ਰੋਟਰੀ ਕਲੱਬ ਵੱਲੋਂ 29 ਨੂੰ ਕਰਾਈ ਜਾਵੇਗੀ ਮੈਰਾਥਨ ਰੋਟਰੀ ਕਲੱਬ ਵੱਲੋਂ 29 ਨਵੰਬਰ ਨੂੰ ਕਰਾਈ ਜਾਵੇਗੀ ਮੈਰਾਥਨ
Publish Date: Wed, 04 Nov 2026 06:41 PM (IST)
Updated Date: Wed, 04 Nov 2026 06:44 PM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਰੋਟਰੀ ਕਲੱਬ ਸ੍ਰੀ ਅਨੰਦਪੁਰ ਸਾਹਿਬ ਦੀ ਜ਼ਰੂਰੀ ਮੀਟਿੰਗ ਕਲੱਬ ਦੇ ਪ੍ਰਧਾਨ ਸੀਏ ਗੁਰਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਚਾਵਲਾ ਰੈਸਟੋਰੈਂਟ ਕੀਰਤਪੁਰ ਸਾਹਿਬ ਵਿਖੇ ਹੋਈ ਜਿਸ ’ਚ ਸਮੂਹ ਮੈਂਬਰਾਂ ਵੱਲੋਂ ਫੈਸਲਾ ਕੀਤਾ ਗਿਆ ਕਿ 29 ਨਵੰਬਰ ਦਿਨ ਐਤਵਾਰ ਨੂੰ ਕਲੱਬ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੈਂਰਾਥਨ ਕਰਵਾਈ ਜਾਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਸੀਏ ਗੁਰਜਿੰਦਰ ਸਿੰਘ ਨੇ ਦੱਸਿਆ ਕਿ 29 ਤਰੀਕ ਸਵੇਰੇ ਪੰਜ ਪਿਆਰਾ ਪਾਰਕ ਤੋਂ ਮੈਰਾਥਨ ਸਟਾਰਟ ਕੀਤੀ ਜਾਵੇਗੀ ਜਿਸ ’ਚ ਤਿੰਨ ਕਿਲੋਮੀਟਰ,ਪੰਜ ਕਿਲੋਮੀਟਰ,10 ਕਿਲੋਮੀਟਰ ਤੇ 21 ਕਿਲੋਮੀਟਰ ਰੇਸ ’ਚ ਦੋੜਾਕ ਭਾਗ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਕੈਟਾਗਰੀਆਂ ਦਾ ਪਹਿਲਾ, ਦੂਜਾ ਤੇ ਤੀਜਾ ਇਨਾਮ ਵੀ ਦਿੱਤਾ ਜਾਵੇਗਾ। ਪ੍ਰਧਾਨ ਸੀ. ਏ ਨੇ ਕਿਹਾ ਕਿ ਜਲਦੀ ਹੀ ਇਸ ਸਬੰਧੀ ਰਜਿਸਟਰੇਸ਼ਨ ਕਲੱਬ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵੀ ਕਿਸੇ ਨੇ ਭਾਗ ਲੈਣਾ ਹੋਵੇ ਉਹ ਆਪਣੀ ਆਪਣੀ ਰਜਿਸਟਰੇਸ਼ਨ ਕਰਵਾ ਸਕਦਾ ਹੈ। ਦੌੜ ’ਚ ਭਾਗ ਲੈਣ ਵਾਲੇ ਕੈਂਡੀਡੇਟ ਨੂੰ ਟੀ ਸ਼ਰਟ, ਬਰੇਕਫਾਸਟ ਕਿੱਟ ’ਤੇ ਹੋਰ ਲੋੜੀਂਦਾ ਸਮਾਨ ਦਿੱਤਾ ਜਾਵੇਗਾ। ਇਸ ਮੌਕੇ ਕਲੱਬ ਦੇ ਸਾਬਕਾ ਪ੍ਰਧਾਨ ਡਾਕਟਰ ਪੀ ਜੇ ਐਸ ਕੰਗ, ਰਤਨ ਕੁਮਾਰ ਧਨੇੜਾ,ਸੁਖਵਿੰਦਰ ਪਾਲ ਸਿੰਘ ਸੁੱਖੂ, ਬਬਲੂ ਰਾਣਾ,ਮਹਿੰਦਰ ਸਿੰਘ ਰਾਣਾ,ਅਭੀਜੀਤ ਸਿੰਘ ਅਲੈਕਸੀ, ਨਵਜੀਤ ਸਿੰਘ ਕਥੂਰੀਆ ਹਰਸ਼ਿਤ ਜੋਸ਼ੀ ਕੀਰਤਪੁਰ,ਜਸਪ੍ਰੀਤ ਸਿੰਘ ਅਰੋੜਾ, ਕੈਮੀ ਅਰੋੜਾ ,ਜਸਵਿੰਦਰ ਸਿੰਘ ਸੋਨੂ, ਰਘੂਕੁਲ ਭੂਸ਼ਣ ਬਾਂਟੀ, ਅੰਕੁਸ਼ ਕਪਲਾ ਗੁਰਪ੍ਰੀਤ ਸਿੰਘ ਗੋਲਡੀ, ਸੁਖਦੀਪ ਸਿੰਘ ਗੋਲਡੀ ਸਮੇਤ ਕਲੱਬ ਮੈਂਬਰ ਹਾਜ਼ਰ ਸਨ।