ਸੰਤ ਬਾਬਾ ਪ੍ਰੀਤਮ ਸਿੰਘ ਦੀ ਯਾਦ ’ਚ ਸਮਾਗਮ ਸ਼ੁਰੂ ਸੰਤ ਬਾਬਾ ਪ੍ਰੀਤਮ ਸਿੰਘ ਦੀ ਯਾਦ 'ਚ ਜਟਵਾਹੜ ਵਿਖੇ ਸਾਲਾਨਾ ਬਰਸੀ ਸਮਾਗਮ ਸ਼ਰਧਾਭਾਵ ਨਾਲ ਸ਼ੁਰੂ
Publish Date: Mon, 09 Nov 2026 05:09 PM (IST)
Updated Date: Mon, 09 Nov 2026 05:11 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਡੇਰਾ ਮੋਇਆ ਦੀ ਮੰਡੀ-3 ਕੁਰਾਲੀ ਵਾਲਾ ਚੋਆ ਪਿੰਡ ਜਟਵਾਹੜ (ਜੰਗਲ) ਵਿਖੇ ਸਚਖੰਡ ਵਾਸੀ ਸੰਤ ਬਾਬਾ ਪ੍ਰੀਤਮ ਸਿੰਘ ਜੀ ਗੁਰਦੁਆਰਾ ਜੋਤੀ ਸਰੂਪ, ਫਤਿਹਗੜ੍ਹ ਸਾਹਿਬ ਵਾਲਿਆਂ ਦੀ ਯਾਦ ’ਚ 11 ਨਵੰਬਰ ਨੂੰ ਕਰਵਾਇਆ ਜਾ ਰਿਹਾ ਸਾਲਾਨਾ ਬਰਸੀ ਸਮਾਗਮ ਅੱਜ ਸ਼ਰਧਾਭਾਵ ਨਾਲ ਸ਼ੁਰੂ ਹੋ ਗਿਆ ਤੇ ਇਸ ਦੌਰਾਨ ਹੋਣ ਵਾਲੇ ਕੁਸ਼ਤੀ ਦੰਗਲ ਦੇ ਪ੍ਰਬੰਧ ਵੀ ਕਰ ਲਏ ਹਨ। ਇਸ ਸਬੰਧੀ ਸੇਵਾਦਾਰ ਰਜਿੰਦਰ ਸਿੰਘ ਘੜੀਸਪੁਰ ਨੇ ਦੱਸਿਆ ਕਿ ਉਕਤ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਅਜੈਬ ਸਿੰਘ ਫੱਕਰ ਜੀ ਦੀ ਅਗਵਾਈ ਹੇਠ ਕਰਵਾਏ ਜਾਣ ਵਾਲੇ ਸਮਾਗਮ ਦੀ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਨਾਲ ਹੋ ਗਈ। ਜਿਸਦਾ ਸਮਾਗਮ ਵਾਲੇ ਦਿਨ 11 ਨਵੰਬਰ ਨੂੰ ਸਵੇਰੇ 10 ਵਜੇ ਭੋਗ ਪਾਇਆ ਜਾਵੇਗਾ। ਜਿਸਤੋਂ ਬਾਅਦ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਕਥਾ ਵਾਚਕ ਗਿਆਨੀ ਤੇਜਵੀਰ ਸਿੰਘ ਖਾਲਸਾ (ਦਮਦਮੀ ਟਕਸਾਲ) ਤੇ ਕੀਰਤਨੀ ਜੱਥਾ ਭਾਈ ਮਨਜਿੰਦਰ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਮਨੋਹਰ ਕੀਰਤਨ ਕਰਨਗੇ ਤੇ ਪੰਥਕ ਢਾਡੀ ਜਥਾ ਬੀਬੀ ਕਿਰਨਜੀਤ ਕੌਰ ਖਾਲਸਾ ਦਾ ਜਥਾ ਢਾਡੀ ਵਾਰਾਂ ਤੇ ਗੁਰਮੀਤ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸਤੋਂ ਬਾਅਦ 1 ਵਜੇ ਸ਼ਾਮ 5 ਵਜੇ ਤੱਕ ਵਿਸ਼ਾਲ ਕੁਸ਼ਤੀ ਦੰਗਲ ਹੋਵੇਗਾ। ਜਿਸ ’ਚ ਵੱਖ-ਵੱਖ ਅਖਾੜਿਆਂ ਦੇ ਇਨਾਮੀ ਪਹਿਲਵਾਨ ਪਹੁੰਚ ਰਹੇ ਹਨ। ਉਨਾਂ ਦੱਸਿਆ ਕਿ 10 ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ, ਜਿਨਾਂ ਦੇ ਜੇਤੂ ਪਹਿਲਵਾਨਾਂ ਨੂੰ ਪ੍ਰਬੰਧਕਾਂ ਵਲੋਂ ਕ੍ਰਮਵਾਰ 15 ਲੱਖ ਰੁਪਏ ਦੀ ਇਨਾਮ ਰਾਸ਼ੀ ਨਾਲ ਨਿਵਾਜਿਆ ਜਾਵੇਗਾ।