ਨੂਰਪੁਰਬੇਦੀ ਸਕੂਲ ਵਿਖੇ ‘ਦਿਵਾਲੀ ਫੈਸਟ’ ਨੇ ਮਚਾਈ ਧੂਮ ਨੂਰਪੁਰਬੇਦੀ ਸਕੂਲ ਵਿਖੇ 'ਦਿਵਾਲੀ ਫੈਸਟ' ਨੇ ਧੂਮ ਮਚਾਈ
Publish Date: Wed, 04 Nov 2026 05:47 PM (IST)
Updated Date: Wed, 04 Nov 2026 05:50 PM (IST)
20 ਸਟਾਲਾਂ ਰਾਹੀਂ ਵਿਦਿਆਰਥੀਆਂ ਨੇ ਦਿਖਾਈ ਰਚਨਾਤਮਕਤਾ ਰੱਸਾਕਸ਼ੀ ਮੁਕਾਬਲੇ ਤੇ ਲਾਟਰੀ ਡਰਾਅ ਰਹੇ ਖਿੱਚ ਦਾ ਕੇਂਦਰ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰਬੇਦੀ (ਲੜਕੇ) ਵਿਖੇ ਪ੍ਰਿੰਸੀਪਲ ਅਨਿਲ ਕੁਮਾਰ ਦੀ ਅਗਵਾਈ ਹੇਠ ‘ਦਿਵਾਲੀ ਫੈਸਟ’ ਬੜੇ ਉਤਸ਼ਾਹਪੂਰਨ ਮਾਹੌਲ ’ਚ ਕਰਵਾਇਆ ਗਿਆ। ਸਮਾਗਮ ਦਾ ਉਦਘਾਟਨ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਕੀਤਾ ਗਿਆ। ਇਸ ਮੌਕੇ ਸਕੂਲ ਕੈਂਪਸ ’ਚ ਕੁੱਲ 20 ਸਟਾਲ ਲਗਾਏ ਗਏ, ਜਿਨ੍ਹਾਂ ’ਚ ਵਿਦਿਆਰਥੀਆਂ ਵੱਲੋਂ ਸਨੈਕਸ, ਦੀਵਾਲੀ ਨਾਲ ਸਬੰਧਤ ਵੱਖ-ਵੱਖ ਸਜਾਵਟੀ ਤੇ ਹੋਰ ਵਸਤਾਂ ਤੋਂ ਇਲਾਵਾ ਵਪਾਰਕ ਅਦਾਰਿਆਂ ਵੱਲੋਂ ਵੀ ਆਪਣੇ ਸਟਾਲ ਲਗਾ ਕੇ ਖਿੱਚ ਦਾ ਕੇਂਦਰ ਬਣਾਇਆ ਗਿਆ। ਇਸ ਮੌਕੇ ਵਿਧਾਇਕ ਚੱਢਾ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੀ ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਨਾਲ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੀ ਪ੍ਰਤਿਭਾ ਦਿਖਾਉਣ, ਟੀਮ ਵਰਕ, ਪ੍ਰਬੰਧਕੀ ਯੋਗਤਾ ਤੇ ਵਪਾਰਕ ਗੁਣ ਸਿੱਖਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਸਕੂਲ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ’ਚ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਆਤਮ-ਵਿਸ਼ਵਾਸ ਨੂੰ ਵਧਾਉਣ ’ਚ ਸਹਾਈ ਹੁੰਦੀਆਂ ਹਨ। ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜ ਕੁਮਾਰ ਖੋਸਲਾ ਨੇ ਵੀ ਸਮਾਗਮ ’ਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਵੱਖ-ਵੱਖ ਸਟਾਲਾਂ ਦਾ ਨਿਰੀਖਣ ਕਰਦਿਆਂ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਵਸਤਾਂ ਤੇ ਉਨ੍ਹਾਂ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਫੈਸਟ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ ਵਿਹਾਰਕ ਤਜਰਬਾ ਹਾਸਲ ਕਰਨ ਤੇ ਆਪਣੀਆਂ ਲੁਕੀਆਂ ਕਲਾਵਾਂ ਨੂੰ ਨਿਖਾਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਸਮਾਗਮ ਦੌਰਾਨ ਰੱਸਾਕਸ਼ੀ ਦੇ ਦਿਲਚਸਪ ਮੁਕਾਬਲੇ ਵੀ ਕਰਵਾਏ ਗਏ, ਜਿਸ ’ਚ ਪਲੱਸ ਟੂ ਸਾਇੰਸ ਦੇ ਵਿਦਿਆਰਥੀਆਂ ਦੀ ਟੀਮ ਨੇ ਪਲੱਸ ਟੂ ਕਾਮਰਸ ਦੇ ਵਿਦਿਆਰਥੀਆਂ ਦੀ ਟੀਮ ਨੂੰ ਹਰਾ ਕੇ ਜਿੱਤ ਦਰਜ ਕੀਤੀ। ਇਸ ਤੋਂ ਇਲਾਵਾ ਕੱਢੇ ਗਏ ਲਾਟਰੀ ਡਰਾਅ ’ਚ ਕਮਲਪ੍ਰੀਤ ਕੌਰ ਵਾਸੀ ਸਿੰਘਪੁਰ ਨੇ 11,000 ਰੁਪਏ ਦਾ ਪਹਿਲਾ ਇਨਾਮ, ਸੋਮਾ ਦੇਵੀ ਵਾਸੀ ਮਾਧੋਪੁਰ ਨੇ 5,100 ਰੁਪਏ ਦਾ ਦੂਜਾ ਇਨਾਮ ਤੇ ਹਰਜਿੰਦਰ ਸਿੰਘ ਵਾਸੀ ਮੁਕਾਰੀ ਨੇ 3,100 ਰੁਪਏ ਦਾ ਤੀਜਾ ਇਨਾਮ ਜਿੱਤਿਆ। ਇਸ ਮੌਕੇ ਅਖਿਲ ਭਾਰਤੀ ਗੁੱਜਰ ਮਹਾਸਭਾ ਪੰਜਾਬ ਦੇ ਪ੍ਰਧਾਨ ਕਮਲ ਚੌਹਾਨ ਵੱਲੋਂ ਸਕੂਲ ਦੇ ਵਿਕਾਸ ਤੇ ਵਿਦਿਆਰਥੀਆਂ ਦੀ ਭਲਾਈ ਲਈ 11,000 ਰੁਪਏ ਦੀ ਮਾਲੀ ਸਹਾਇਤਾ ਵੀ ਭੇਟ ਕੀਤੀ ਗਈ। ਨੂਰਪੁਰਬੇਦੀ ਦੀ ਸਰਪੰਚ ਨਿਰਮਲਾ ਦੇਵੀ ਤੇ ਐਨ.ਆਰ.ਆਈ. ਜਰਨੈਲ ਸਿੰਘ ਲਾਲੀ ਨੇ ਸਾਂਝੇ ਤੌਰ ’ਤੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਤੇ ਸਪੋਰਟਸ ਮੀਟ ਦੌਰਾਨ ਵੱਖ-ਵੱਖ ਮੁਕਾਬਲਿਆਂ ’ਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਉਨਾਂ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਤੇ ਉਨ੍ਹਾਂ ਨੂੰ ਸਿੱਖਿਆ, ਖੇਡਾਂ ਤੇ ਹੋਰ ਗਤੀਵਿਧੀਆਂ ’ਚ ਅੱਗੇ ਵਧਣ ਲਈ ਹਰ ਸੰਭਵ ਸਹਿਯੋਗ ਦੇਣਾ ਚਾਹੀਦਾ ਹੈ। ਅੰਤ ’ਚ ਪ੍ਰਿੰਸੀਪਲ ਅਨਿਲ ਕੁਮਾਰ ਨੇ ਮੁੱਖ ਮਹਿਮਾਨਾਂ ਤੇ ਹੋਰਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਅਨਿਲ ਕੁਮਾਰ ਤੋਂ ਇਲਾਵਾ ਸਰਪੰਚ ਨਿਰਮਲਾ ਦੇਵੀ, ਦੇਸਰਾਜ ਸੈਣੀ, ਜਰਨੈਲ ਸਿੰਘ ਲਾਲੀ, ਰਾਜਕੁਮਾਰ ਖੋਸਲਾ, ਰਾਮ ਕੁਮਾਰ ਮੁਕਾਰੀ, ਰਾਜੇਸ਼ ਚੌਧਰੀ, ਗੁਰਪਾਲ ਕੌਰ, ਬਰਿੰਦਰ ਕੁਮਾਰ, ਰਮਨਦੀਪ ਕੌਰ, ਅਰਜੁਨ ਸਿੰਘ, ਅਮਰਦੀਪ ਸਿੰਘ, ਧਰਮਿੰਦਰ, ਜੇਪੀ ਸਿੰਘ, ਅਸ਼ਵਨੀ ਕੁਮਾਰ, ਹਰਜੀਤ ਸੈਣੀ, ਛਿੰਦਾ ਭਟਨਾਗਰ, ਅਜਮੇਰ ਖੇੜੀ, ਗੁਰਿੰਦਰ ਕੌਰ, ਨੀਰਜ ਬਾਲਾ, ਮੇਘਨਾ, ਰਜਨੀ ਬਾਲਾ, ਜਸਵੰਤ ਕੌਰ, ਦਰਸ਼ਨ ਸਿੰਘ ’ਤੇ ਗੁਰਪਾਲ ਕੌਰ ਸਹਿਤ ਸਮੂਹ ਸਕੂਲ ਸਟਾਫ ’ਤੇ ਇਲਾਕੇ ਦੀਆਂ ਸ਼ਖਸ਼ੀਅਤਾਂ ਹਾਜ਼ਰ ਸਨ।