- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨਾਂ ਦੇ ਰੋਹ ਅੱਗੇ ਸਰਕਾਰ ਨੇ ਫੈਸਲਾ ਲਿਆ ਵਾਪਸ

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਬੀਤੇ ