1970-72 ਬੈਚ ਦੇ ਵਿਦਿਆਰਥੀਆਂ ਨੇ ਮਿਲ ਕੇ ਯਾਦਾਂ ਕੀਤੀਆਂ ਤਾਜ਼ਾ ਖਾਲਸਾ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਨੇ ਮਿਲ ਕੇ ਯਾਦਾਂ ਕੀਤੀਆਂ ਤਾਜ਼ਾ
Publish Date: Wed, 04 Nov 2026 05:24 PM (IST)
Updated Date: Wed, 04 Nov 2026 05:26 PM (IST)
ਸਕੂਲ ਦੀ ਤਰੱਕੀ ਦੇਖ 1970-72 ਬੈਚ ਦੇ ਵਿਦਿਆਰਥੀਆਂ ਨੇ ਪ੍ਰਗਟਾਈ ਖੁਸ਼ੀ ਪੰਜਾਬੀ ਜਾਗਰਣ ਟੀਮ, ਸ੍ਰੀ ਅਨੰਦਪੁਰ ਸਾਹਿਬ : ਐੱਸਜੀਐੱਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਦੇ 1970-72 ਬੈਚ ਦੇ ਪੁਰਾਣੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਆਪਣੇ ਸਕੂਲੀ ਜੀਵਨ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। ਇਸ ਮੌਕੇ ਪੁਰਾਣੇ ਸਾਥੀਆਂ ਨੇ ਆਪਣੇ ਅਧਿਆਪਕਾਂ ਨੂੰ ਯਾਦ ਕਰਦਿਆਂ ਉਨ੍ਹਾਂ ਵੱਲੋਂ ਦਿੱਤੀ ਸਿੱਖਿਆ ਅਤੇ ਜੀਵਨ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਗੁਰਮਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ 1970-72 ਬੈਚ ਦੇ ਵਿਦਿਆਰਥੀਆਂ ਦੀ ਇਹ ਮਿਲਣੀ ਸ੍ਰੀ ਅਨੰਦਪੁਰ ਸਾਹਿਬ ਦੇ ਟੀਐਫਸੀ ਗਾਰਡਨ ਰੈਸਟੋਰੈਂਟ ਵਿਖੇ ਹੋਈ। ਇੰਜੀਨੀਅਰ ਸੁਰਿੰਦਰ ਸਿੰਘ ਦੇ ਵਿਸ਼ੇਸ਼ ਉਪਰਾਲੇ ਸਦਕਾ ਪਿਛਲੇ ਪੰਜ ਸਾਲਾਂ ਤੋਂ ਇਹ ਸਾਥੀ ਲਗਾਤਾਰ ਇਕੱਠੇ ਹੋ ਰਹੇ ਹਨ। ਇਸ ਵਾਰ ਕਈ ਅਜਿਹੇ ਸਾਥੀ ਵੀ ਮਿਲੇ, ਜੋ ਸਕੂਲ ਤੋਂ ਵਿਦਾਇਗੀ ਤੋਂ ਬਾਅਦ ਪਹਿਲੀ ਵਾਰ ਇਕ-ਦੂਜੇ ਨੂੰ ਮਿਲ ਰਹੇ ਸਨ। ਮਿਲਣੀ ਦੌਰਾਨ ਸਾਰਿਆਂ ਨੇ ਆਪਣੇ ਸਕੂਲੀ ਦਿਨਾਂ ਅਤੇ ਉਸ ਸਮੇਂ ਦੇ ਅਧਿਆਪਕਾਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਆਪਣੀ ਜ਼ਿੰਦਗੀ ਦੀਆਂ ਕਾਮਯਾਬੀਆਂ ਦਾ ਸਿਹਰਾ ਆਪਣੇ ਅਧਿਆਪਕਾਂ ਨੂੰ ਦਿੰਦਿਆਂ ਉਨ੍ਹਾਂ ਪ੍ਰਤੀ ਸਤਿਕਾਰ ਪ੍ਰਗਟਾਇਆ। ਇਸ ਮੌਕੇ ਜ਼ਿਆਦਾਤਰ ਪੁਰਾਣੇ ਵਿਦਿਆਰਥੀਆਂ ਦੀਆਂ ਪਤਨੀਆਂ ਵੀ ਮੌਜੂਦ ਸਨ। ਇੰਜੀਨੀਅਰ ਸੁਰਿੰਦਰ ਸਿੰਘ ਨੇ ਕਿਹਾ ਕਿ ਪੁਰਾਣੇ ਸਾਥੀਆਂ ਨੂੰ ਮੁੜ ਮਿਲਣ ਦੀ ਇੱਛਾ ਨੇ ਇਸ ਉਪਰਾਲੇ ਲਈ ਪ੍ਰੇਰਿਤ ਕੀਤਾ ਅਤੇ ਭਵਿੱਖ ਵਿੱਚ ਵੀ ਇਹ ਮਿਲਣੀਆਂ ਜਾਰੀ ਰਹਿਣਗੀਆਂ। ਇਸ ਦੌਰਾਨ ਵਿਦਿਆਰਥੀਆਂ ਨੇ ਪ੍ਰਿੰਸੀਪਲ ਸੰਤੋਖ ਸਿੰਘ, ਸੰਪੂਰਨ ਸਿੰਘ, ਮਨਮੋਹਨ ਸਿੰਘ, ਮਨੋਹਰ ਸਿੰਘ ਸੈਣੀ ਅਤੇ ਨਿਰੰਜਨ ਸਿੰਘ ਰਾਣਾ ਦੇ ਕਾਰਜਕਾਲ ਦੌਰਾਨ ਸਕੂਲ ਦੀ ਹੋਈ ਤਰੱਕੀ ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਮੌਜੂਦਾ ਪ੍ਰਿੰਸੀਪਲ ਸੁਖਪਾਲ ਕੌਰ ਵੱਲੋਂ ਸਕੂਲ ਵਿੱਚ ਕੀਤੇ ਜਾ ਰਹੇ ਸੁਧਾਰ ਕਾਰਜਾਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਇੰਜੀਨੀਅਰ ਜਗਜੀਤ ਸਿੰਘ, ਇੰਜੀਨੀਅਰ ਜਸਬੀਰ ਸਿੰਘ, ਕੁਲਦੀਪ ਸਿੰਘ ਨੰਬਰਦਾਰ, ਦਵਿੰਦਰ ਸਿੰਘ ਅਗੰਮਪੁਰ, ਤਜਿੰਦਰ ਸਿੰਘ ਰਤਨ, ਭਾਗ ਸਿੰਘ, ਇੰਜੀਨੀਅਰ ਮੇਜਰ ਸਿੰਘ, ਮੇਜਰ ਕਿਰਪਾਲ ਸਿੰਘ, ਤਜਿੰਦਰ ਸਿੰਘ ਵਾਲੀਆ, ਮਨਜੋਤ ਸਿੰਘ ਬੇਦੀ, ਇੰਜੀਨੀਅਰ ਕੁਲਵੰਤ ਸਿੰਘ, ਇੰਜੀਨੀਅਰ ਹਰਮੀਤ ਸਿੰਘ ਲੋਦੀਪੁਰ, ਦਲੇਲ ਸਿੰਘ ਸੂਰੇਵਾਲ, ਮਹਿੰਦਰ ਸਿੰਘ ਮਜਾਰਾ ਅਤੇ ਕੈਪਟਨ ਕੁਲਦੀਪ ਸਿੰਘ ਮਜਾਰੀ ਹਾਜ਼ਰ ਸਨ।