ਸੰਗਤਾਂ ਪ੍ਰਭੂ ਭਗਤੀ ਤੇ ਸਤਿਸੰਗ ਨਾਲ ਜੁੜਨ : ਬਾਬਾ ਬਾਲ ਜੀ ਸੰਗਤਾਂ ਪ੍ਰਭੂ ਭਗਤੀ ਅਤੇ ਸਤਿਸੰਗ ਨਾਲ ਜੁੜਨ: ਬਾਬਾ ਬਾਲ ਜੀ
Publish Date: Sat, 14 Nov 2026 05:50 PM (IST)
Updated Date: Sat, 14 Nov 2026 05:51 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਸ਼੍ਰੀ ਰਾਧਾ ਕ੍ਰਿਸ਼ਨ ਆਸ਼ਰਮ ਨੂਰਪੁਰ ਬੇਦੀ ਵਿਖੇ ਰਾਸ਼ਟਰੀ ਸੰਤ ਸ੍ਰੀ 1008 ਬਾਬਾ ਬਾਲ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਮਹੀਨਾਵਾਰ ਸਤਿਸੰਗ ਕਰਵਾਇਆ ਗਿਆ। ਸਤਿਸੰਗ ਦੌਰਾਨ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਬਾਬਾ ਬਾਲ ਜੀ ਮਹਾਰਾਜ ਨੇ ਕਿਹਾ ਕਿ ਮਨੁੱਖੀ ਜੀਵਨ ਬਹੁਤ ਅਨਮੋਲ ਹੈ ਤੇ ਇਸ ਨੂੰ ਵਿਅਰਥ ਦੇ ਕੰਮਾਂ ’ਚ ਗੁਆਉਣ ਦੀ ਬਜਾਏ ਪ੍ਰਭੂ ਦੀ ਭਗਤੀ, ਸਿਮਰਨ ਤੇ ਸੇਵਾ ’ਚ ਲਗਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਤਿਸੰਗ ਮਨੁੱਖ ਨੂੰ ਸਹੀ ਜੀਵਨ ਜਾਂਚ ਸਿਖਾਉਂਦਾ ਹੈ ਤੇ ਮਨ ਵਿੱਚੋਂ ਵਿਕਾਰਾਂ ਨੂੰ ਦੂਰ ਕਰਕੇ ਚੰਗੇ ਕਰਮ ਕਰਨ ਦੀ ਪ੍ਰੇਰਨਾ ਦਿੰਦਾ ਹੈ। ਅੱਜ ਦੇ ਰੁਝੇਵਿਆਂ ਭਰੇ ਜੀਵਨ ’ਚ ਮਨੁੱਖ ਮਾਨਸਿਕ ਸ਼ਾਂਤੀ ਦੀ ਭਾਲ ’ਚ ਹੈ, ਪਰ ਅਸਲ ਸ਼ਾਂਤੀ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ, ਨਿਮਰਤਾ ਅਪਣਾਉਣ ਤੇ ਦੂਜਿਆਂ ਦੀ ਨਿਸ਼ਕਾਮ ਸੇਵਾ ਕਰਨ ਨਾਲ ਹੀ ਪ੍ਰਾਪਤ ਹੁੰਦੀ ਹੈ। ਮਨੁੱਖ ਨੂੰ ਹਮੇਸ਼ਾ ਸੱਚਾਈ ਦੇ ਮਾਰਗ ’ਤੇ ਚੱਲਣਾ ਚਾਹੀਦਾ ਹੈ ਤੇ ਆਪਣੇ ਮਾਪਿਆਂ, ਗੁਰੂਆਂ ਤੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਸੰਗਤਾਂ ਨੂੰ ਆਪਸੀ ਪਿਆਰ, ਭਾਈਚਾਰਕ ਸਾਂਝ ਤੇ ਮਿਲਵਰਤਣ ਦੀ ਭਾਵਨਾ ਮਜ਼ਬੂਤ ਕਰਨ ਦਾ ਸੰਦੇਸ਼ ਵੀ ਦਿੱਤਾ। ਇਸ ਮੌਕੇ ਹੇਮੰਤ ਸੈਣੀ, ਧਰਮਪਾਲ, ਰੋਸ਼ਨ ਲਾਲ, ਸੁਰਿੰਦਰ ਸੈਣੀ, ਬਲਰਾਮ ਸੈਣੀ, ਚਰਨਜੀਤ ਸੋਨੀ, ਡਾਕਟਰ ਗੁਰਦੇਵ, ਪੰਡਿਤ ਤੀਰਥ ਰਾਮ, ਪੰਡਿਤ ਹਰੀਸ਼, ਹਰਬੰਸ ਲਾਲ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ। ਸਤਿਸੰਗ ਦੌਰਾਨ ਸੰਗਤਾਂ ਨੇ ਭਜਨ-ਕੀਰਤਨ ਰਾਹੀਂ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕੀਤਾ ਤੇ ਆਸ਼ਰਮ ’ਚ ਭਗਤੀਮਈ ਮਾਹੌਲ ਬਣਿਆ ਰਿਹਾ।