- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਾਲਸਾ ਮਾਡਲ ਹਾਈ ਸਕੂਲ ਦੇਹਲਾਂ ਵਿਖੇ ਮਨਾਇਆ ਗਿਆ ਬਾਲ ਦਿਵਸ

ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ, ਨੰਗਲ : ਸੰਤ ਬਾਬਾ ਸੁੱਚਾ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਚੱਲ ਰਹੇ ਸੰਤ ਬਾਬਾ ਸੇਵਾ ਸੇਵਾ ਸਿੰਘ ਜੀ ਖਾਲਸਾ ਮਾਡਲ ਹਾਈ ਸਕੂਲ ਦੇਹਲਾਂ ਵੱਲੋਂ ਬਾਲ ਦਿਵਸ ਮਨਾਇਆ ਗਿਆ। ਇਸ ਸਮਾਗਮ ’ਚ ਸੁੱਚਾ ਸਿੰਘ ਸਿੱਧੂ ਡਾਇਰੈਕਟ ਸੰਤ ਬਾਬਾ ਸੇਵਾ ਸਿੰਘ ਜੀ ਖਾਲਸਾ ਐਜੂਕੇਸ਼ਨਲ ਸੁਸਾਇਟੀ ਭੱਲੜੀ ਵਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ।
ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਸੁੱਚਾ ਸਿੰਘ ਸਿਧੂ ਨੇ ਬਾਲ ਦਿਵਸ ਦੇ ਮਨਾਉਣ ਦੀ ਜਾਣਕਾਰੀ ਦਿੰਦੇ ਹੋਏ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਦੇਣ ਬਾਰੇ ਵਿਸਥਾਰ ਨਾਲ ਦੱਸਿਆ । ਸਕੂਲ ਦੇ ਪ੍ਰਿੰਸੀਪਲ ਵਿਜੈ ਕੁਮਾਰ ਨੇ ਮੁੱਖ ਮਹਿਮਾਨ ਸੁੱਚਾ ਸਿੰਘ ਸਿੱਧੂ ਅਤੇ ਕਮੇਟੀ ਮੈਂਬਰਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਕੂਲ ਵੱਲੋਂ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ `ਤੇ ਕਮੇਟੀ ਮੈਂਬਰਾਂ ਨਿਰਮਲ ਸਿੰਘ ਦਹਿਲ, ਬੀਬੀ ਦਲਜੀਤ ਕੌਰ,ਗੁਰ ਪ੍ਰਚਾਰਕ ਗੁਰਦੀਪ ਸਿੰਘ ਨੇ ਇਨਾਮ ਵੰਡੇ । ਨਰਸਰੀ ਦੇ ਗੁਰਸਾਨਿਜ, ਗੁਰਜੋਤ, ਯੂ.ਕੇ.ਜੀ ਦੇ ਕਾਵਿਆ, ਯੂ.ਕੇ.ਜੀ ਦੇ ਪਰਮ, ਮਨਵੀਰ, ਪਹਿਲੀ ਜਮਾਤ ਦੇ ਭਾਵਨਾ,ਅਵਲੀਨ,ਦਿਲਜੋਤ,ਦੂਜੀ ਜਮਾਤ ਦੇ ਸਹਿਨੂਰ, ਗੁਰਨਿਹਲ, ਪ੍ਰਭਨੂਰ, ਗੁਰਬਿੰਦਰ, ਤੀਜੀ ਜਮਾਤ ਦੇ ਅਰਵ, ਦਿਵਿਆ, ਗੁਰਕੀਰਤ,ਚੋਥੀ ਜਮਾਤ ਦੇ ਮਨਵੀਰ, ਯਸ਼ਕੀਰਤ, ਪੰਜਵੀਂ ਜਮਾਤ ਦੇ ਪਲਵਿੰਦਰ, ਅਮਨ, ਗੋਰਿਆ, ਛੇਵੀਂ ਜਮਾਤ ਦੇ ਜਪਰੋਜ, ਇਸ਼ਮੀਤ, ਦਮਨ, ਅਰਸ਼, ਸੱਤਵੀਂ ਜਮਾਤ ਦੇ ਰਣਜੋਤ, ਜਪਜੋਤ, ਅਰਸ਼ਪ੍ਰੀਤ, ਪਰਨੀਤ, ਅੱਠਵੀਂ ਜਮਾਤ ਦੇ ਨਵਪ੍ਰੀਤ, ਐਂਜਲ, ਜਸਮੀਤ, ਰੀਆ, ਨੌਵੀਂ ਜਮਾਤ ਦੇ ਆਂਸ਼ਿਕ, ਮਨਮੀਤ, ਗੁਰਲੀਨ, ਅਸ਼ਜੋਤ, ਦਿਲਜੋਤ ਤੇ ਦਸਵੀਂ ਜਮਾਤ ਦੇ ਗੁਰਵੀਰ, ਜਪਨੂਰ, ਸਿਮਰਨ, ਨਮਨ ਤੇ ਰਣਜੋਤ ਨੇ ਇਨਾਮ ਹਾਸਲ ਕੀਤੇ। ਸਮਾਜਿਕ ਤੇ ਹੋਰ ਮੁਕਾਬਲਿਆਂ ਲਈ ਕੁਲਵਿੰਦਰ ਕੌਰ, ਬਸਬਿੰਦਰ ਕੌਰ, ਸੀਮਾ, ਸੁਨੀਤਾ ਰਾਣੀ, ਮੀਨਾਕਸ਼ੀ, ਵਿਸ਼ਸਲੀ, ਹਰਭਜਨ ਕੌਰ, ਨੀਤਾ ਤੇ ਹਰਜਿੰਦਰ ਕੌਰ ਨੇ ਬੱਚਿਆਂ ਨੂੰ ਇਸ ਸਮਾਗਮ ਲਈ ਤਿਆਰ ਕਰਦਿਆਂ ਇਸ ਪ੍ਰੋਗਰਾਮ ਦੀ ਕਾਮਯਾਬੀ ਲਈ ਮਹੱਤਵਪੂਰਨ ਭੂਮਿਕਾ ਨਿਭਾਈ। ਮੰਚ ਸੰਚਾਲਨ ਦੀ ਭੂਮਿਕਾ ਮੈਡਮ ਕੁਲਵਿੰਦਰ ਕੌਰ ਤੇ ਬਸਬਿੰਦਰ ਕੌਰ ਵਲੋਂ ਬਾਖੂਬੀ ਨਿਭਾਈ ਗਈ।