ਖ਼ਾਲਸਾ ਸਕੂਲ ਦੇ ਪ੍ਰਾਇਮਰੀ ਅਧਿਆਪਕਾ ਸਤਨਾਮ ਕੌਰ ਹੋਏ ਸੇਵਾ ਮੁਕਤ
ਖ਼ਾਲਸਾ ਸਕੂਲ ਦੇ ਪ੍ਰਾਇਮਰੀ ਅਧਿਆਪਕਾ ਸਤਨਾਮ ਕੌਰ ਹੋਏ ਸੇਵਾ ਮੁਕਤ
Publish Date: Tue, 03 Nov 2026 06:12 PM (IST)
Updated Date: Tue, 03 Nov 2026 06:14 PM (IST)
ਪੰਜਾਬੀ ਜਾਗਰਣ ਟੀਮ, ਸ਼੍ਰੀ ਅਨੰਦਪੁਰ ਸਾਹਿਬ : ਐੱਸਜੀਐੱਸ ਖ਼ਾਲਸਾ ਸੀ. ਸੈ. ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਤੌਰ ਪ੍ਰਾਇਮਰੀ ਅਧਿਆਪਕਾ ਸੇਵਾਵਾਂ ਨਿਭਾ ਰਹੇ ਸਤਨਾਮ ਕੌਰ ਅੱਜ ਸੇਵਾ ਮੁਕਤ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸੁਖਪਾਲ ਕੌਰ ਵਾਲੀਆ ਨੇ ਦੱਸਿਆ ਕਿ ਸਤਨਾਮ ਕੌਰ ਨੇ ਖ਼ਾਲਸਾ ਸਕੂਲ ’ਚ ਬਤੌਰ ਪ੍ਰਾਇਮਰੀ ਅਧਿਆਪਕਾ ਆਪਣੀ ਸੇਵਾ 2006 ’ਚ ਸ਼ੁਰੂ ਕੀਤੀ ਸੀ ਤੇ 20 ਸਾਲ ਦੀ ਸ਼ਾਨਦਾਰ ਸੇਵਾ ਕਰਨ ਉਪਰੰਤ ਅੱਜ ਉਹ ਸੇਵਾ ਮੁਕਤ ਹੋ ਗਏ। ਪ੍ਰਿੰਸੀਪਲ ਸੁਖਪਾਲ ਕੌਰ ਵਾਲੀਆ ਨੇ ਦੱਸਿਆ ਕਿ ਸਤਨਾਮ ਕੌਰ ਇੱਕ ਬਹੁਤ ਹੀ ਮਿਹਨਤੀ ਅਧਿਆਪਕਾ ਸਨ ਅਤੇ ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦਾ ਬਹੁਤ ਕਰੀਬੀ ਰਿਸ਼ਤਾ ਸੀ। ਸਤਨਾਮ ਕੌਰ ਵੀ ਵਿਦਿਆਰਥੀਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ ਅਤੇ ਹਰ ਸਮੇਂ ਉਨ੍ਹਾਂ ਨੂੰ ਕੁੱਝ ਨਾ ਕੁੱਝ ਸਿਖਾਉਣ ਲਈ ਤਤਪਰ ਰਹਿੰਦੇ ਸਨ। ਅੱਜ ਸਤਨਾਮ ਕੌਰ ਦੀ ਸੇਵਾ ਮੁਕਤੀ ਦੇ ਸਮਾਗਮ ਮੌਕੇ ਸਕੂਲ ’ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਤੇ ਸਕੂਲ ਪ੍ਰਬੰਧ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਡਾ. ਹਰਮਨਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਸਤਨਾਮ ਸਿੰਘ, ਅਨੂੰ ਬਾਲਾ, ਸ਼ਿਵਾਨੀ, ਅਮਰਜੀਤ ਕੌਰ, ਕੰਚਨ ਸ਼ਰਮਾ, ਵਨੀਤਾ ਸ਼ਰਮਾਂ, ਮਨਦੀਪ ਕੌਰ, ਹਰਪ੍ਰੀਤ ਕੌਰ ਪਰਮਜੀਤ ਕੌਰ ਸਮੇਤ ਸਮੂਹ ਸਟਾਫ ਹਾਜ਼ਰ ਸੀ ।