ਬਜ਼ੁਰਗਾਂ ਨਾਲ ਕੇਕ ਕੱਟ ਕੇ ਭੁਪਿੰਦਰਪਾਲ ਸਿੰਘ ਤਲਵਾੜ ਨੇ ਮਨਾਇਆ ਜਨਮਦਿਨ ਬਿਰਧ ਆਸ਼ਰਮ ਵਿਖੇ ਬਜ਼ੁਰਗਾਂ ਨਾਲ ਕੇਕ ਕੱਟ ਕੇ ਲਾਇਨਜ਼ ਕਲੱਬ ਦੇ ਪ੍ਰਧਾਨ ਭੁਪਿੰਦਰਪਾਲ ਸਿੰਘ ਤਲਵਾੜ ਨੇ ਮਨਾਇਆ ਜਨਮਦਿਨ
Publish Date: Thu, 05 Nov 2026 04:51 PM (IST)
Updated Date: Thu, 05 Nov 2026 04:53 PM (IST)
ਬੂਟੇ ਲਾ ਕੇ ਵਾਤਾਵਰਨ ਦੀ ਸੰਭਾਲ ਲਈ ਵੀ ਕੀਤਾ ਪ੍ਰੇਰਿਤ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਲਾਇਨਜ਼ ਕਲੱਬ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਤੇ ਉੱਘੇ ਸਮਾਜ ਸੇਵੀ ਭੁਪਿੰਦਰਪਾਲ ਸਿੰਘ ਤਲਵਾੜ ਵੱਲੋਂ ਆਪਣਾ ਜਨਮਦਿਨ ਬਾਬਾ ਵਿਸਾਖਾ ਸਿੰਘ ਬਿਰਧ ਆਸ਼ਰਮ ਅਗੰਮਪੁਰ ਵਿਖੇ ਬਜ਼ੁਰਗਾਂ ਨਾਲ ਬੜੇ ਹੀ ਸਾਦੇ ਤੇ ਸੇਵਾ ਭਾਵਨਾ ਭਰੇ ਮਾਹੌਲ ’ਚ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਬਜ਼ੁਰਗਾਂ ਨਾਲ ਮਿਲ ਕੇ ਕੇਕ ਕੱਟਿਆ ਗਿਆ ਤੇ ਉਨ੍ਹਾਂ ਨੂੰ ਫਲ, ਬਰੈੱਡ, ਜੂਸ ’ਤੇ ਮਠਿਆਈਆਂ ਵੰਡ ਕੇ ਜਨਮਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਵਾਤਾਵਰਨ ਦੀ ਸ਼ੁੱਧਤਾ ਤੇ ਹਰਿਆਵਲ ਨੂੰ ਉਤਸ਼ਾਹਿਤ ਕਰਨ ਲਈ ਬੂਟੇ ਵੀ ਲਗਾਏ ਗਏ। ਭੁਪਿੰਦਰਪਾਲ ਸਿੰਘ ਤਲਵਾੜ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੇ ਜਨਮਦਿਨ ਤੇ ਹੋਰ ਖੁਸ਼ੀ ਦੇ ਮੌਕਿਆਂ ਤੇ ਬੂਟੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਇਸ ਮੌਕੇ ਹਾਜ਼ਰ ਪਤਵੰਤਿਆਂ ਨੇ ਭੁਪਿੰਦਰਪਾਲ ਸਿੰਘ ਤਲਵਾੜ ਨੂੰ ਜਨਮਦਿਨ ਦੀਆਂ ਵਧਾਈਆਂ ਦਿੰਦਿਆਂ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਦੀ ਲੰਮੀ ਉਮਰ ’ਤੇ ਚੰਗੀ ਸਿਹਤ ਦੀ ਕਾਮਨਾ ਕੀਤੀ। ਇਸ ਮੌਕੇ ਲਾਇਨਜ਼ ਕਲੱਬ ਦੇ ਸਕੱਤਰ ਲਾਇਨ ਇੰਦਰਜੀਤ ਸਿੰਘ ਅਰੋੜਾ, ਖਜ਼ਾਨਚੀ ਲਾਇਨ ਕੁਲਦੀਪ ਸਿੰਘ ਭੱਠੇ ਵਾਲੇ, ਪੀਆਰਓ ਲਾਇਨ ਦਵਿੰਦਰ ਕੌਸ਼ਲ, ਜਗਤਾਰ ਸਿੰਘ ਸੰਘਾ, ਤੇਜਪਾਲ ਸਿੰਘ, ਬਿਰਧ ਆਸ਼ਰਮ ਦੇ ਮੈਨੇਜਰ ਗੁਰਪ੍ਰਤਾਪ ਸਿੰਘ, ਰਵੀ ਲਟਾਵਾ, ਪੱਤਰਕਾਰ ਦਵਿੰਦਰਪਾਲ ਸਿੰਘ ਤੇ ਹਰਜੀਤ ਸਿੰਘ ਸੋਢੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।