- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਸਨਾਤਨ ਧਰਮ ਹਾਈ ਸਕੂਲ ਦੇ ਮੁੱਖ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੇਮ ਕਪੂਰ ਦੇ ਮਾਤਾ ਹੋਏ ਸਵਰਗਵਾਸ

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਸ਼੍ਰੀ ਸਨਾਤਨ ਧਰਮ ਹਾਈ ਸਕੂਲ ਦੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਪ੍ਰੇਮ ਕਪੂਰ ਦੇ ਮਾਤਾ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ’ਚ ਜਾ ਬਿਰਾਜੇ ਹਨ। ਉਹ ਲਗਭਗ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ । ਉਹ ਬਹੁਤ ਹੀ ਮਿਲਾਪੜੇ ਨੇਕ ਦਿਲ ਤੇ ਸਮਾਜ ਸੇਵੀ ਇਨਸਾਨ ਸਨ। ਇਸ ਦੁੱਖ ਦੀ ਘੜੀ ’ਚ ਸਕੂਲ ਦੀ ਸਮੂਹ ਪ੍ਰਬੰਧਕੀ ਕਮੇਟੀ, ਸੁਧੀਰ ਸ਼ਰਮਾ, ਸੰਦੀਪ ਸ਼ਰਮਾ, ਸਤਪਾਲ ਸਤੀ , ਹਰਨੇਕ ਕਾਲੀਆ, ਨਵੀਨਪੁਰੀ, ਰਮੇਸ਼ ਗੁਲਾਟੀ, ਚੰਦਰ ਬਜਾਜ, ਉਪਿੰਦਰ ਠਾਕੁਰ, ਵਿਜੇ ਸ਼ਰਮਾ, ਸ਼ੁੱਭ ਬਾਲਾ , ਸਤੀਸ਼ ਅਰੋੜਾ , ਸ਼ਾਮ ਬਿਹਾਰੀ ਸਚਦੇਵਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਉਨ੍ਹਾਂ ਦੇ ਚਲੇ ਜਾਣਾ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਦੁੱਖ ’ਚ ਸਕੂਲ ਦੀ ਮੁੱਖ ਅਧਿਆਪਕਾ ਵਨੀਤਾ ਰਾਣੀ ਸਮੂਹ ਅਧਿਆਪਕ ਵਰਗ, ਸੁਰਿੰਦਰ ਕੌਰ , ਆਰਤੀ ਸ਼ਰਮਾ, ਜੋਤੀ ਜਸਵਾਲ, ਪਰਮਿੰਦਰ ਕੌਰ, ਸੁਨੀਤਾ, ਸੰਗੀਤਾ, ਰਵਿੰਦਰ ਕੌਰ, ਹਿਮਾਨੀ ਆਂਚਲ, ਸਵੇਤਾ, ਨੈਨਾ ਕ੍ਰਿਤੀਕਾ, ਮਮਤਾ, ਸੋਨੀਆ, ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।