ਕਾਰਗਿਲ ਸ਼ਹੀਦ ਨਿਰੰਜਣ ਸਿੰਘ ਬਾੜੀਆਂ ਦੀ 28ਵੀਂ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਕਾਰਗਿਲ ਸ਼ਹੀਦ ਨਿਰੰਜਣ ਸਿੰਘ ਬਾੜੀਆਂ ਦੀ 28ਵੀਂ ਬਰਸੀ ਮੌਕੇ ਜੱਦੀ ਪਿੰਡ ਵਿਖੇ ਸ਼ਰਧਾਂਜਲੀ ਸਮਾਗਮ
Publish Date: Tue, 03 Nov 2026 05:43 PM (IST)
Updated Date: Tue, 03 Nov 2026 05:44 PM (IST)
ਪਰਿਵਾਰਕ ਮੈਂਬਰਾਂ, ਗ੍ਰਾਮ ਪੰਚਾਇਤ ਤੇ ਸਾਬਕਾ ਸੈਨਿਕਾਂ ਨੇ ਸ਼ਹੀਦ ਦੀ ਕੁਰਬਾਨੀ ਨੂੰ ਕੀਤਾ ਯਾਦ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਆਪਣੀ ਜਾਨ ਨਿਛਾਵਰ ਕਰਨ ਵਾਲੇ ਕਾਰਗਿਲ ਦੇ ਸ਼ਹੀਦ ਨਿਰੰਜਣ ਸਿੰਘ ਬਾੜੀਆਂ ਦੀ 28ਵੀਂ ਬਰਸੀ ਮੌਕੇ ਅੱਜ ਉਨ੍ਹਾਂ ਦੇ ਜੱਦੀ ਪਿੰਡ ਬਾੜੀਆਂ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਿੰਡ ’ਚ ਸ਼ਹੀਦ ਦੀ ਯਾਦ ’ਚ ਉਸਾਰੇ ਗਏ ਗੇਟ ਤੇ ਸਮਾਰਕ ਨੇੜੇ ਪਰਿਵਾਰਕ ਮੈਂਬਰਾਂ, ਗ੍ਰਾਮ ਪੰਚਾਇਤ, ਸਾਬਕਾ ਸੈਨਿਕਾਂ ਤੇ ਇਲਾਕੇ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਇਕੱਤਰ ਹੋ ਕੇ ਮਹਾਨ ਸ਼ਹੀਦ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਗਮ ਦੌਰਾਨ ਸਾਬਕਾ ਸੈਨਿਕਾਂ ਵੱਲੋਂ ਫੌਜੀ ਰਵਾਇਤਾਂ ਤੇ ਮਰਿਆਦਾ ਅਨੁਸਾਰ ਸ਼ਹੀਦ ਨਿਰੰਜਣ ਸਿੰਘ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਸਲਾਮੀ ਦਿੱਤੀ ਗਈ। ਇਸ ਦੌਰਾਨ ਮਾਹੌਲ ਦੇਸ਼ ਭਗਤੀ ਤੇ ਸਤਿਕਾਰ ਦੀ ਭਾਵਨਾ ਨਾਲ ਭਰਿਆ ਰਿਹਾ। ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੇ ਵੀ ਆਪਣੇ ਲਾਡਲੇ ਦੀ ਤਸਵੀਰ ਅੱਗੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ। ਇਸ ਤੋਂ ਇਲਾਵਾ ਪਿੰਡ ਦੇ ਪਤਵੰਤਿਆਂ ਤੇ ਹੋਰ ਹਾਜ਼ਰ ਸ਼ਖ਼ਸੀਅਤਾਂ ਨੇ ਵੀ ਸ਼ਹੀਦ ਨੂੰ ਨਮਨ ਕਰਦਿਆਂ ਉਨ੍ਹਾਂ ਦੇ ਬਲੀਦਾਨ ਨੂੰ ਸਿਜਦਾ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਸੈਨਿਕਾਂ ਤੇ ਪਤਵੰਤਿਆਂ ਨੇ ਕਿਹਾ ਕਿ ਸ਼ਹੀਦ ਕੌਮ ਦਾ ਅਨਮੋਲ ਸਰਮਾਇਆ ਹੁੰਦੇ ਹਨ, ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਦੇਸ਼ ਵਾਸੀ ਆਜ਼ਾਦੀ ਤੇ ਸੁਰੱਖਿਆ ਦਾ ਨਿੱਘ ਮਾਣ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਨਿਰੰਜਣ ਸਿੰਘ ਬਾੜੀਆਂ ਨੇ ਮਾਤ ਭੂਮੀ ਦੀ ਰਾਖੀ ਲਈ ਆਪਣਾ ਜੀਵਨ ਕੁਰਬਾਨ ਕਰਕੇ ਪਿੰਡ, ਇਲਾਕੇ ਤੇ ਸਮੁੱਚੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਯਾਦ ਨੂੰ ਸਿਰਫ਼ ਬਰਸੀ ਸਮਾਗਮਾਂ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ, ਸਗੋਂ ਉਨ੍ਹਾਂ ਦੇ ਜੀਵਨ, ਦੇਸ਼ ਪ੍ਰਤੀ ਸਮਰਪਣ ਤੇ ਕੁਰਬਾਨੀ ਦੀ ਗਾਥਾ ਨਵੀਂ ਪੀੜ੍ਹੀ ਤੱਕ ਪਹੁੰਚਾਉਣੀ ਚਾਹੀਦੀ ਹੈ। ਸ਼ਹੀਦਾਂ ਦੇ ਸੁਪਨਿਆਂ ਦਾ ਸਨਮਾਨ ਕਰਨਾ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਵਿੱਚ ਕੈਪਟਨ ਸੱਜਣ ਸਿੰਘ, ਕੈਪਟਨ ਹਰਜੀਤ ਸਿੰਘ, ਸੂਬੇਦਾਰ ਅਮਰਜੀਤ ਸਿੰਘ, ਸੂਬੇਦਾਰ ਬਲਵੰਤ ਸਿੰਘ, ਸੂਬੇਦਾਰ ਹਰਭਜਨ ਸਿੰਘ, ਸੂਬੇਦਾਰ ਅਰਜਨ ਸਿੰਘ, ਸੂਬੇਦਾਰ ਕੁਲਵਿੰਦਰ ਸਿੰਘ, ਸੂਬੇਦਾਰ ਸੋਹਣ ਸਿੰਘ, ਸੂਬੇਦਾਰ ਜਸਪਾਲ ਸਿੰਘ, ਸੂਬੇਦਾਰ ਹਰਭਵਨ ਸਿੰਘ, ਹਵਲਦਾਰ ਅਵਤਾਰ ਸਿੰਘ, ਹਵਲਦਾਰ ਸੁਖਦੇਵ ਸਿੰਘ, ਹਵਲਦਾਰ ਮੋਹਣ ਸਿੰਘ, ਹਵਲਦਾਰ ਜਸਵਿੰਦਰ ਸਿੰਘ, ਹਵਲਦਾਰ ਹਰਜਿੰਦਰ ਸਿੰਘ, ਹਵਲਦਾਰ ਲਖਵਿੰਦਰ ਸਿੰਘ, ਰਾਜ ਕੁਮਾਰ ਖੋਸਲਾ ਡੀ.ਈ.ਓ., ਪ੍ਰਿੰਸੀਪਲ ਬਰਿੰਦਰ ਕੁਮਾਰ ਸ਼ਰਮਾ, ਮਾਸਟਰ ਗੁਰਵਿੰਦਰ ਸਿੰਘ ਸਸਕੋਰ, ਲੈਕਚਰਾਰ ਪਾਖਰ ਸਿੰਘ, ਬਲਵਿੰਦਰ ਸਿੰਘ, ਏ.ਐੱਸ.ਆਈ. ਸਰਬਜੋਤ ਸਿੰਘ, ਪਟਵਾਰੀ ਬਲਜਿੰਦਰ ਸਿੰਘ, ਮੈਨੇਜਰ ਗੁਰਨੈਬ ਸਿੰਘ ਕਿਲਾ ਆਨੰਦਗੜ੍ਹ ਸਾਹਿਬ, ਮੈਨੇਜਰ ਅਮਰਜੀਤ ਸਿੰਘ ਬਾਬਾ ਗੁਰਦਿੱਤਾ ਜੀ, ਮੈਨੇਜਰ ਸੁਖਵੀਰ ਸਿੰਘ ਪਤਾਲਪੁਰੀ ਸਾਹਿਬ, ਕੁਲਦੀਪ ਸਿੰਘ ਫਾਰੈਸਟ ਗਾਰਡ, ਕਰਨੈਲ ਸਿੰਘ ਰਾਏ ਤੇ ਭਾਗ ਸਿੰਘ ਸਰਪੰਚ ਸਮੇਤ ਹੋਰ ਪਤਵੰਤੇ ਹਾਜ਼ਰ ਸਨ।