ਰਾਸ਼ਟਰੀ ਸਿਹਤ ਪ੍ਰੋਗਰਾਮਾਂ ਸਬੰਧੀ ਆਨਲਾਈਨ ਕੈਪਸੂਲ ਟ੍ਰੇਨਿੰਗ ਕਰਵਾਈ ਭਰਤਗੜ੍ਹ ਵਿਖੇ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਸਬੰਧੀ ਆਨਲਾਈਨ ਕੈਪਸੂਲ ਟ੍ਰੇਨਿੰਗ ਕਰਵਾਈ
Publish Date: Sat, 14 Nov 2026 04:56 PM (IST)
Updated Date: Sat, 14 Nov 2026 04:57 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਕਮਿਊਨਿਟੀ ਹੈਲਥ ਸੈਂਟਰ ਭਰਤਗੜ੍ਹ ਵਿਖੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਆਨੰਦ ਘਈ ਦੀ ਯੋਗ ਅਗਵਾਈ ਹੇਠ ਭਰਤਗੜ੍ਹ ਵਿਖੇ ਫੀਲਡ ਸਿਹਤ ਕਾਮਿਆਂ ਲਈ ਇੱਕ ਵਿਸ਼ੇਸ਼ ਸੂਬਾ ਪੱਧਰੀ ਆਨਲਾਈਨ ਕੈਪਸੂਲ ਟ੍ਰੇਨਿੰਗ ਸ਼ੈਸ਼ਨ ਪ੍ਰੋਜੈਕਟ ਰਾਹੀਂ ਕਰਵਾਇਆ ਗਿਆ। ਇਸ ਵਿਸ਼ੇਸ਼ ਸ਼ੈਸ਼ਨ ’ਚ ਬਲਾਕ ਪੱਧਰ ਦੀਆਂ ਸਮੂਹ ਏਐੱਨਐੱਸ ਆਸ਼ਾ ਫੈਸਲੀਟੇਟਰਾਂ ਤੇ ਆਸ਼ਾ ਵਰਕਰਾਂ ਨੇ ਸ਼ਮੂਲੀਅਤ ਕੀਤੀ। ਸ਼ੈਸ਼ਨ ਦੌਰਾਨ ਸੂਬਾ ਪਧਰੀ ਮਹਿਰਾਂ ਵੱਲੋਂ ਵੱਖ-ਵੱਖ ਰਾਸ਼ਟਰੀ ਪ੍ਰੋਗਰਾਮਾਂ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਸ਼ੈਸ਼ਨ ਦੌਰਾਨ ਪਿੰਡ ਪੱਧਰੀ ਸਿਹਤ ਸਫਾਈ ਅਤੇ ਪੋਸ਼ਣ ਕਮੇਟੀਆਂ ਅਤੇ ਪਿੰਡ ਪਧਰੀ ਸਿਹਤ ਅਤੇ ਪੋਸ਼ਣ ਦਿਵਸ ਰਾਹੀਂ ਮਾਂ ਬੱਚੇ ਦੀ ਸਿਹਤ ਸੰਭਾਲ ਨੂੰ ਹੋਰ ਬਿਹਤਰ ਬਣਾਉਣ ਉੱਤੇ ਜ਼ੋਰ ਦਿੱਤਾ ਗਿਆ। ਇਸ ਤੋਂ ਇਲਾਵਾ ਜਨ ਅਰੋਗਿਆ ਸੰਮਤੀ ਦੇ ਕੰਮਕਾਜ ਅਤੇ ਆਯੁਸ਼ਮਾਨ ਅਰੋਗਿਆ ਮੰਦਰਾਂ ਤੇ ਸਿਹਤ ਸਹੂਲਤਾਂ ਦੀ ਗੁਣਵੱਤਾ ਵਧਾਉਣ ਬਾਰੇ ਦੱਸਿਆ ਗਿਆ। ਇਸ ਵਿਸ਼ੇਸ਼ ਕੈਂਪ ਦੀ ਟ੍ਰੇਨਿੰਗ ਦੋਰਾਂਨ ਟੀ,ਬੀ ਦੇ ਸ਼ੱਕੀ ਮਰੀਜ਼ਾਂ ਦੀ ਜਲਦੀ ਪਹਿਚਾਣ ਤੇ ਇਲਾਜ ਰਾਸ਼ਟਰੀ ਬਾਲ ਸਵੱਸਥ ਕਿਰਿਆਕ੍ਰਮ ਤਹਿਤ ਬੱਚਿਆਂ ਦੀਆਂ ਬਿਮਾਰੀਆਂ ਦੀ ਜਾਂਚ ਅਤੇ ਰਾਸ਼ਟਰੀ ਸਿਹਤ ਸਕੀਮਾਂ ਦੇ ਨਵੇਂ ਦਿਸ਼ਾ ਨਿਰਦੇਸ਼ ਸਾਂਝੇ ਕੀਤੇ ਗਏ। ਇਸ ਕੈਂਪ ਦੌਰਾਨ ਵੱਡੀ ਗਿਣਤੀ ’ਚ ਆਸ਼ਾ ਵਰਕਰਾਂ ਤੇ ਸਿਹਤ ਕਰਮਚਾਰੀਆਂ ਦਾ ਹਿੱਸਾ ਲਿਆ। ਇਸ ਮੌਕੇ ਡਾਕਟਰ ਅਨੰਦ ਘਈ ਵੱਲੋਂ ਆਸ਼ਾ ਵਰਕਰਾਂ ਨੂੰ ਇਹ ਸਕੀਮਾਂ ਆਮ ਲੋਕਾਂ ਤੱਕ ਪਹੁੰਚਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ।