ਦਿਨੇਸ਼ ਚੱਢਾ ਵੱਲੋਂ ਮੰਦਰ ਕਮੇਟੀ ਨੂੰ 2 ਲੱਖ ਦੀ ਗ੍ਰਾਂਟ
ਭਗਵਾਨ ਵਿਸ਼ਵਕਰਮਾ ਜੀ ਦੇ ਆਦਰਸ਼ ਮਿਹਨਤ, ਇਮਾਨਦਾਰੀ ਅਤੇ ਸਿਰਜਣਾਤਮਕਤਾ ਦੀ ਪ੍ਰੇਰਨਾ ਦਿੰਦੇ ਹਨ : ਦਿਨੇਸ਼ ਚੱਢਾ ਮੰਦਰ ਕਮੇਟੀ ਨੂੰ ਦਿੱਤੀ 2 ਲੱਖ ਦੀ ਗ੍ਰਾਂਟਭਗਵਾਨ ਵਿਸ਼ਵਕਰਮਾ ਜੀ ਦੇ ਆਦਰਸ਼ ਮਿਹਨਤ, ਇਮਾਨਦਾਰੀ ਅਤੇ
Publish Date: Wed, 11 Nov 2026 06:02 PM (IST)
Updated Date: Wed, 11 Nov 2026 06:03 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਨੂਰਪੁਰਬੇਦੀ ਸਥਿਤ ਪ੍ਰਾਚੀਨ ਵਿਸ਼ਵਕਰਮਾ ਮੰਦਰ ਵਿਖੇ ਭਗਵਾਨ ਬਾਬਾ ਵਿਸ਼ਵਕਰਮਾ ਜੀ ਨੂੰ ਸਮਰਪਿਤ ਧਾਰਮਿਕ ਮਹਾਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਦਿਆਂ ਭਗਵਾਨ ਵਿਸ਼ਵਕਰਮਾ ਜੀ ਦੇ ਚਰਨਾਂ ’ਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਇਸ ਦੌਰਾਨ ਉਨ੍ਹਾਂ ਵੱਲੋਂ ਮੰਦਰ ਕਮੇਟੀ ਨੂੰ ਵਿਕਾਸ ਕਾਰਜਾਂ ਤੇ ਧਾਰਮਿਕ ਸਥਾਨ ਦੀਆਂ ਲੋੜਾਂ ਲਈ 2 ਲੱਖ ਰੁਪਏ ਦੀ ਗ੍ਰਾਂਟ ਵੀ ਜਾਰੀ ਕੀਤੀ ਗਈ। ਇਸ ਮੌਕੇ ਦਿਨੇਸ਼ ਚੱਢਾ ਨੇ ਕਿਹਾ ਕਿ ਭਗਵਾਨ ਬਾਬਾ ਵਿਸ਼ਵਕਰਮਾ ਜੀ ਸਮੁੱਚੀ ਦੁਨੀਆ ਲਈ ਕਿਰਤ, ਹੁਨਰ, ਸਿਰਜਣਾ ਤੇ ਮਿਹਨਤ ਦੇ ਪ੍ਰਤੀਕ ਹਨ। ਉਨ੍ਹਾਂ ਦੇ ਜੀਵਨ ਤੇ ਸਿੱਖਿਆਵਾਂ ਸਾਨੂੰ ਆਪਣੇ ਕਿੱਤੇ ਪ੍ਰਤੀ ਇਮਾਨਦਾਰੀ ਰੱਖਣ, ਮਿਹਨਤ ਕਰਨ ਤੇ ਸਮਾਜ ਦੀ ਬਿਹਤਰੀ ਲਈ ਯੋਗਦਾਨ ਪਾਉਣ ਦੀ ਪ੍ਰੇਰਨਾ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨ ਸਾਡੀ ਸੱਭਿਆਚਾਰਕ ਵਿਰਾਸਤ ਤੇ ਸਮਾਜਿਕ ਏਕਤਾ ਦੇ ਕੇਂਦਰ ਹਨ। ਇਨ੍ਹਾਂ ਦੇ ਵਿਕਾਸ ਤੇ ਸਾਂਭ-ਸੰਭਾਲ ਲਈ ਹਰ ਸੰਭਵ ਸਹਿਯੋਗ ਦੇਣਾ ਸਾਡੀ ਜ਼ਿੰਮੇਵਾਰੀ ਹੈ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਹਰਬੰਸ ਲਾਲ ਸ਼ਾਹ, ਮਹਿੰਦਰ ਸ਼ਾਹ, ਹਰਜਿੰਦਰ ਸਿੰਘ ਕੁੰਭੇਵਾਲ, ਸਕੱਤਰ ਹੈਪੀ ਸ਼ਾਹ, ਬਲਦੇਵ ਧੀਮਾਨ, ਤਰਸੇਮ ਜੱਟਪੁਰ, ਬਲਵੀਰ ਭੀਰੀ ਬੜਵਾ, ਅਮਰਦੇਵ ਸਰਪੰਚ, ਹਰਮਿੰਦਰ ਰਾਜਪਾਲ, ਹਰਨੇਕ ਸਿੰਘ, ਜਨਰਲ ਸਕੱਤਰ ਤਰਲੋਚਨ ਸਿੰਘ, ਐਨਆਰਆਈ ਜਰਨੈਲ ਸਿੰਘ ਲਾਲੀ, ਅਰੁਣ ਸ਼ਾਹ, ਸੋਨੂੰ ਸ਼ਾਹ, ਪਵਨ ਕੁਮਾਰ, ਨੂਰਪੁਰਬੇਦੀ ਦੀ ਸਰਪੰਚ ਨਿਰਮਲਾ ਦੇਵੀ, ਕਪਿਲ ਧੀਮਾਨ, ਅਮਨ ਧੀਮਾਨ ਤੇ ਸੂਰਜ ਧੀਮਾਨ ਸਮੇਤ ਹੋਰ ਪ੍ਰਬੰਧਕ ਤੇ ਸ਼ਰਧਾਲੂ ਹਾਜ਼ਰ ਸਨ।