- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਬੇਡਕਰ ਸੋਚ ਸੰਗਠਨ ਦੇ ਪ੍ਰਧਾਨ ਰਜਿੰਦਰ ਗਿੱਲ ਵੱਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸਫਾਈ ਕਰਮਚਾਰੀਆਂ ਨੂੰ ਪੱਕੇ

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਅੰਬੇਡਕਰ ਸੋਚ ਸੰਗਠਨ ਦੇ ਪ੍ਰਧਾਨ ਰਜਿੰਦਰ ਗਿੱਲ ਵੱਲੋਂ ਪਿਛਲੇ ਦਿਨੀਂ ਸਫ਼ਾਈ ਮੁਲਾਜ਼ਮਾਂ ਨੂੰ ਨੌਕਰੀ ’ਚ ਪੱਕੇ ਕਰਨ ’ਤੇ ਬਹੁਤ ਬਹੁਤ ਧੰਨਵਾਦ। ਨਗਰ ਕੌਂਸਲ ਨੰਗਲ ਵਿਖੇ ਪੱਕੇ ਕੀਤੇ ਸਫ਼ਾਈ ਮੁਲਾਜ਼ਮਾਂ ਲਈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦਲਿਤਾਂ ’ਚੋਂ ਮਹਾ ਦਲਿਤ ਜਿਨ੍ਹਾਂ ਦਾ ਆਰਥਿਕ ਤੌਰ ’ਤੇ ਸਮਾਜਿਕ ਤੌਰ ’ਤੇ ਹਲੇ ਵਿਕਾਸ ਨਹੀਂ ਹੋਇਆ, ਉਨ੍ਹਾਂ ਲੋਕਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਨ ਲਈ ਅਸੀਂ ਸਦਾ ਹੀ ਮੰਤਰੀ ਸਾਹਿਬ ਦੇ ਰਿਣੀ ਰਹਾਂਗੇ।
ਉਨ੍ਹਾਂ ਕਿਹਾ ਕਿ ਪਿਛਲੇ 32 ਸਾਲਾਂ ਤੋਂ ਸਫ਼ਾਈ ਮੁਲਾਜ਼ਮ ਤੇ ਸੀਵਰਮੈਨ ਕਿਸੇ ਵੀ ਸਰਕਾਰ ਤੇ ਕਿਸੇ ਵੀ ਲੀਡਰ ਨੇ ਪੱਕੇ ਨਹੀਂ ਕੀਤੇ। ਕਈ ਸਫ਼ਾਈ ਮੁਲਾਜ਼ਮਾਂ ਦੀ ਉਮਰ ਬੀਤ ਗਈਆ, ਪਰ ਉਨ੍ਹਾਂ ਨੂੰ ਕਿਸੇ ਲੀਡਰ ਨੇ ਪੱਕਾ ਨਹੀਂ ਕੀਤਾ। ਦੱਸਣਯੋਗ ਹੈ ਕਿ ਨਗਰ ਕੌਂਸਲ ਨੰਗਲ ਦੇ ਸਫ਼ਾਈ ਮੁਲਾਜ਼ਮਾਂ ਨੂੰ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ 7 ਨਵੰਬਰ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਕਮਿਊਨਿਟੀ ਸੈਂਟਰ ਦੋ ਨਵਾਂ ਨੰਗਲ ਵਿਖੇ 175 ਮੁਲਾਜ਼ਮਾਂ ਨੂੰ ਪੱਕੇ ਕੀਤਾ ਗਿਆ ਤੇ 60 ਦੇ ਕਰੀਬ ਮੁਲਾਜ਼ਮਾਂ ਨੂੰ ਸਰਕਾਰੀ ਕੰਟਰੈਕਟ ’ਤੇ ਕੀਤਾ ਗਿਆ। ਇਸ ਮੌਕੇ ਢੋਲ-ਢਮੱਕਿਆਂ, ਅਤਿਸ਼ਬਾਜੀਆਂ ਤੇ ਬੰਬ ਪਟਾਕਿਆਂ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਭਰਵਾਂ ਸਵਾਗਤ ਕੀਤਾ ਗਿਆ ਸੀ।