ਗੌਰਵ ਰਾਣਾ ਤੇ ਹਰਪ੍ਰੀਤ ਸਿੰਘ ਭੱਟੋ ਦਾ ਸਨਮਾਨ ਵਿਸ਼ਵਕਰਮਾ ਮੰਦਰ ਨੂਰਪੁਰ ਬੇਦੀ ਵਿਖੇ ਸਭਾ ਵੱਲੋਂ ਗੌਰਵ ਰਾਣਾ ਅਤੇ ਹਰਪ੍ਰੀਤ ਸਿੰਘ ਭੱਟੋ ਦਾ ਸਨਮਾਨ
Publish Date: Mon, 09 Nov 2026 04:14 PM (IST)
Updated Date: Mon, 09 Nov 2026 04:15 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰ ਬੇਦੀ : ਕਿਰਤ ਤੇ ਸ਼ਿਲਪ ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਮਹਾਰਾਜ ਜੀ ਸਮੁੱਚੀ ਲੋਕਾਈ ’ਤੇ ਆਪਣੀ ਮਿਹਰ ਭਰਿਆ ਆਸ਼ੀਰਵਾਦ ਬਣਾਈ ਰੱਖਣ ਤੇ ਸਮਾਜ ਦੇ ਹਰ ਵਰਗ ਨੂੰ ਮਿਹਨਤ, ਇਮਾਨਦਾਰੀ ਤੇ ਆਪਸੀ ਸਾਂਝ ਨਾਲ ਅੱਗੇ ਵਧਣ ਦਾ ਬਲ ਬਖ਼ਸ਼ਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸਾਂਝੀਵਾਲਤਾ ਦਲ ਦੇ ਹਲਕਾ ਰੂਪਨਗਰ ਤੋਂ ਉਮੀਦਵਾਰ ਗੌਰਵ ਰਾਣਾ ਨੇ ਨੂਰਪੁਰ ਬੇਦੀ ਸਥਿਤ ਵਿਸ਼ਵਕਰਮਾ ਮੰਦਰ ਵਿਖੇ ਨਤਮਸਤਕ ਹੋਣ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਵਿਸ਼ਵਕਰਮਾ ਮਹਾਰਾਜ ਜੀ ਦੀਆਂ ਸਿੱਖਿਆਵਾਂ ਸਾਨੂੰ ਕਿਰਤ ਦੀ ਮਹੱਤਤਾ, ਹੁਨਰ, ਸਿਰਜਣਾਤਮਕਤਾ ਤੇ ਮਿਹਨਤ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਕਿਸੇ ਵੀ ਸਮਾਜ ਤੇ ਦੇਸ਼ ਦੀ ਤਰੱਕੀ ’ਚ ਕਿਰਤੀ ਕਾਮਿਆਂ, ਕਾਰੀਗਰਾਂ ਤੇ ਮਿਹਨਤਕਸ਼ ਲੋਕਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਮਿਹਨਤ ਕਰਨ ਵਾਲੇ ਹੱਥਾਂ ਦਾ ਸਤਿਕਾਰ ਕਰਨਾ ਹੀ ਅਸਲ ਸਮਾਜਿਕ ਸਾਂਝ ਤੇ ਤਰੱਕੀ ਦਾ ਆਧਾਰ ਹੈ। ਇਸ ਮੌਕੇ ਗੌਰਵ ਰਾਣਾ ਨੇ ਵਿਸ਼ਵਕਰਮਾ ਸਭਾ ਨੂਰਪੁਰ ਬੇਦੀ ਵੱਲੋਂ ਦਿੱਤੇ ਮਾਣ-ਸਤਿਕਾਰ ਲਈ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਤੇ ਸਮਾਜਿਕ ਸਮਾਗਮ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਦੇ ਹਨ। ਇਸ ਮੌਕੇ ਉੱਥੇ ਬਿੱਕਾ ਸਿੰਘ ਸੀਰਾ ਬਾਬੂ ਸ਼ਾਹ ਠੇਕੇਦਾਰ ਹਰਨੇਕ ਸਿੰਘ ਤਰਲੋਚਨ ਸਿੰਘ ਜੋਗਿੰਦਰ ਕੁਮਾਰ ਪਿੰਡ ਹਿਆਤਪੁਰ ਤੋਂ ਸਾਬਕਾ ਸਰਪੰਚ ਤੇ ਕਿਸਾਨ ਆਗੂ ਹਰਪ੍ਰੀਤ ਸਿੰਘ ਭੱਟੋ ਵੀ ਮੌਜੂਦ ਸਨ।