ਜਟਵਾਹੜ੍ਹ ਵਿਖੇ ਵਿਸ਼ਾਲ ਛਿੰਝ ਮੇਲਾ ਸੰਪੰਨ ਜਟਵਾਹੜ੍ਹ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਵਿਸ਼ਾਲ ਛਿੰਝ ਮੇਲਾ ਸੰਪੰਨ
Publish Date: Thu, 12 Nov 2026 05:39 PM (IST)
Updated Date: Thu, 12 Nov 2026 05:42 PM (IST)
106 ਪਹਿਲਵਾਨਾਂ ਨੇ ਦਿਖਾਏ ਜੌਹਰ ਵਿਧਾਇਕ ਦਿਨੇਸ਼ ਚੱਢਾ ਨੇ ਕੀਤੀ ਸ਼ਿਰਕਤ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਸੱਚਖੰਡ ਵਾਸੀ ਸੰਤ ਬਾਬਾ ਪ੍ਰੀਤਮ ਸਿੰਘ ਜੀ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਵਾਲਿਆਂ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਪਿੰਡ ਜਟਵਾਹੜ੍ਹ ਜੰਗਲ ਸਥਿਤ ਡੇਰਾ ਮੋਇਆਂ ਦੀ ਮੰਡੀ ਵਿਖੇ ਵਿਸ਼ਾਲ ਛਿੰਝ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਮੁੱਖ ਸੇਵਾਦਾਰ ਬਾਬਾ ਅਜੈਬ ਸਿੰਘ ਫੱਕਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਕੁਸ਼ਤੀ ਦੰਗਲ ’ਚ ਵੱਖ-ਵੱਖ ਰਾਜਾਂ ਤੇ ਇਲਾਕਿਆਂ ਤੋਂ ਪਹੁੰਚੇ ਕਰੀਬ 106 ਨਾਮਵਰ ਪਹਿਲਵਾਨਾਂ ਨੇ ਆਪਣੀ ਕੁਸ਼ਤੀ ਕਲਾ ਦੇ ਜੌਹਰ ਦਿਖਾਏ। ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਮੇਲੇ ਦੇ ਪ੍ਰਬੰਧਾਂ ਲਈ 31 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਵੀ ਪ੍ਰਦਾਨ ਕੀਤੀ। ਇਸ ਮੌਕੇ ਕਾਂਗਰਸ ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਚੌਧਰੀ ਕਮਲ ਚੌਹਾਨ ਟੇਡੇਵਾਲ, ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ ਹੀਰਪੁਰ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਔਲਖ, ਸੰਤ ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਤੇ ਬਾਬਾ ਦਰਸ਼ਨ ਸਿੰਘ ਸਮੇਤ ਹੋਰ ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਲਗਵਾਈ। ਕੁਸ਼ਤੀ ਦੰਗਲ ਦੀ ਸ਼ੁਰੂਆਤ ਮੁੱਖ ਸੇਵਾਦਾਰ ਬਾਬਾ ਅਜੈਬ ਸਿੰਘ ਫੱਕਰ ਵੱਲੋਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਪੁਰਾਤਨ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ ਤੇ ਅਜਿਹੇ ਖੇਡ ਮੇਲੇ ਪੰਜਾਬੀ ਸੱਭਿਆਚਾਰ ਨੂੰ ਹੋਰ ਪ੍ਰਫੁੱਲਿਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਛਿੰਝ ਮੇਲੇ ਦੌਰਾਨ 10 ਝੰਡੀ ਦੀਆਂ ਵਿਸ਼ੇਸ਼ ਕੁਸ਼ਤੀਆਂ ਸਮੇਤ ਕਈ ਰੋਮਾਂਚਕ ਮੁਕਾਬਲੇ ਕਰਵਾਏ ਗਏ। ਨਾਮਵਰ ਪਹਿਲਵਾਨਾਂ ਦੇ ਫਸਵੇਂ ਮੁਕਾਬਲਿਆਂ ’ਚ ਜੌਂਟੀ ਗੁੱਜਰ ਦਿੱਲੀ ਨੇ ਰੋਹਿਤ ਲਾਡਪੁਰ ਹਰਿਆਣਾ ਨੂੰ, ਚੀਨੂ ਰਾਈਏਵਾਲ ਨੇ ਵਿਸ਼ਾਲ ਲਾਡਪੁਰ ਹਰਿਆਣਾ ਨੂੰ, ਹੌਦੀ ਈਰਾਨ ਨੇ ਸਾਹਿਲ ਕੋਹਾਲੀ ਨੂੰ, ਅਭਿਨਾਇਕ ਯੂ.ਪੀ. ਨੇ ਬਿੰਨਾ ਮੰਡੋਠੀ ਦਿੱਲੀ ਨੂੰ ਤੇ ਸ਼ੁਭਮ ਰਾਈਏਵਾਲ ਨੇ ਜਲਾਲ ਈਰਾਨ ਨੂੰ ਚਿੱਤ ਕੀਤਾ। ਇਸੇ ਤਰ੍ਹਾਂ ਭੋਲਾ ਕਾਸ਼ਨੀ ਦਿੱਲੀ ਨੇ ਤਾਲਬ ਬਾਬਾ ਫਲਾਹੀ ਨੂੰ ਅੰਕਾਂ ਦੇ ਆਧਾਰ ’ਤੇ ਹਰਾਇਆ, ਰੋਹਿਤ ਭੁੱਟਾ ਨੇ ਅੰਕਿਤ ਰੌਣੀ ਨੂੰ ਮਾਤ ਦਿੱਤੀ ਤੇ ਸ਼ੀਪਾ ਰਾਈਏਵਾਲ ਨੇ ਸ਼ੇਰਾ ਲੱਲੀਆਂ ਨੂੰ ਚਿੱਤ ਕੀਤਾ। ਕਮਲਜੀਤ ਡੂਮਛੇੜੀ ਤੇ ਸੰਜੇ ਰਾਈਏਵਾਲ ਵਿਚਕਾਰ ਮੁਕਾਬਲਾ ਬਰਾਬਰੀ ’ਤੇ ਰਿਹਾ। ਇਸ ਤੋਂ ਇਲਾਵਾ ਜਤਿੰਦਰ ਪਥਰੇੜੀ ਤੇ ਵੱਡਾ ਜੱਸਾ ਬਾਹੜੋਵਾਲ ਦਾ ਮੁਕਾਬਲਾ ਵੀ ਬਰਾਬਰ ਰਿਹਾ। ਸੋਨੂੰ ਰਾਈਏਵਾਲ ਨੇ ਅਲੀ ਈਰਾਨ, ਵੰਸ਼ ਰਾਈਏਵਾਲ ਨੇ ਇਰਫਾਨ ਈਰਾਨ, ਸਾਕਿਬ ਰਾਈਏਵਾਲ ਨੇ ਰੇਜ਼ਾ ਈਰਾਨ, ਗਣੇਸ਼ ਮਾਮੂਪੁਰ ਨੇ ਤਾਜ ਰੌਣੀ ਤੇ ਸਲਮਾਨ ਲੱਲੀਆਂ ਨੇ ਜੱਸ ਮਾਮੂਪੁਰ ਨੂੰ ਚਿੱਤ ਕਰਕੇ ਜਿੱਤ ਦਰਜ ਕੀਤੀ। ਜੇਤੂ ਪਹਿਲਵਾਨਾਂ ਨੂੰ 80 ਹਜ਼ਾਰ ਰੁਪਏ ਤੇ ਉਪ ਜੇਤੂਆਂ ਨੂੰ 70 ਹਜ਼ਾਰ ਰੁਪਏ ਤੱਕ ਦੀ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਮੁੱਚੇ ਕੁਸ਼ਤੀ ਦੰਗਲ ਦੌਰਾਨ ਪਹਿਲਵਾਨਾਂ ਨੂੰ ਕੁੱਲ 15 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਗਈ। ਮੁੱਖ ਸੇਵਾਦਾਰ ਬਾਬਾ ਅਜੈਬ ਸਿੰਘ ਫੱਕਰ ਵੱਲੋਂ ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਵਿੰਦਰ ਸਿੰਘ ਗਿੱਲ, ਰਾਜਿੰਦਰ ਸਿੰਘ ਕੰਗ, ਸਰਪੰਚ ਬਖਤੌਰ ਸਿੰਘ ਟੱਪਰੀਆਂ, ਐੱਸ.ਡੀ.ਓ. ਸਤਵਿੰਦਰ ਸਿੰਘ ਕੰਗ, ਅਮਨਦੀਪ ਸਿੰਘ ਅਬਿਆਣਾ, ਨਿਰੰਜਣ ਸਿੰਘ ਲੈਹੜੀਆਂ, ਅਮਰਜੀਤ ਫੌਜੀ, ਰਾਜਿੰਦਰ ਰਾਜੂ, ਗੋਗੀ ਬਸੀ, ਹਰਜੀਤ ਸਿੰਘ, ਮਹਿੰਦਰ ਸਿੰਘ, ਬਖਸ਼ੀਸ਼ ਸਿੰਘ, ਦੇਵ ਸਿੰਘ, ਗੁਰਦਿਆਲ ਸਿੰਘ ਜਟਵਾਹੜ੍ਹ, ਡਾਕਟਰ ਬਲਵੀਰ ਸਿੰਘ, ਡਾਕਟਰ ਵਿਜੇ ਚੌਧਰੀ, ਕਾਕਾ ਗਿੱਲ, ਰਮਨ ਬੈਂਸ, ਕੁਲਵਿੰਦਰ ਸਿੰਘ, ਹੇਮਰਾਜ ਅਬਿਆਣਾ, ਮੇਜਰ ਸਿੰਘ ਤੇ ਐੱਸ.ਐੱਚ.ਓ. ਰਾਹੁਲ ਸ਼ਰਮਾ ਸਮੇਤ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।