇ ਲੰਗਰ ਤਿਆਰ ਕੀਤਾ ਜਾਂਦਾ ਹੈ ਉਸ ਪਾਸੇ ਵੀ ਦੀਵਾਰ ਦਾ ਨਿਰਮਾਣ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਸ ਪਾਸੇ ਕੰਕਰੀਟ ਦਾ ਨੌ ਇੰਚੀ ਡੰਗਾ ਲਗਾਇਆ ਗਿਆ ਹੈ ਉਸ ਪਾਸੇ ਛੱਤ ਦਾ ਨਿਰਮਾਣ ਵੀ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਫਰੰਟ ਦੀ ਦੀਵਾਰ ਕਰਕੇ ਦੋ ਗੇਟ ਵੀ ਲਗਾਏ ਜਾਣਗੇ। ਇਸ ਮੌਕੇ ਗੁਰਦੁਆਰਾ ਗੁਰੂ ਰਵਿਦਾਸ ਮਹਾਰਾਜ ਜੀ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਮਾਂਗੇ ਲਾਲ ਤੇ ਜਨਰਲ ਸਕੱਤਰ ਹਰਵਿੰਦਰ ਸਿੰਘ ਕਾਲਾ ਨੇ ਕਿਹਾ ਕਿ ਰਣਜੀਤ ਸਿੰਘ ਦੇ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਦੀ ਜੋ ਇਮਾਰਤ ਦੀ ਸੇਵਾ ਕਰਵਾਈ ਜਾ ਰਹੀ ਹੈ, ਉਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਰੈਨਰੇਸ਼ਨ ਤੇ ਇਮਾਰਤ ਨੂੰ ਬਣਾਉਣ ਦੀ ਜੋ ਕਾਰ ਸੇਵਾ ਚੱਲ ਰਹੀ ਹੈ ਉਸ ’ਚ ਹੋਰ ਸੰਗਤਾਂ ਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ,ਤਾਂ ਜੋ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਵਧੀਆ ਦਿੱਖ ਦਿੱਤੀ ਜਾ ਸਕੇ। ਇਸ ਮੌਕੇ ਰਣਜੀਤ ਸਿੰਘ ਦਾ ਬੇਟਾ ਆਰਮੀ ਜਵਾਨ ਸੁਖਬੀਰ ਸਿੰਘ ,ਬਲਵੀਰ ਕੌਰ, ਰਮਨਪ੍ਰੀਤ ਕੌਰ, ਰਜੀ ਆਦਿ ਮੌਜੂਦ ਸਨ।