ਹਮਲਾ ਕਰਕੇ ਜਖ਼ਮੀ ਕਰਨ ਦੇ ਦੋਸ਼ ਹੇਠ 8 ਵਿਅਕਤੀਆਂ ’ਤੇ ਮਾਮਲਾ ਦਰਜ ਲੜਾਈ ਝਗੜੇ ਦੌਰਾਨ ਹਮਲਾ ਕਰਕੇ ਜਖਮੀ ਕਰਨ ਦੇ ਦੋਸ਼ ਹੇਠ ਅੱਠ ਵਿਅਕਤੀਆਂ ’ਤੇ ਮਾਮਲਾ ਦਰਜ ਜਾਂਚ ਜਾਰੀ
Publish Date: Tue, 03 Nov 2026 06:10 PM (IST)
Updated Date: Tue, 03 Nov 2026 06:11 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਅੰਬ ਵਾਲਾ ਚੌਂਕ ਨਜ਼ਦੀਕ ਹੋਏ ਲੜਾਈ ਝਗੜੇ ਦੇ ਦੋਸ਼ ਹੇਠ ਤਿੰਨ ਨੌਜਵਾਨਾਂ ਨੂੰ ਘੇਰ ਕੇ ਕੁੱਟਣ ਤੇ ਤੇਜ ਹਥਿਆਰਾਂ ਨਾਲ ਜ਼ਖਮੀ ਕਰਨ ਦੇ ਦੋਸ਼ ਹੇਠ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਵੱਲੋਂ ਹਮਲੇ ’ਚ ਜ਼ਖਮੀ ਹੋਏ ਨੌਜਵਾਨਾਂ ਦੇ ਬਿਆਨਾਂ ਦੇ ਅਧਾਰ ’ਤੇ ਸੱਤ ਵਿਅਕਤੀ ਤੇ ਕੁਝ ਅਣਪਛਾਤੇ ਲੋਕਾਂ ’ਤੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਬੀਤੀ ਸ਼ਾਮ ਅੰਬ ਵਾਲਾ ਚੌਂਕ ਨਜ਼ਦੀਕ ਹੋਏ ਕੁਝ ਨੌਜਵਾਨਾਂ ਦੇ ਝਗੜੇ ਸਬੰਧੀ ਪੁਲਿਸ ਵੱਲੋਂ ਜੇਰੇ ਇਲਾਜ ਨੌਜਵਾਨ ਅਰੁਣ ਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਦੋਲੋਵਾਲ ਅੱਪਰ ਲੋਅਰ, ਅਭਿਸ਼ੇਕ ਪੁੱਤਰ ਸੁਰਿੰਦਰ ਕੁਮਾਰ ਵਾਸੀ ਕੋਟਲਾ, ਸੁਖਵੰਤ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਕਲਿਆਣਪੁਰ ਦੇ ਬਿਆਨਾਂ ਦੇ ਆਧਾਰ ’ਤੇ ਮੁਕਦਮਾ ਨੰਬਰ 175 ਮਿਤੀ 2/11/2026 ਨੂੰ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਵੱਲੋਂ ਦਿੱਤੇ ਬਿਆਨਾਂ ’ਚ ਦੱਸਿਆ ਕਿ ਇੱਕ ਤੇ ਦੋ ਤਰੀਕ ਦੀ ਦਰਮਿਆਨੀ ਰਾਤ ਨੂੰ ਇਹ ਤਿੰਨੇ ਨੌਜਵਾਨ ਇਕੱਠੇ ਕੋਲਾਂ ਵਾਲੇ ਟੋਬੇ ਵਿਆਹ ਉੱਤੇ ਗਏ ਹੋਏ ਸਨ ਇਸ ਦੌਰਾਨ ਰਾਜਵੀਰ ਸਿੰਘ ਨੂੰ ਉਸ ਦੇ ਪਿਤਾ ਦਾ ਫੋਨ ਆਇਆ ਕਿ ਉਨ੍ਹਾਂ ਦੇ ਚਾਚੇ ਦੇ ਲੜਕੇ ਗੁਰਜੰਟ ਸਿੰਘ ਵਾਸੀ ਦਬੂੜ ਦਾ ਅੰਬ ਵਾਲਾ ਚੌਂਕ ਨਜ਼ਦੀਕ ਐਕਸੀਡੈਂਟ ਹੋ ਗਿਆ ਹੈ. ਇਹ ਖਬਰ ਸੁਣਦੇ ਹੀ ਤਿੰਨੇ ਦੋਸਤ ਅੰਬ ਵਾਲਾ ਚੌਂਕ ਪਹੁੰਚੇ ਤਾਂ ਉਸ ਤੋਂ ਪਹਿਲਾਂ ਉਹਨਾਂ ਦੇ ਚਾਚੇ ਦੇ ਲੜਕੇ ਨੂੰ ਹਸਪਤਾਲ ਲੈ ਕੇ ਜਾ ਚੁੱਕੇ ਸਨ। ਅਰੁਣਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੇ ਚਚੇਰੇ ਭਰਾ ਦੇ ਫੋਨ ’ਤੇ ਫੋਨ ਮਿਲਾਇਆ ਤਾਂ ਫੋਨ ਚੁੱਕਣ ਵਾਲੇ ਬੰਦੇ ਨੇ ਦੱਸਿਆ ਕਿ ਉਸ ਦਾ ਫੋਨ ਅੰਬ ਵਾਲਾ ਚੌਂਕ ਨਜ਼ਦੀਕ ਦੁਕਾਨ ਤੇ ਹੀ ਹੈ। ਜਦੋਂ ਫੋਨ ਲੈਣ ਲਈ ਪਹੁੰਚੇ ਤਾਂ ਕੁਝ ਵਿਅਕਤੀ ਉਥੇ ਝਗੜਾ ਕਰ ਰਹੇ ਸਨ ਉਨ੍ਹਾਂ ਵੱਲੋਂ ਉਨ੍ਹਾਂ ਨੂੰ ਛੁਡਾਇਆ ਤੇ ਫੋਨ ਲੈ ਕੇ ਜਦੋਂ ਕਾਰ ਨੂੰ ਸੜਕ ਤੋਂ ਸਾਈਡ ਕਰਨ ਲਈ ਪਹੁੰਚੇ ਤਾਂ ਪਿੱਛੋਂ 10, 12 ਵਿਅਕਤੀਆਂ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਹਮਲਾ ਕਰਨ ਵਾਲੇ ਨੌਜਵਾਨਾਂ ’ਚ ਸੁਖਵੰਤ ਸਿੰਘ ਸੋਨੀ ਵਾਸੀ ਕਲਿਆਣਪੁਰ, ਨਿੰਦੂ ਵਾਸੀ ਕਲਿਆਣਪੁਰ, ਸਮਾਂ ਵਾਸੀ ਕੀਰਤਪੁਰ ਸਾਹਿਬ, ਲੱਡੂ ਵਾਸੀ ਕਲਿਆਣਪੁਰ, ਦੀਸੂ ਚੌਧਰੀ ਵਾਸੀ ਦੋਲੋਵਾਲ, ਕਰਿਸ਼ ਵਾਸੀ ਦੋਲੋਵਾਲ, ਤੇ ਛੋਟੂ ਸਮੇਤ ਕੁਝ ਅਣਪਛਾਤੇ ਨੌਜਵਾਨ ਸਨ। ਥਾਣਾ ਮੁਖੀ ਨੇ ਦੱਸਿਆ ਕਿ ਤਿੰਨੇ ਨੌਜਵਾਨਾਂ ਦੇ ਜ਼ੇਰੇ ਇਲਾਜ ਹਸਪਤਾਲ ਬਿਆਨ ਦਰਜ ਕਰਨ ਤੋਂ ਬਾਅਦ ਸੱਤ ਨਾਮੀ ਤੇ ਕੁਝ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।