ਪੀ.ਜੀ.ਆਈ. ਲੰਗਰ ਲੋੜਵੰਦ ਸੇਵਾ ਮਿਸ਼ਨ ਵੱਲੋਂ ਲੋੜਵੰਦਾਂ ਨੂੰ ਦਵਾਈਆਂ ਤੇ ਰਾਸ਼ਨ ਭੇਟ ਪੀ.ਜੀ.ਆਈ. ਲੰਗਰ ਲੋੜਵੰਦ ਸੇਵਾ ਮਿਸ਼ਨ' ਵੱਲੋਂ ਜਰੂਰਤਮੰਦ ਪਰਿਵਾਰਾਂ ਨੂੰ ਦਵਾਈਆਂ ’ਤੇ ਰਾਸ਼ਨ ਭੇਟ
Publish Date: Thu, 05 Nov 2026 05:40 PM (IST)
Updated Date: Thu, 05 Nov 2026 05:41 PM (IST)
ਪੀ.ਜੀ.ਆਈ. ਲੰਗਰ ਲੋੜਵੰਦ ਸੇਵਾ ਮਿਸ਼ਨ ਵੱਲੋਂ ਜਰੂਰਤਮੰਦ ਪਰਿਵਾਰਾਂ ਨੂੰ ਦਵਾਈਆਂ ’ਤੇ ਰਾਸ਼ਨ ਭੇਟ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਪੀ.ਜੀ.ਆਈ. ਲੰਗਰ ਲੋੜਵੰਦ ਸੇਵਾ ਮਿਸ਼ਨ ਨੂਰਪੁਰਬੇਦੀ ਦੇ ਸੇਵਾਦਾਰਾਂ ਵੱਲੋਂ ਮੁੱਖ ਸੇਵਾਦਾਰ ਮਾ. ਚੰਨਣ ਸਿੰਘ ਸੈਣੀਮਾਜਰਾ ਦੀ ਅਗਵਾਈ ਹੇਠ ਚਲ ਰਹੀਆਂ ਸਮਾਜਿਕ ਸੇਵਾਵਾਂ ਦੀ ਲੜੀ ਤਹਿਤ ਅੱਜ ਖੇਤਰ ਦੇ ਕਈ ਲੋੜਵੰਦ ਪਰਿਵਾਰਾਂ ਨੂੰ ਦਵਾਈਆਂ ਤੇ ਰਾਸ਼ਨ ਸਮੱਗਰੀ ਭੇਟ ਕੀਤੀ ਗਈ। ਜ਼ਿਕਰਯੋਗ ਹੈ ਕਿ ਮਿਸ਼ਨ ਦੇ ਸੇਵਾਦਾਰ ਪਿਛਲੇ ਲਗਭਗ 8 ਸਾਲਾਂ ਤੋਂ ਹਰ ਮਹੀਨੇ ਪੀ.ਜੀ.ਆਈ. ਚੰਡੀਗੜ੍ਹ ਵਿਖੇ ਲੰਗਰ ਸੇਵਾ ਭੇਜਣ ਦੇ ਨਾਲ-ਨਾਲ ਲੋੜਵੰਦਾਂ ਦੀ ਮਦਦ ਦੇ ਕੰਮ ਲਗਾਤਾਰ ਕਰ ਰਹੇ ਹਨ। ਇਸੇ ਕੜੀ ਤਹਿਤ ਅੱਜ ਸੇਵਾਦਾਰਾਂ ਨੇ ਸੰਗਤ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਦਵਾਈਆਂ ਦੀ ਸਹਾਇਤਾ ਪ੍ਰਦਾਨ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਬੀ.ਸੀ. ਸੈੱਲ ਜ਼ਿਲ੍ਹਾਂ ਕਾਂਗਰਸ ਕਮੇਟੀ ਰੂਪਨਗਰ ਦੇ ਪ੍ਰਧਾਨ ਕਮਲ ਚੌਹਾਨ ਵੱਲੋਂ ਸੰਸਥਾ ਦੀ ਤਰਫੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ’ਤੇ ਦਵਾਈਆਂ ਭੇਟ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਲੋੜਵੰਦਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਜਿਸ ਕਰਕੇ ਸੰਗਤਾਂ ਸੰਸਥਾ ਨੂੰ ਇਸ ਨੇਕ ਕਾਰਜ ਲਈ ਖੁੱਲ੍ਹ ਕੇ ਆਰਥਿਕ ਸਹਿਯੋਗ ਦੇਣ। ਮਿਸ਼ਨ ਦੇ ਮੁੱਖ ਸੇਵਾਦਾਰ ਮਾ. ਚੰਨਣ ਸਿੰਘ ਨੇ ਕਿਹਾ ਕਿ ਸੰਸਥਾ ਵੱਲੋਂ ਭਵਿੱਖ ਚ ਵੀ ਸੰਗਤ ਦੇ ਸਹਿਯੋਗ ਨਾਲ ਅਜਿਹੇ ਨੇਕ ਕੰਮ ਜਾਰੀ ਰੱਖੇ ਜਾਣਗੇ। ਇਸ ਮੌਕੇ ਪ੍ਰਧਾਨ ਚੰਨਣ ਸਿੰਘ ਸੈਣੀਮਾਜਰਾ ਤੋਂ ਇਲਾਵਾ ਰਾਜੀਵ ਮਾਲੀਆ, ਰੂਬੀ ਭੁੱਲਰ, ਹਰੀ ਫੌਜੀ, ਛਿੰਦਾ ਬਾਬਾ, ਅਰਸ਼ਦੀਪ, ਲਾਲ ਸਿੰਘ, ਗੁਰਦਿਆਲ ਸਿੰਘ, ਗੋਰਾ, ਵਿੱਕੀ, ਰਮਨ, ਕੌਸ਼ਲ, ਬਾਦਲ, ਬਲਦੇਵ ਰਾਜ, ਮਾਨਾ, ਭੋਲਾ, ਅਗਮਲ, ਰਾਜਬੀਰ, ਗਿਆਨ ਜੱਟਪੁਰ, ਕਰਨੈਲ ਸਿੰਘ, ਨਾਜ਼ਰ ਸਿੰਘ, ਬਲਵੀਰ ਸਿੰਘ, ਰਾਮਜੀ ਦਾਸ, ਹਰਪਾਲ ਸਿੰਘ, ਜੈਵੀਰ ਸਿੰਘ, ਵੇਦ ਪ੍ਰਕਾਸ਼, ਰੇਖਾ ਰਾਣੀ, ਬਬਲੀ ਦੇਵੀ ਅਤੇ ਅਰਸ਼ ਸਮੇਤ ਵੱਡੀ ਗਿਣਤੀ ਵਿੱਚ ਸੇਵਾਦਾਰ ਹਾਜ਼ਰ ਸਨ।