ਟਿਕਟ ਦੇ ਚਾਹਵਾਨਾਂ ਨੇ ਪੰਜ ਪਾਂਡਵ ਬਣ ਕੇ ਲਿਆ ਸੰਕਲਪ ਟਿਕਟ ਦੇ ਚਾਹਵਾਨਾਂ ਨੇ ਪੰਜ ਪਾਂਡਵ ਬਣ ਕੇ ਲਿਆ ਸੰਕਲਪ
Publish Date: Mon, 09 Nov 2026 05:12 PM (IST)
Updated Date: Mon, 09 Nov 2026 05:14 PM (IST)
ਮਾਤਾ ਨੈਣਾ ਦੇਵੀ ਦੇ ਦਰਬਾਰ ’ਚ 5 ਭਾਜਪਾ ਆਗੂਆਂ ਨੇ ਇਕੱਠੇ ਲੜਾਈ ਲੜਨ ਦਾ ਲਿਆ ਸੰਕਲਪ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨਜਦੀਕ ਆ ਰਹੀਆਂ ਹਨ ਹਰੇਕ ਪਾਰਟੀ ’ਚ ਚੋਣਾਂ ਦੀਆਂ ਸਰਗਰਮੀਆਂ ਵੱਧਦੀਆਂ ਜਾ ਰਹੀਆਂ ਹਨ, ਪਰ ਭਾਰਤੀ ਜਨਤਾ ਪਾਰਟੀ ’ਚ ਇਹ ਤਿਆਰੀ ਕੁਝ ਵਿਸ਼ੇਸ਼ ਵੇਖੀ ਜਾ ਰਹੀ ਹੈ, ਕਿਉਂਕਿ ਸ਼੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ’ਚ ਭਾਰਤੀ ਜਨਤਾ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਸ ਦੇ ਇੱਕ ਦਰਜਨ ਤੋਂ ਵੱਧ ਟਿਕਟ ਲੈਣ ਦੇ ਚਾਹਵਾਨ ਹਨ ਤੇ ਇਸ ਦੌੜ ’ਚ ਜਿੱਥੇ ਸਭ ਤੋਂ ਅੱਗੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਚੱਲ ਰਹੇ ਹਨ, ਉੱਥੇ ਹੀ ਟਿਕਟਾਂ ਲੈਣ ਦੇ ਚਾਹਵਾਨ ਕੋਈ ਨਾ ਕੋਈ ਨਵੀਂ ਗੱਲ ਵੋਟਰਾਂ ਦੇ ਅੱਗੇ ਲੈ ਕੇ ਆ ਜਾਂਦੇ ਹਨ। ਇਸੇ ਲੜੀ ਤਹਿਤ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਟਿਕਟ ਦੇ ਚਾਹਵਾਨ ਭਾਰਤੀ ਜਨਤਾ ਪਾਰਟੀ ਦੇ 5 ਵਿਅਕਤੀਆਂ ਜਿਨ੍ਹਾਂ ’ਚ ਬਲਰਾਮ ਪਰਾਸ਼ਰ, ਗੋਵਰਧਨ ਸੋਨੀ, ਸਤਬੀਰ ਰਾਣਾ, ਰਜੇਸ਼ ਚੌਧਰੀ ਤੇ ਨਿਪੁੰਨ ਸੋਨੀ ਵੱਲੋਂ ਸ਼ਕਤੀ ਪੀਠ ਮਾਤਾ ਨੈਣਾ ਦੇਵੀ ਤੇ ਜਾ ਕੇ ਸੰਕਲਪ ਲਿਆ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਵਿਕਾਸ ਤੇ ਖੁਸ਼ਹਾਲੀ ਲਈ ਤੇ ਭਾਰਤੀ ਜਨਤਾ ਪਾਰਟੀ ਦੀ ਮਜਬੂਤੀ ਲਈ ਇੱਕ ਹੋ ਕੇ ਚੱਲਣਗੇ। ਇਸ ਸਬੰਧੀ ਹੋਰ ਗੱਲ ਕਰਦਿਆਂ ਬਲਰਾਮ ਪਰਾਸ਼ਰ ਨੇ ਦੱਸਿਆ ਕਿ ਇਹ ਗੱਲ ਬਿਲਕੁਲ ਠੀਕ ਹੈ ਕਿ ਅਸੀਂ ‘ਪੰਜ ਪਾਂਡਵਾਂ ਦਾ ਇੱਕ ਸੰਕਲਪ ਸਾਡਾ ਪਰਿਵਾਰ ਸ਼੍ਰੀ ਅਨੰਦਪੁਰ ਸਾਹਿਬ’ ਤਹਿਤ ਮਾਤਾ ਰਾਣੀ ਦੇ ਦਰਬਾਰ ’ਚ ਸੰਕਲਪ ਲਿਆ ਹੈ ਕੀ ਅਸੀਂ ਲੋਕਲ ਉਮੀਦਵਾਰ ਦੀ ਲੜਾਈ ਲੜਾਂਗੇ ਤੇ ਜਿਸ ਵੀ ਲੋਕਲ ਉਮੀਦਵਾਰ ਨੂੰ ਟਿਕਟ ਮਿਲੇਗੀ ਅਸੀਂ ਸਭ ਮਿਲ ਕੇ ਉਸ ਦੀ ਮਦਦ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਬਾਹਰੀ ਵਿਅਕਤੀ ਨੂੰ ਸ੍ਰੀ ਅਨੰਦਪੁਰ ਸਾਹਿਬ ’ਚ ਬਰਦਾਸ਼ਤ ਨਹੀਂ ਕਰਾਂਗੇ ਤੇ ਨਾ ਹੀ ਹਲਕੇ ਦੇ ਲੋਕ ਬਰਦਾਸ਼ਤ ਕਰਨਗੇ।