ਵਿਦਿਆਰਥੀਆਂ ਨੂੰ ਦਿਖਾਇਆ ਜਾਦੂ ਦਾ ਖੇਡ
ਸ਼੍ਰੀ ਸਨਾਤਨ ਧਰਮ ਹਾਈ ਸਕੂਲ ਵਿਖੇ ਵਿਦਿਆਰਥੀਆਂ ਨੂੰ ਦਿਖਾਇਆ ਜਾਦੂ ਦਾ ਖੇਡ
Publish Date: Thu, 05 Nov 2026 05:21 PM (IST)
Updated Date: Thu, 05 Nov 2026 05:23 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਅੱਜ ਸ਼੍ਰੀ ਸਨਾਤਨ ਧਰਮ ਹਾਈ ਸਕੂਲ ਵਿਖੇ ਵਿਦਿਆਰਥੀਆਂ ਨੂੰ ਡੀ ਸੀ ਰੋਪੜ ਵੱਲੋਂ ਦਿੱਤੇ ਹੁਕਮਾਂ ਅਨੁਸਾਰ ਜਾਦੂ ਦਾ ਖੇਡ ਦਿਖਾਇਆ ਗਿਆ। ਅੱਜ ਸ਼੍ਰੀ ਸਨਾਤਨ ਧਰਮ ਹਾਈ ਸਕੂਲ ਵਿਖੇ ਸਕੂਲ ਦੀ ਮੁੱਖ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਪ੍ਰੇਮ ਕਪੂਰ, ਸੁਧੀਰ ਸ਼ਰਮਾ, ਸਤਪਾਲ ਸੱਤੀ, ਸੰਦੀਪ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਡੀਸੀ ਰੋਪੜ ਵੱਲੋਂ ਦਿੱਤੇ ਹੁਕਮਾਂ ਅਨੁਸਾਰ ਸਕੂਲ ’ਚ ਵਿਦਿਆਰਥੀਆਂ ਨੂੰ ਜਾਦੂ ਦਾ ਖੇਲ ਵਿਖਾਇਆ ਗਿਆ। ਇਹ ਜਾਦੂ ਦੀ ਖੇਲ ਰੈਡ ਕ੍ਰਾਸ ਵੱਲੋਂ ਅਯੋਜਿਤ ਕੀਤਾ ਗਿਆ, ਇਹ ਜਾਦੂ ਦਾ ਖੇਲ ਲਗਭਗ 300 ਵਿਦਿਆਰਥੀਆਂ ਨੇ ਵੇਖਿਆ। ਇਸ ਜਾਦੂ ਦਾ ਖੇਲ ਵਿਖਾਉਣ ਦਾ ਮੁੱਖ ਮਕਸਦ ਸਕੂਲ ਵੱਲੋਂ ਦਿੱਤੀ ਗਈ ਰਾਸ਼ੀ ਰੈਡ ਕਰੋਸ ਸੰਸਥਾ ਨੂੰ ਜਮ੍ਹਾ ਹੋਣੀ ਸੀ, ਜਿਹੜੀ ਕਿ ਸਮਾਜ ਭਲਾਈ ਸੰਸਥਾ ਹੈ। ਜਿਵੇਂ ਕਿ, ਅਚਨਚੇਤ ਸਮੇਂ ’ਤੇ ਬਹੁਤ ਸਾਰੀਆਂ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪੈਂਦਾ, ਹੈ ਜਿਵੇਂ ਹੜ੍ਹ, ਭੁਚਾਲ, ਸੋਕਾ ਤੇ ਹੋਰ ਬਹੁਤ ਸਾਰੀਆਂ ਕੁਦਰਤੀ ਆਫ਼ਤਾਂ, ਜਾਦੂ ਦੇ ਖੇਲ ਦੁਆਰਾ ਪ੍ਰਾਪਤ ਹੋਈ ਰਾਸ਼ੀ ਲੋੜਵੰਦਾਂ ਦੀ ਸਹਾਇਤਾ ਲਈ ਖਰਚ ਕੀਤੀ ਜਾਂਦੀ ਹੈ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਵਨੀਤਾ ਰਾਣੀ, ਸੁਰਿੰਦਰ,ਆਰਤੀ ਆਰਤੀ ਸ਼ਰਮਾ, ਰਵਿੰਦਰ, ਪੂਨਮ, ਸੁਨੀਤਾ,ਸੰਗੀਤਾ, ਮਮਤਾ, ਸੋਨੀਆ ਹਿਮਾਨੀ, ਪਰਮਿੰਦਰ, ਕ੍ਰਿਤੀਕਾ, ਨੈਂਨਾ, ਜੋਤੀ ਜਸਵਾਲ, ਸ਼ਵੇਤਾ, ਹਾਜ਼ਰ ਸਨ ।