- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਰੱਖਤਾਂ ਦੇ ਲਾਭਾਂ ਸਬੰਧੀ ਜਾਗਰੂਕ ਸੈਮੀਨਾਰ

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਆਮੀ ਭੱਲਾ ਦੀ ਅਗਵਾਈ ’ਚ ਦਰੱਖਤਾਂ ਦੇ ਲਾਭਾਂ ਸਬੰਧੀ ਇਕ ਜਾਗਰੂਕਤਾ ਸੈਮੀਨਾਰ ਕੀਤਾ ਗਿਆ। ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ’ਚ ਬੀ. ਏ ਭਾਗ ਤੀਜਾ ਦੇ ਜਸਕਰਨ ਸਿੰਘ ਤੇ ਅੰਨੂੰ ਦੇਵੀ ਨੇ ਕਿਹਾ ਕਿ ਦਰੱਖਤ ਮਿੱਟੀ ਨੂੰ ਖੁਰਨ ਤੋਂ ਬਚਾਉਂਦੇ ਹਨ ਤੇ ਧਰਤੀ ਦੀ ਤਪਸ਼ ਨੂੰ ਘੱਟ ਕਰਨ ’ਚ ਸਹਾਇਕ ਹਨ।
ਇੱਕ ਦਰੱਖਤ ਸਾਲ ਭਰ ’ਚ 30 ਲੱਖ ਰੁਪਏ ਦੀ ਆਕਸੀਜਨ ਦਿੰਦਾ ਹੈ ਤੇ 22 ਕਿਲੋਗ੍ਰਾਮ ਕਾਰਬਨ ਡਾਈਆਕਸਾਈਡ ਸੋਖਦਾ ਹੈ ਤੇ ਇਸ ਨੂੰ ਆਕਸੀਜਨ ’ਚ ਬਦਲ ਦਿੰਦਾ ਹੈ। ਇੱਕ ਦਰੱਖਤ 3700 ਲੀਟਰ ਪਾਣੀ ਨੂੰ ਰੋਕਣ ਦੀ ਸਮਰੱਥਾ ਰੱਖਦਾ ਹੈ ਤੇ ਉਸ ਨੂੰ ਭੂਮੀ ਅੰਦਰ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੈ। ਦੂਜੇ ਨੰਬਰ ’ਤੇ ਆਉਣ ਵਾਲੇ ਬੀ.ਏ ਭਾਗ ਪਹਿਲਾ ਦੀ ਕੋਮਲਦੀਪ ਕੌਰ ਤੇ ਬੀ . ਏ ਭਾਗ ਤੀਜਾ ਦੀ ਚਰਨਜੀਤ ਕੌਰ ਨੇ ਕਿਹਾ ਕਿ ਦਰੱਖਤ ਹੜ੍ਹ ਦੇ ਖ਼ਤਰੇ ਨੂੰ 28 ਫੀਸਦੀ ਘੱਟ ਕਰ ਦਿੰਦੇ ਹਨ , ਓਥੇ ਹੀ ਇੱਕ ਦਰੱਖਤ ਸਾਲ ਭਰ ’ਚ 20 ਕਿਲੋ ਧੂੜ ਸੋਖਦਾ ਹੈ ਤੇ 108 ਕਿਲੋਗ੍ਰਾਮ ਛੋਟੇ ਕਣ ਤੇ ਗੈਸ ਸੋਖਦਾ ਹੈ। ਦਰੱਖਤ ਮਿੱਟੀ ਵਿੱਚੋਂ ਜਹਿਰੀਲੇ ਪਦਾਰਥ ਸੋਖਦੇ ਹਨ , ਸਿਰਫ 343 ਦਰੱਖਤ ਸਾਹ ਦੇ ਰੋਗਾਂ ਨੂੰ 33 ਫੀਸਦੀ ਘੱਟ ਕਰ ਦਿੰਦੇ ਹਨ ਤੇ ਪ੍ਰਦੂਸ਼ਣ ਨਾਲ ਹੋਣ ਵਾਲੀਆਂ 9 ਫੀਸਦੀ ਮੌਤਾਂ ਨੂੰ ਘੱਟ ਕਰ ਦਿੰਦੇ ਹਨ।
ਤੀਜੇ ਨੰਬਰ ’ਤੇ ਆਉਣ ਵਾਲੀ ਬੀ. ਏ ਭਾਗ ਦੂਜਾ ਦੀ ਜਸਨਦੀਪ ਕੌਰ ਤੇ ਕਾਜਲ ਨੇ ਕਿਹਾ ਕਿ ਦਰੱਖਤ ਸ਼ੋਰ ਪ੍ਰਦੂਸਣ ਨੂੰ 50 ਫੀਸਦੀ ਘੱਟ ਕਰਦੇ ਹਨ। ਇਕ ਵੱਡਾ ਦਰੱਖਤ ਪੰਛੀਆਂ ਦੀਆਂ 80 ਪ੍ਰਜਾਤੀਆਂ ਬਚਾਉਣ ਲਈ ਸਹਾਇਕ ਹੈ। ਦਰੱਖਤ ਇਲਾਕੇ ਦਾ ਤਾਪਮਾਨ 1 ਤੋਂ 5 ਡਿਗਰੀ ਤੱਕ ਘੱਟ ਕਰ ਦਿੰਦੇ ਹਨ। ਘਰਾਂ ਦੇ ਨੇੜੇ ਲੱਗੇ ਦਰੱਖਤ ਏਸੀ ਦੀ ਲੋੜ 30 ਫੀਸਦੀ ਘੱਟ ਕਰ ਦਿੰਦੇ ਹਨ। ਇਸ ਨਾਲ ਬਿਜਲੀ ਦੀ 20 ਫੀਸਦੀ ਤੋਂ ਲੈ ਕੇ 50 ਫੀਸਦੀ ਤੱਕ ਬੱਚਤ ਹੁੰਦੀ ਹੈ।
ਇਸ ਮੌਕੇ ਪ੍ਰੋ: ਬੋਬੀ ਤੇ ਪ੍ਰੋ: ਅਮਿਤ ਕੁਮਾਰ ਯਾਦਵ ਨੇ ਵਿਦਿਆਰਥੀਆਂ ਨੂੰ ਪੌਦੇ ਲਗਾਉਣ ਤੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਨੇ ਆਪਣੇ ਭੇਜੇ ਸੰਦੇਸ਼ ’ਚ ਵਿਦਿਆਰਥੀਆਂ ਦੁਆਰਾ ਆਪਣੇ ਆਪਣੇ ਪਿੰਡਾਂ ’ਚ ਲਗਾਏ ਰੁੱਖਾਂ ਸੰਬੰਧੀ ਕੀਤੇ ਕੰਮ ਦੀ ਪ੍ਰਸੰਸਾ ਕੀਤੀ ਤੇ ਉਨ੍ਹਾਂ ਨੂੰ ਇਹ ਕਾਰਜ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ ।