ਚਰਸ ਸਮੇਤ ਇਕ ਨੌਜਵਾਨ ਕਾਬੂ ਸਰਹੱਦੀ ਇਲਾਕੇ ਵਿੱਚ ਬੱਸ ਦੀ ਤਲਾਸ਼ੀ ਦੋਰਾਨ ਚਰਸ ਸਮੇਤ ਇਕ ਨੌਜਵਾਨ ਕਾਬੂ
Publish Date: Thu, 05 Nov 2026 07:10 PM (IST)
Updated Date: Thu, 05 Nov 2026 07:11 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਜ਼ਿਲ੍ਹਾ ਪੁਲਿਸ ਨੇ ਪੰਜਾਬ ਹਿਮਾਚਲ ਪ੍ਰਦੇਸ਼ ਸਰਹੱਦ ’ਤੇ ਨਸ਼ਿਆਂ ਦੇ ਗੈਰ-ਕਾਨੂੰਨੀ ਕਾਰੋਬਾਰ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਇੱਕ ਬੱਸ ’ਚ ਸਵਾਰ ਨੌਜਵਾਨ ਕੋਲੋਂ 852 ਗ੍ਰਾਮ ਚਰਸ ਬਰਾਮਦ ਕੀਤੀ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ 3 ਨਵੰਬਰ 2026 ਨੂੰ ਸਪੈਸ਼ਲ ਡਿਟੈਕਸ਼ਨ ਟੀਮ ਨੇ ਸ੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ ਨੈਸ਼ਨਲ ਹਾਈਵੇਅ 205 ਫੋਰਲੇਨ ’ਤੇ ਕਰਮਾਲਾ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਜਿਸ ’ਚ ਪੁਲਿਸ ਟੀਮ ਵੱਲੋਂ ਸ਼ੱਕੀ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਸੀ, ਇਸ ਦੌਰਾਨ ਇੱਕ ਬੱਸ ਦੀ ਤਲਾਸ਼ੀ ਲਈ ਗਈ ਤਾਂ ਉਸ ’ਚ ਸਵਾਰ ਨੌਜਵਾਨ ਦੇ ਕਬਜ਼ੇ ’ਚੋਂ 852 ਗ੍ਰਾਮ ਚਰਸ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਸਚਿਨ ਉਮਰ 23 ਸਾਲ ਪੁੱਤਰ ਰਵਿੰਦਰ, ਵਾਸੀ ਪਿੰਡ ਪੰਛੀਜਟਾਂ, ਤਹਿਸੀਲ ਘਨੌਰ, ਜ਼ਿਲ੍ਹਾ ਸੋਨੀਪਤ (ਹਰਿਆਣਾ) ਵਜੋਂ ਹੋਈ ਹੈ। ਪੁਲਿਸ ਨੇ ਇਸ ਸਬੰਧੀ ਥਾਣਾ ਸਵਾਰਘਾਟ ’ਚ ਮੁਲਜ਼ਮ ਖ਼ਿਲਾਫ਼ ਐਨ, ਡੀ , ਪੀ, ਐਸ ਐਕਟ ਦੀ ਧਾਰਾ 20 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਹੁਣ ਬਰਾਮਦ ਕੀਤੀ ਗਈ ਚਰਸ ਦੇ ਸਰੋਤ ਤੇ ਇਸ ਪਿੱਛੇ ਕੰਮ ਕਰ ਰਹੇ ਨੈੱਟਵਰਕ ਦਾ ਪਤਾ ਲਗਾਉਣ ’ਚ ਜੁਟੀ ਹੋਈ ਹੈ। ਇਸ ਲਈ ਅੱਗੇ ਤੇ ਪਿੱਛੇ ਦੇ ਸਬੰਧਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਨਸ਼ਾ ਸਪਲਾਈ ਚੇਨ ਨਾਲ ਜੁੜੇ ਹੋਰ ਲੋਕਾਂ ਤੱਕ ਵੀ ਪਹੁੰਚਿਆ ਜਾ ਸਕੇ।