ਭਗਵਾਨ ਸ਼੍ਰੀ ਹਨੁੰਮਾਨ ਜਨਮ ਉਤਸਵ ਮਨਾਇਆ ਸ਼੍ਰੀ ਸਨਾਤਨ ਧਰਮ ਹਾਈ ਸਕੂਲ ਵਿਖੇ ਭਗਵਾਨ ਸ਼੍ਰੀ ਹਨੁਮਾਨ ਜਨਮ ਉਤਸਵ ਮਨਾਇਆ
Publish Date: Mon, 09 Nov 2026 04:29 PM (IST)
Updated Date: Mon, 09 Nov 2026 04:30 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਅੱਜ ਸ਼੍ਰੀ ਸਨਾਤਨ ਧਰਮ ਹਾਈ ਸਕੂਲ ਵਿਖੇ ਸਕੂਲ ਦੀ ਮੁੱਖ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਪ੍ਰੇਮ ਕਪੂਰ, ਸੁਧੀਰ ਸ਼ਰਮਾ, ਸੰਦੀਪ ਸ਼ਰਮਾ, ਸਤਪਾਲ, ਨਵੀਨ ਪੁਰੀ ਨੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲ ’ਚ ਭਗਵਾਨ ਸ੍ਰੀ ਹਨੂੰਮਾਨ ਜਨਮ ਉਤਸਵ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਭਗਵਾਨ ਸ਼੍ਰੀ ਹਨੂੰਮਾਨ ਜੀ ਦੀ ਜੋਤੀ ਕੇ ਜਗਾ ਕੇ ਉਨ੍ਹਾਂ ਨੂੰ ਨਮਸਤਕ ਕੀਤਾ ਗਿਆ, ਤੇ ਨਾਲ ਹੀ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਭਗਵਾਨ ਸ੍ਰੀ ਹਨੂੰਮਾਨ ਚਲੀਸਾ ਦਾ ਪਾਠ ਉਚਾਰਨ ਕੀਤਾ ਗਿਆ। ਇਸ ਮੌਕੇ ਸਕੂਲ ਦੀ ਅਧਿਆਪਕਾ ਸੰਗੀਤਾ ਨੇ ਭਗਵਾਨ ਸ਼ਿਵ ਦੇ ਗਿਆਰਵੇਂ ਰੁਦਰ ਅਵਤਾਰ ਮਾਤਾ ਅੰਜਨੀ ਤੇ ਪਿਤਾ ਕੇਸਰੀ ਦੇ ਪੁੱਤਰ ਭਗਵਾਨ ਸ੍ਰੀ ਹਨੂੰਮਾਨ ਜੀ ਦੇ ਜੀਵਨ ਦੀ ਮਹੱਤਤਾ ਨੂੰ ਦੱਸਦੇ ਹੋਏ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ, ਤੇ ਨਾਲ ਹੀ ਸੰਕਟ ਮੋਚਨ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਜਦੋਂ ਵੀ ਪ੍ਰਭੂ ਸ਼੍ਰੀ ਰਾਮ ਜਾਂ ਉਨ੍ਹਾਂ ਦੇ ਪਰਿਵਾਰ ਤੇ ਕੋਈ ਮੁਸ਼ਕਿਲ ਆਈ ਹੈ ਚਾਹੇ ਉਹ ਮਾਤਾ ਸੀਤਾ ਦੀ ਖੋਜ ਕਰਨਾ ਜਾਂ ਲਕਸ਼ਮਣ ਜੀ ਲਈ ਸੰਜੀਵਨੀ ਬੂਟੀ ਲਿਆਉਣਾ ਭਗਵਾਨ ਸ਼੍ਰੀ ਹਨੂਮਾਨ ਜੀ ਨੇ ਹਰ ਅਸੰਭਵ ਕੰਮ ਨੂੰ ਸੰਭਵ ਕਰ ਵਿਖਾਇਆ, ਇਸੇ ਲਈ ਉਨ੍ਹਾਂ ਨੂੰ ਸੰਕਟ ਮੋਚਨ ਕਿਹਾ ਜਾਂਦਾ ਹੈ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਵਨੀਤਾ ਰਾਣੀ ਨੇ ਭਗਵਾਨ ਸ਼੍ਰੀ ਹਨੂੰਮਾਨ ਜਨਮ ਉਤਸਵ ’ਤੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਨਾਲ ਹੀ ਉਨਾਂ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਆਓ ਅਸੀਂ ਸਾਰੇ ਪ੍ਰਣ ਕਰੀਏ ਕਿ ਅਸੀਂ ਭਗਵਾਨ ਸ਼੍ਰੀ ਹਨੂੰਮਾਨ ਜੀ ਦੇ ਜੀਵਨ ਤੋਂ ਪ੍ਰੇਰਨਾ ਲਵਾਂਗੇ ਅਸੀਂ ਆਪਣੇ ਅੰਦਰ ਸਾਹਸ ਸੇਵਾ ਭਾਵਨਾ ਨਿਮਰਤਾ ਤੇ ਸੱਚਾਈ ਦੇ ਗੁਣਾਂ ਨੂੰ ਪੈਦਾ ਕਰਾਂਗੇ। ਨਰਾਕਾ ਤਮਕਤਾ ਨੂੰ ਛੱਡ ਕੇ ਸਮਾਜ ਦੀ ਭਲਾਈ ਲਈ ਕੰਮ ਕਰਾਂਗੇ। ਇਸ ਮੌਕੇ ਸਕੂਲ ਦਾ ਸਮੂਹ ਅਧਿਆਪਕ ਵਰਗ ਆਰਤੀ ਸ਼ਰਮਾ, ਸੰਗੀਤਾ, ਸੁਨੀਤਾ, ਪੂਨਮ, ਨੈਨਾ, ਕ੍ਰਿਤੀਕਾ, ਸੁਰਿੰਦਰ ਰਵਿੰਦਰ, ਆਰਤੀ, ਪਰਮਿੰਦਰ, ਹਿਮਾਨੀ ਸਵੇਤਾ ਸੋਨੀਆ ਹਾਜ਼ਰ ਸਨ ।