- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੂਨ ਸਭਾ ’ਤੇ ਜਨ ਅਧਿਕਾਰ ਕਲਿਆਣ ਸੰਮਤੀ ਵੱਲੋਂ ਪੰਡਿਤ ਰਾਮ ਤੀਰਥ ਦੀ ਯਾਦ 'ਚ ਅੱਖਾਂ ਦਾ ਕੈਂਪ ਲਗਾਉਣ ਦਾ ਫੈਸਲਾ

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਸਮਾਜ ਸੇਵਾ ਦੇ ਖੇਤਰ ’ਚ ਸਰਗਰਮ ਦੂਨ ਵੈਲਫੇਅਰ ਸੁਸਾਇਟੀ ਤੇ ਜਨ ਅਧਿਕਾਰ ਕਲਿਆਣ ਸੰਮਤੀ ਨੂਰਪੁਰਬੇਦੀ ਵੱਲੋਂ ਲੋਕ ਭਲਾਈ ਦੇ ਕਾਰਜਾਂ ਨੂੰ ਹੋਰ ਤੇਜ਼ ਕਰਨ ਤੇ ਇਲਾਕੇ ਦੇ ਲੋੜਵੰਦ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਾਂਝੇ ਤੌਰ ’ਤੇ 21 ਨਵੰਬਰ ਨੂੰ ਅੱਖਾਂ ਦਾ ਮੁਫ਼ਤ ਆਪਰੇਸ਼ਨ ਕੈਂਪ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਕੈਂਪ ਦੂਨ ਵੈਲਫੇਅਰ ਸੁਸਾਇਟੀ ਦੇ ਸੰਸਥਾਪਕ ਰਹੇ ਸਵਰਗੀ ਪੰਡਿਤ ਰਾਮ ਤੀਰਥ ਜੇਤੇਵਾਲ ਦੀ ਯਾਦ ਨੂੰ ਸਮਰਪਿਤ ਹੋਵੇਗਾ। ਇਸ ਸਬੰਧੀ ਦੋਵਾਂ ਸੰਸਥਾਵਾਂ ਦੀ ਸਾਂਝੀ ਬੈਠਕ ਪਿੰਡ ਜੇਤੇਵਾਲ ਸਥਿਤ ਦਫ਼ਤਰ ਵਿਖੇ ਸਰਪ੍ਰਸਤ ਮਾਸਟਰ ਜਗਨ ਨਾਥ ਭੰਡਾਰੀ ਅਤੇ ਕੈਲਾਸ਼ ਚੰਦਰ ਸੈਣੀ ਦੀ ਪ੍ਰਧਾਨਗੀ ਹੇਠ ਹੋਈ।
ਸੰਸਥਾ ਦੇ ਨੁਮਾਇੰਦਿਆਂ ਨੇ ਦੱਸਿਆ ਕਿ 21 ਨਵੰਬਰ ਨੂੰ ਪਿੰਡ ਜੇਤੇਵਾਲ ਵਿਖੇ ਗੁਰਦੁਆਰਾ ਸ੍ਰੀ ਬਾਣਗੜ੍ਹ ਸਾਹਿਬ ਦੇ ਸਾਹਮਣੇ ਸਥਿਤ ਕਮਿਊਨਿਟੀ ਹਾਲ ’ਚ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਇਹ ਕੈਂਪ ਲਗਾਇਆ ਜਾਵੇਗਾ। ਇਸ ਉਪਰਾਲੇ ਨੂੰ ਸੰਸਥਾ 'ਇਨਸਾਨੀਅਤ ਪਹਿਲਾਂ’ ਵੱਲੋਂ ਵੀ ਸਹਿਯੋਗ ਦਿੱਤਾ ਜਾਵੇਗਾ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਪਵਨ ਸ਼ਰਮਾ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ ਤੇ ਜਾਂਚ ਉਪਰੰਤ ਆਪਰੇਸ਼ਨ ਲਈ ਯੋਗ ਪਾਏ ਜਾਣ ਵਾਲੇ ਮਰੀਜ਼ਾਂ ਦੇ ਮੁਫ਼ਤ ਲੈਂਜ਼ ਪਾਏ ਜਾਣਗੇ। ਇਸ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਅਤੇ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਬੈਠਕ ’ਚ ਸਰਪ੍ਰਸਤ ਮਾਸਟਰ ਜਗਨ ਨਾਥ ਭੰਡਾਰੀ, ਬਲਵੀਰ ਸਿੰਘ ਭੱਟੋਂ, ਕੈਲਾਸ਼ ਚੰਦਰ ਸੈਣੀ, ਮਾਸਟਰ ਮੋਹਨ ਸਿੰਘ ਭੈਣੀ, ਰਾਕੇਸ਼ ਕੁਮਾਰ ਗੋਜਾ, ਬਾਬੂ ਭਜਨ ਸਿੰਘ ਝੱਜ, ਮਾਸਟਰ ਰਾਮ ਸਿੰਘ ਅਤੇ ਗੋਪਾਲ ਸ਼ਰਮਾ ਸਮੇਤ ਸੰਸਥਾ ਦੇ ਹੋਰ ਨੁਮਾਇੰਦੇ ਹਾਜ਼ਰ ਸਨ।