ਡਾਕਟਰ ਪਵਨ ਕੁਮਾਰ ਦੇ ਗਏ ਸਦੀਵੀਂ ਵਿਛੋੜਾ ਡਾਕਟਰ ਪਵਨ ਕੁਮਾਰ ਦੇ ਗਏ ਸਦੀਵੀਂ ਵਿਛੋੜਾ
Publish Date: Thu, 05 Nov 2026 06:12 PM (IST)
Updated Date: Thu, 05 Nov 2026 06:14 PM (IST)
ਸੇਜ਼ਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਸੀਪੀਆਈਐਮ ਦੇ ਮੈਂਬਰ ਡਾਕਟਰ ਪਵਨ ਕੁਮਾਰ ਸ਼ਰਮਾ 74 ਬੀਤੀ ਦੇਰ ਰਾਤ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਿਮ ਦਾਹ ਸੰਸਕਾਰ ਅੱਜ ਪਿੰਡ ਦੁਬੇਟਾ ਦੇ ਸ਼ਮਸ਼ਾਨਘਾਟ ਵਿਚ ਸੈਂਕੜੇ ਸੇਜ਼ਲ ਅੱਖਾਂ ਨਾਲ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਖ਼ਾ ਨੂੰ ਅੱਗ ਉਨ੍ਹਾਂ ਦੇ ਪੁੱਤਰ ਡਾਕਟਰ ਦਿਨੇਸ਼ ਸ਼ਰਮਾ, ਵਿਸ਼ਾਲ ਸ਼ੈਲੀ ਨੇ ਦਿਖਾਈ। ਉਨ੍ਹਾਂ ਦੀ ਮ੍ਰਿਤਕ ਦੇਹ ’ਤੇ ਪਾਰਟੀ ਦਾ ਝੰਡਾ ਸੀਪੀਆਈਐੱਮ ਦੇ ਸਕੱਤਰੇਤ ਮੈਂਬਰ ਕਾਮਰੇਡ ਸੁਰਜੀਤ ਸਿੰਘ ਢੇਰ, ਤਹਿਸੀਲ ਸਕੱਤਰ ਸਤਨਾਮ ਸਿੰਘ, ਸੁਖਦੇਵ ਸਿੰਘ ਡਿਗਵਾ, ਕੇਵਲ ਕ੍ਰਿਸ਼ਨ ਦੁਬੇਟਾ, ਪ੍ਰਿੰਸੀਪਲ ਕੁਲਵੰਤ ਪਾਠਕ, ਡਾਕਟਰ ਹਰਵਿਵੇਕ ਗੌਤਮ, ਡਾਕਟਰ ਰਾਜ਼ੀ ਸ਼ਰਮਾ ਨੇ ਪਾਇਆ ’ਤੇ ਸ਼ਰਧਾਂਜਲੀ ਭੇਂਟ ਕੀਤੀ। ਡਾਕਟਰ ਪਵਨ ਨੇ ਇਲਾਕੇ ਦੇ ਪ੍ਰਸਿੱਧ ਕਮਿਊਨਿਸਟ ਆਗੂ ਡਾਕਟਰ ਮਹਿੰਦਰਪਾਲ ਗੌਤਮ ਦੇ ਸੰਪਰਕ ’ਚ ਆਏ ਤੇ 1982 ਤੋਂ ਪਾਰਟੀ ਮੈਂਬਰ ਚੱਲੇ ਆ ਰਹੇ ਹਨ। ਉਹ ਆਖਰੀ ਸਮੇਂ ਤੱਕ ਪਾਰਟੀ ਨਾਲ ਜੁੜੇ ਰਹੇ। ਉਨ੍ਹਾਂ ਦਾ ਨੰਗਲ ਤੇ ਨਾਲ ਲੱਗਦੇ ਇਲਾਕੇ ’ਚ ਕਾਫ਼ੀ ਮਾਣ ਸਤਿਕਾਰ ਸੀ। ਜਿਸ ਦੇ ਕਾਰਨ ਉਨ੍ਹਾਂ ਦੀ ਆਖਰੀ ਯਾਤਰਾ ’ਚ ਲੋਕ ਵੱਡੀ ਗਿਣਤੀ ’ਚ ਹਾਜ਼ਰ ਹੋਏ। ਉਨ੍ਹਾਂ ਦਾ ਇਕ ਪੁੱਤਰ ਵਿਸ਼ਾਲ ਸ਼ੈਲੀ ਪਾਰਟੀ ਦਾ ਤਹਿਸੀਲ ਕਮੇਟੀ ਮੈਂਬਰ ਹੈ। ਉਨ੍ਹਾਂ ਦੀ ਬੇਵਕਤ ਮੌਤ ਨਾਲ ਪਰਿਵਾਰ ਨੂੰ ਹੀ ਘਾਟਾ ਨਹੀਂ ਪਿਆ ਸਗੋਂ ਸੀਪੀਆਈਐੱਮ ਨੂੰ ਵੀ ਭਾਰੀ ਘਾਟਾ ਪਿਆ। ਡਾਕਟਰੀ ਦੀ ਦੁਕਾਨ ਉਹ ਰੇਲਵੇ ਰੋਡ ਨੰਗਲ ਵਿਖੇ ਕਰਦੇ ਸਨ। ਅੱਜ ਦੇ ਇਸ ਮਹਿੰਗਾਈ ਦੇ ਯੁੱਗ ’ਚ ਗਰੀਬ ਲੋਕਾਂ ਲਈ ਇੱਕ ਸੇਵਾਦਾਰ ਸਨ। ਇਸ ਦੁੱਖ ਦੀ ਘੜੀ ’ਚ ਹਰਪਾਲ ਸਿੰਘ ਭਸੀਨ,ਅਵਤਾਰ ਸਿੰਘ ਪਰਮਾਰ, ਰਾਜ ਸਿੰਘ ਸਾਬਕਾ ਐਮ ਸੀ, ਪਰਮਜੀਤ ਸਿੰਘ ਦਿਓਲ, ਗੋਲਡੀ ਪ੍ਰਧਾਨ,ਅਮਰੀਕ ਸਿੰਘ ਤਲਵਾੜਾ ਸਰਪੰਚ, ਡਾਕਟਰ ਰਵਿੰਦਰ ਦੀਵਾਨ, ਪ੍ਰਦੀਪ ਸੋਨੀ, ਦਮਨਜੀਤ ਸਿੰਘ ਰੂਬਲ, ਡਾਕਟਰ ਸੰਜੀਵ ਗੌਤਮ, ਨਿਤਿਨ ਸਿੰਧਵਾਨੀ, ਵਰੁਣ ਦੀਵਾਨ, ਰਕੇਸ਼ ਜੈਨ, ਸਾਬਕਾ ਚੇਅਰਮੈਨ ਸੰਜੇ ਸਾਹਨੀ, ਡਾਕਟਰ ਹੈਂਕੀ,ਕੇਹਰ ਸਿੰਘ ਮਾਂਗੇਵਾਲ, ਮਾਸਟਰ ਯੁੱਧਵੀਰ ਸਿੰਘ ਰਾਣਾ, ਮਾਸਟਰ ਭਜਨ ਸਿੰਘ ਐਲਗਰਾ, ਪ੍ਰਤਾਪ ਸੈਣੀ, ਕੁਲਵਿੰਦਰ ਸਿੰਘ ਪਰਮਾਰ, ਵਿਨੋਦ ਭੱਟੀ , ਡਾਕਟਰ ਰਾਜੀ ਦੁਬੇਟਾ, ਸੁਰਿੰਦਰ ਪੱਮਾ,ਰਾਜੇਸ਼ ਕੁਮਾਰ, ਵਿਜੇ ਸ਼ਰਮਾ ਤਰਸੂਹ, ਗੁਲਸ਼ਨ ਸ਼ਰਮਾ, ਸਸ਼ੀ ਸ਼ਰਮਾ, ਰਾਜੇਸ਼ ਸ਼ਰਮਾ,ਇੰਜ ਰਜਨੀਸ਼ ਕੁਮਾਰ,ਇੰਜ ਐਸ ਐਸ ਪੀ ਸੰਧੂ,ਇੰਜ ਸੁਰਜੀਤ ਸੰਧੂ, ਇੰਜ ਉਂਕਾਰ ਸਿੰਘ, ਡਾਕਟਰ ਐਸ ਪੀ ਸੰਧੂ,ਭੀਮ ਸਿੰਘ,ਚੈਨ ਸਿੰਘ ਰਾਣਾ, ਡਾਕਟਰ ਰਾਜ ਸ਼ਰਮਾ ਆਦਿ ਅੰਤਿਮ ਦਾਹ ਸੰਸਕਾਰ ’ਚ ਸ਼ਾਮਲ ਹੋਏ। ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਡਾਕਟਰ ਸ਼ਰਮਾ ਲੰਬੇ ਸਮੇਂ ਤੋਂ ਸ਼ੂਗਰ ਦੀ ਬਿਮਾਰੀ ਤੋਂ ਪੀੜ੍ਹਤ ਸਨ। ਉਹ ਆਪਣੇ ਪਿੱਛੇ ਵਿਧਵਾ ਪਤਨੀ ਆਸ਼ਾ ਰਾਣੀ, ਨੂੰਹ ਸ਼ਾਲੂ ਸ਼ਰਮਾ, ਸੋਨੀ ਸ਼ਰਮਾ ਸਮੇਤ ਹੱਸਦਾ ਵੱਸਦਾ ਵੱਡਾ ਪਰਿਵਾਰ ਛੱਡ ਗਏ।