- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਐਚਸੀ ਭਰਤਗੜ੍ਹ ਵਿਖੇ ਮਮਤਾ ਦਿਵਸ ਦਾ ਆਯੋਜਨ ਕੀਤਾ

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸੀਨੀਅਰ ਮੈਡੀਕਲ ਅਫਸਰ ਦੀ ਯੋਗ ਅਗਵਾਈ ’ਚ ਕਮਿਊਨਿਟੀ ਸੈਂਟਰ ਭਰਤਗੜ੍ਹ ਵਿਖੇ ਮਮਤਾ ਦਿਵਸ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਲੁੜੀਂਦੀਆਂ ਸਿਹਤ ਸੇਵਾਵਾਂ ਤੇ ਟੀਕਾਕਰਨ ਤੇ ਸਿਹਤ ਜਾਂਚ ਮੁਹਈਆ ਕਰਵਾਉਣਾ ਸੀ। ਇਸ ਮੁਹਿਮ ਦੌਰਾਨ ਏਐਨਐਮ ਸਤਵਿੰਦਰ ਕੌਰ ਵੱਲੋਂ ਨਵਜੰਮੇ ਬੱਚੇ ਤੇ ਛੋਟੇ ਬੱਚਿਆਂ ਨੂੰ ਲੋੜੀਂਦਾ ਟੀਕਾਕਰਨ ਕੀਤਾ। ਸਿਹਤ ਕਰਮਚਾਰੀ ਨਵੀਨ ਕੁਮਾਰ ਨੇ ਇਸ ਸ਼ੈਸ਼ਨ ਦੇ ਪ੍ਰਬੰਧਨ ਦੌਰਾਨ ਅਹਿਮ ਸਰਗਰਮ ਭੂਮਿਕਾ ਨਿਭਾਈ ਤੇ ਲਾਭ ਪਾਤਰੀਆਂ ਦੇ ਰਿਕਾਰਡ ਦੀ ਜਾਂਚ ਕਰਕੇ ਪ੍ਰਕਿਰਿਆ ਨੂੰ ਸੰਚਾਰੂ ਰੂਪ ਨਾਲ ਨੇਪਰੇ ਚਾੜਿਆ।