- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੂੜਾ ਕਰਕਟ ਪ੍ਰਬੰਧਨ ਉੱਤੇ ਲਗਾਈ ਗਈ ਵਰਕਸਾਪ

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ, ਪੰਜਾਬ ਦੇ ਨਿਰਦੇਸ਼ਾਂ ਤੇ ਪ੍ਰਿੰਸੀਪਲ ਆਮੀ ਭੱਲਾ ਦੀ ਅਗਵਾਈ ’ਚ ਕੂੜਾ ਪ੍ਰਬੰਧਨ , ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਤੇ ਬੇਕਾਰ ਪਲਾਸਟਿਕ ਬੋਤਲਾਂ ਤੋਂ ਗਮਲੇ, ਖਿਡੌਣੇ ਤੇ ਪਟੌਲੇ ਬਣਾਉਣ ਸੰਬੰਧੀ ਵਰਕਸ਼ਾਪ ਲਗਾਈ ਗਈ।
ਪ੍ਰੋ : ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਰਕਸ਼ਾਪ ’ਚ ਕੂੜਾ ਕਰਕਟ ਪ੍ਰਬੰਧਨ ਬਾਰੇ ਦਿੱਤੀਆਂ ਗਇਆਂ ਦਲੀਲਾਂ ’ਚ ਬੀ .ਏ ਭਾਗ ਤੀਜਾ ਦੀ ਸਿਖਾ ਰਾਨੀ ਨੇ ਪਹਿਲਾ, ਅਨੂੰ ਦੇਵੀ ਨੇ ਦੂਜਾ ਤੇ ਚਰਨਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥਣਾਂ ਨੇ ਕਿਹਾ ਕਿ ਗਿੱਲੇ ,ਸੁੱਕੇ ਤੇ ਮੈਡੀਕਲ ਕੂੜੇ ਨੂੰ ਅਲੱਗ ਕਰਨਾ ਚਾਹੀਦਾ ਹੈ। ਕੂੜੇ ਨੂੰ ਖੁੱਲੇ ’ਚ ਨਹੀਂ ਸੁੱਟਣਾ ਚਾਹੀਦਾ। ਖੁੱਲੇ ’ਚ ਪਏ ਕੂੜੇ ਨਾਲ ਹਵਾ, ਪਾਣੀ ਤੇ ਮਿੱਟੀ ਪ੍ਰਦੂਸ਼ਿਤ ਹੁੰਦੇ ਹਨ ਤੇ ਬੀਮਾਰੀਆਂ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ। ਕੂੜੇ ’ਚ ਕਬਾੜ ਦਾ ਸਮਾਨ ਨਹੀਂ ਮਿਲਾਉਣਾ ਚਾਹੀਦਾ। ਕਬਾੜ ਦੇ ਸਮਾਨ ਨੂੰ ਇੱਕਠਾ ਕਰਕੇ ਵੇਚਣ ਨਾਲ ਕਮਾਈ ਕੀਤੀ ਜਾ ਸਕਦੀ ਹੈ। ਫਲ ਤੇ ਸ਼ਬਜੀਆਂ ਦੇ ਕੂੜੇ ਸਮੇਤ ਬਾਕੀ ਕੂੜੇ ਤੋਂ ਗੰਡੋਆਂ ਖਾਦ ਬਣਾ ਕੇ ਬਾਗਬਾਨੀ ’ਚ ਵਰਤੀ ਜਾ ਸਕਦੀ ਹੈ।
