ਤਰਨਜੋਤ ਕੌਰ ਨੇ ਸਿਲਵਰ ਮੈਡਲ ਜਿੱਤ ਕੇ ਸਿਰਜਿਆ ਇਤਿਹਾਸ
70 ਵੀਆਂ ਪੰਜਾਬ ਰਾਜ ਅੰਤਰ-ਸਕੂਲ ਖੇਡਾਂ ‘ਚ ਤਰਨਜੋਤ ਕੌਰ ਨੇ ਸਿਲਵਰ ਮੈਡਲ ਜਿੱਤ ਕੇ ਸਿਰਜਿਆਂ ਇਤਿਹਾਸ
Publish Date: Thu, 12 Nov 2026 06:04 PM (IST)
Updated Date: Thu, 12 Nov 2026 06:06 PM (IST)
ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ, ਨੰਗਲ : ਮਾਤਾ ਸਾਹਿਬ ਕੌਰ ਅਕੈਡਮੀ, ਡੱਬਰੀ ਦੀ ਹੋਣਹਾਰ ਵਿਦਿਆਰਥਣ ਤਰਨਜੋਤ ਕੌਰ ਪੁੱਤਰੀ ਵੀਰ ਦਵਿੰਦਰ ਸਿੰਘ ਨੇ ਸ਼ੂਟਿੰਗ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਕੈਡਮੀ ਦਾ ਨਾਮ ਰੌਸ਼ਨ ਕੀਤਾ ਹੈ। 70 ਵੀਆਂ ਪੰਜਾਬ ਰਾਜ ਅੰਤਰ-ਸਕੂਲ ਖੇਡਾਂ, ਜੋ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ, ਜ਼ਿਲ੍ਹਾ ਰੂਪਨਗਰ ਵਿਖੇ ਕਰਵਾਈਆਂ ਗਈਆਂ, ’ਚ ਤਰਨਜੋਤ ਕੌਰ ਨੇ ਅੰਡਰ-19 ਲੜਕੀਆਂ ਦੇ ਸ਼ੂਟਿੰਗ ਮੁਕਾਬਲੇ ’ਚ ਭਾਗ ਲਿਆ ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਮਗਾ (ਸਿਲਵਰ ਮੈਡਲ) ਜਿੱਤਿਆ। ਇਸ ਸ਼ਾਨਦਾਰ ਪ੍ਰਾਪਤੀ ਦੇ ਨਾਲ-ਨਾਲ ਤਰਨਜੋਤ ਕੌਰ ਦੀ ਚੋਣ ਨੈਸ਼ਨਲ ਰਾਈਫਲ ਐਸੋਸੀਏਸ਼ਨ ਰਾਹੀਂ 69 ਵੀਆਂ ਤੇ 70 ਵੀਆਂ ਨੈਸ਼ਨਲ ਸਕੂਲ ਖੇਡਾਂ ’ਚ ਭਾਗ ਲੈਣ ਲਈ ਵੀ ਹੋਈ ਹੈ। ਇਹ ਪ੍ਰਾਪਤੀ ਉਸਦੀ ਲਗਨ, ਸਖ਼ਤ ਮਿਹਨਤ, ਅਨੁਸ਼ਾਸਨ ਤੇ ਖੇਡ ਪ੍ਰਤੀ ਜਨੂੰਨ ਦਾ ਨਤੀਜਾ ਹੈ।ਮਾਤਾ ਸਾਹਿਬ ਕੌਰ ਅਕੈਡਮੀ ਦੀ ਸਮੁੱਚੀ ਟੀਮ ਵੱਲੋਂ ਤਰਨਜੋਤ ਕੌਰ ਤੇ ਉਸਦੇ ਮਾਣਮੱਤੇ ਮਾਪਿਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਦਿਲੋਂ ਮੁਬਾਰਕਬਾਦ ਦਿੰਦਿਆਂ ,ਆਉਣ ਵਾਲੇ ਨੈਸ਼ਨਲ ਖੇਡ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਅਰਦਾਸ ਕੀਤੀ ਕਿ ਉਹ ਭਵਿੱਖ ’ਚ ਵੀ ਇਸੇ ਤਰ੍ਹਾਂ ਸਫਲਤਾ ਦੀਆਂ ਨਵੀਆਂ ਬੁਲੰਦੀਆਂ ਛੂੰਹੇ।