ਕਾਰ ਦੀ ਬੱਸ ਨਾਲ ਟੱਕਰ, 1 ਜਖ਼ਮੀ ੳਵਰਟੇਕ ਕਰਦੀ ਕਾਰ ਦੀ ਬੱਸ ਨਾਲ ਟੱਕਰ
Publish Date: Thu, 12 Nov 2026 05:36 PM (IST)
Updated Date: Thu, 12 Nov 2026 05:39 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਨੰਗਲ-ਸ੍ਰੀ ਆਨੰਦਪੁਰ ਸਾਹਿਬ ਮੁੱਖ ਸੜਕ ’ਤੇ ਕਪਿਲ ਢਾਬਾ ਨੇੜੇ ਹੋਏ ਸੜਕ ਹਾਦਸੇ ’ਚ ਇੱਕ ਕਾਰ ਚਾਲਕ ਗੰਭੀਰ ਜ਼ਖਮੀ ਹੋ ਗਿਆ। ਇਕੱਤਰ ਜਾਣਕਾਰੀ ਅਨੁਸਾਰ ਨੰਗਲ ਤੋਂ ਸ੍ਰੀ ਆਨੰਦਪੁਰ ਸਾਹਿਬ ਜਾ ਰਹੀ ਐਚਆਰ 02ਏਵਾਈ 5344 ਨੰਬਰੀ ਇੱਕ ਕਾਰ, ਇੱਕ ਨਿੱਜੀ ਬੱਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਕੰਟਰੋਲ ਗੁਆ ਬੈਠੀ ਤੇ ਸਾਹਮਣੇ ਤੋਂ ਆ ਰਹੀ ਐੱਚਆਰਟੀਸੀ ਹਰੋਲੀ ਡਿਪੂ ਦੀ ਬੱਸ ਨੰਬਰ ਐਚਪੀ 80ਡੀ 4970 ਨਾਲ ਟਕਰਾ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ’ਚ ਸਿਰਫ਼ ਇੱਕ ਵਿਅਕਤੀ ਸਵਾਰ ਸੀ, ਜਿਸ ਨੂੰ ਗੰਭੀਰ ਸੱਟਾਂ ਲੱਗੀਆਂ। ਜਾਣਕਾਰੀ ਦਿੰਦੇ ਹੋਏ, ਐੱਚਆਰਟੀਸੀ ਬੱਸ ਡਰਾਈਵਰ ਰਾਜੇਸ਼ ਨੇ ਦੱਸਿਆ ਕਿ ਉਹ ਤੇ ਉਸਦਾ ਸਾਥੀ ਕੰਡਕਟਰ ਇੱਕ ਖਾਲੀ ਬੱਸ ਨਾਲ ਸ੍ਰੀ ਆਨੰਦਪੁਰ ਸਾਹਿਬ ਤੋਂ ਊਨਾ ਜਾ ਰਹੇ ਸਨ। ਜਦੋਂ ਉਸਨੇ ਦੇਖਿਆ ਕਿ ਉਲਟ ਪਾਸੇ ਵਾਲੀ ਕਾਰ ਇੱਕ ਨਿੱਜੀ ਬੱਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਕੰਟਰੋਲ ਗੁਆ ਬੈਠੀ, ਤਾਂ ਉਸਨੇ ਬੱਸ ਨੂੰ 30-35 ਮੀਟਰ ਦੂਰ ਰੋਕ ਦਿੱਤਾ। ਹਾਲਾਂਕਿ, ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ, ਇਹ ਖੜੀ ਬੱਸ ਨਾਲ ਬਹੁਤ ਜ਼ੋਰ ਨਾਲ ਟਕਰਾ ਗਈ। ਸੜਕ ਸੁਰੱਖਿਆ ਕਰਮਚਾਰੀ ਮੌਕੇ ’ਤੇ ਪਹੁੰਚੇ ਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ, ਗੰਭੀਰ ਜ਼ਖਮੀ ਕਾਰ ਡਰਾਈਵਰ ਨੂੰ ਸਿਵਲ ਹਸਪਤਾਲ ਪਹੁੰਚਾਇਆ ਤੇ ਸੜਕ ਦੇ ਕਿਨਾਰੇ ਵਾਹਨ ਖੜ੍ਹੇ ਕਰਕੇ ਆਵਾਜਾਈ ਨੂੰ ਬਹਾਲ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਨੰਗਲ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਹਾਦਸੇ ਦਾ ਪਤਾ ਲੱਗਿਆ ਹੈ ਤੇ ਮੌਕੇ ’ਤੇ ਪੁਲਿਸ ਨੂੰ ਭੇਜ ਦਿੱਤਾ ਗਿਆ ਹੈ। ਪੂਰੀ ਜਾਣਕਾਰੀ ਹਾਸਿਲ ਹੋਣ ਤੋਂ ਬਾਅਦ ਕਨੂੰਨੀ ਕਾਰਵਾਈ ਅਮਲ ’ਚ ਲਿਆਉਂਦੀ ਜਾਵੇਗੀ।