ਇਸ ਮੌਕੇ ਬੇਕਾਰ ਪਲਾਸਟਿਕ ਤੋਂ ਗਮਲੇ, ਖਿਡੌਣੇ ਤੇ ਗੁੱਡੀਆਂ ਪਟੋਲੇ ਬਣਾਉਣ ਦੀ ਹੋਈ ਪ੍ਰਤੀਯੋਗਤਾ ’ਚ ਬੀ .ਏ ਭਾਗ ਤੀਜਾ ਦੇ ਜਸਕਰਨ ਸਿੰਘ ਨੇ ਪਹਿਲਾ ,ਬੀ .ਏ ਭਾਗ ਪਹਿਲਾ ਦੀ ਕੌਮਲਦੀਪ ਕੌਰ ਤੇ ਜੋਤੀ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰੋ : ਬੌਬੀ ਤੇ ਡਾ : ਅਮਿਤ ਕੁਮਾਰ ਯਾਦਵ ਨੇ ਵਿਦਿਆਰਥੀਆਂ ਨੂੰ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਹੀਂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਵਾਤਾਵਰਣ ਤੇ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਹ ਧਰਤੀ ’ਚ ਬਹੁਤ ਹੌਲੀ ਨਸ਼ਟ ਹੁੰਦੀ ਹੈ ਤੇ ਧਰਤੀ ਨੂੰ ਜਹਿਰੀਲਾ ਬਣਾਉਂਦੀ ਹੈ। ਦਰਿਆਵਾਂ, ਝੀਲਾਂ ਤੇ ਸਮੁੰਦਰਾਂ ਨੂੰ ਪ੍ਰਦੂਸ਼ਿਤ ਕਰਦੀ ਹੈ। ਸਮੁੰਦਰਾਂ ’ਚ ਬੇਅੰਤ ਪਲਾਸਟਿਕ ਇੱਕੱਠੀ ਹੋ ਗਈ ਹੈ ਤੇ ਇਸ ਦੇ ਸੇਵਨ ਨਾਲ ਸਮੁੰਦਰੀ ਜੀਵ ਮਰ ਰਹੇ ਹਨ। ਪਲਾਸਟਿਕ ਸਾੜਨ ਨਾਲ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ, ਜੋ ਹਵਾ ਨੂੰ ਪ੍ਰਦੂਸ਼ਿਤ ਕਰਦੀਆਂ ਹਨ। ਇਸ ਮੌਕੇ ਪ੍ਰਿੰਸੀਪਲ ਨੇ ਆਪਣੇ ਭੇਜੇ ਸੰਦੇਸ਼ ’ਚ ਕਿਹਾ ਕਿ ਮਾਈਕ੍ਰੋ ਪਲਾਸਟਿਕ ਪਾਣੀ ਤੇ ਭੋਜਨ ’ਚ ਪਹੁੰਚ ਰਹੀ ਹੈ । ਪਲਾਸਟਿਕ ਦਾ ਉਤਪਾਦਨ ਪੈਟਰੋਲੀਅਮ ਵਰਗੇ ਜੀਵਾਸ਼ਮ ਇੰਧਨਾਂ ਦੀ ਵਰਤੋਂ ਕਰਦਾ ਹੈ ਤੇ ਗ੍ਰੀਨਹਾਊਸ ਗੈਸਾਂ ਵਧਾਉਂਦਾ ਹੈ। ਪਲਾਸਟਿਕ ਕੂੜਾ ਸ਼ਹਿਰਾਂ ਤੇ ਪਿੰਡਾਂ ਦੀ ਸੁੰਦਰਤਾ ਨੂੰ ਖਰਾਬ ਕਰਦਾ ਹੈ। ਇਸ ਲਈ ਪਲਾਸਟਿਕ ਦੀ ਥਾਂ ਕੱਪੜੇ ਦੇ ਥੈਲੇ, ਕਾਗਜ਼ ਦੇ ਸਾਮਾਨ ਤੇ ਦੁਬਾਰਾ ਵਰਤੋਂ ਯੋਗ ਬੋਤਲਾਂ ਵਰਗੇ ਵਾਤਾਵਰਣ-ਮਿੱਤਰ ਵਿਕਲਪ ਅਪਣਾਉਣੇ ਚਾਹੀਦੇ ਹਨ।