ਮੁਰੰਮਤ ਲਈ ਪੁੱਟੀ ਗਈ ਸੜਕ ਦੇ ਰਹੀ ਹਾਦਸਿਆਂ ਨੂੰ ਸੱਦਾ ਕਈ ਦਿਨਾਂ ਤੋਂ ਮੁਰੰਮਤ ਲਈ ਪੁੱਟੀ ਗਈ ਸੜਕ ਕਾਰਨ ਵਾਪਰ ਸਕਦੇ ਹਨ ਹਾਦਸੇ
Publish Date: Thu, 05 Nov 2026 06:05 PM (IST)
Updated Date: Thu, 05 Nov 2026 06:08 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ ’ਤੇ ਪਿੰਡ ਕਲਿਆਣਪੁਰ ਤੇ ਬਰੂਵਾਲ ਨਜ਼ਦੀਕ ਸੜਕ ਦੀ ਮਰੰਮਤ ਕਾਰਨ ਪੁੱਟੀ ਗਈ ਸੜਕ ਕਾਰਨ ਹਾਦਸੇ ਵਾਪਰ ਸਕਦੇ ਹਨ। ਪਿਛਲੇ ਕਈ ਦਿਨਾਂ ਤੋਂ ਮੁਰੰਮਤ ਲਈ ਇਹ ਸੜਕ ਪੁੱਟੀ ਗਈ ਹੈ, ਪਰ ਪੁੱਟਣ ਤੋਂ ਬਾਅਦ ਇਸ ਦੀ ਮੁਰੰਮਤ ਨਹੀਂ ਕੀਤੀ ਗਈ। ਸਭ ਤੋਂ ਜ਼ਿਆਦਾ ਮੁਸ਼ਕਿਲ ਦੋ ਪਹੀਆ ਵਾਹਨ ਚਾਲਕਾਂ ਨੂੰ ਹੁੰਦੀ ਹੈ। ਰਾਤ ਸਮੇਂ ਇਹ ਪੁੱਟੀ ਹੋਈ ਸੜਕ ਦੇ ਟੋਟੇ ਲਾਈਟਾਂ ਕਾਰਨ ਨਜ਼ਰ ਨਹੀਂ ਆਉਂਦੇ ਅਤੇ ਤੇਜ ਗਤੀ ਦੋ ਦੋ ਪਹੀਆ ਵਾਹਨ ਚਾਲਕ ਦੇ ਕਾਬੂ ਤੋਂ ਬਾਹਰ ਹੋ ਜਾਂਦਾ ਹੈ। ਇਹ ਸੜਕ ਪਿਛਲੇ ਦੋ ਤਿੰਨ ਹਫਤਿਆਂ ਤੋਂ ਇਸੇ ਤਰ੍ਹਾਂ ਮੁਰੰਮਤ ਲਈ ਪੱਟੀ ਹੋਈ ਹੈ, ਪਰ ਇਸ ਤੇ ਲੁਕ ਵਗੈਰਾ ਨਹੀਂ ਪਾਈ ਗਈ। ਅੱਜਕੱਲ ਤਿਉਹਾਰਾਂ ਦਾ ਸੀਜਨ ਚੱਲ ਰਿਹਾ ਹੈ, ਹਰ ਕੋਈ ਨੌਕਰੀ ਪੇਸ਼ਾ ਵਿਅਕਤੀ ਘਰ ਜਾਣ ਦੀ ਕਾਹਲ ’ਚ ਹੁੰਦਾ ਹੈ ਅਤੇ ਵਾਹਨ ਤੇਜ ਗਤੀ ਨਾਲ ਚਲਾਉਂਦਾ ਹੈ ਪਰ ਪ੍ਰਸ਼ਾਸਨ ਨੂੰ ਹਾਦਸਾ ਵਾਪਰਨ ਤੋਂ ਬਾਅਦ ਹੀ ਨੀਂਦ ਵਿੱਚੋਂ ਜਾਗ ਆਉਂਦੀ ਹੈ। ਇਸ ਤੋਂ ਪਹਿਲਾਂ ਵੀ ਕਈ ਦੋ ਪਈਆ ਵਾਹਨ ਚਾਲਕ ਇਸ ਸੜਕ ’ਤੇ ਡਿੱਗ ਚੁੱਕੇ ਹਨ ਅਤੇ ਕਈ ਗੰਭੀਰ ਜਖਮੀ ਵੀ ਹੋਏ। ਪਰ ਸੜਕ ਬਣਾਉਣ ਵਾਲੀ ਕੰਪਨੀ ਵੱਲੋਂ ਇਸ ਦੀ ਮੁਰੰਮਤ ਨਹੀਂ ਕੀਤੀ ਗਈ। ਸਥਾਨਕ ਪਿੰਡਾਂ ਦੇ ਵਸਨੀਕਾਂ ਨੇ ਸੜਕ ਬਣਾਉਣ ਵਾਲੀ ਕੰਪਨੀ ਨੂੰ ਅਪੀਲ ਕੀਤੀ ਹੈ ਕਿ ਜਲਦ ਇਨ੍ਹਾਂ ਪੁੱਟੇ ਹੋਏ ਸੜਕ ਦੇ ਟੋਟਿਆਂ ਦੀ ਮੁਰੰਮਤ ਕੀਤੀ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਵਾਪਰਨ ਤੋਂ ਬਚਾਇਆ ਜਾ ਸਕੇ।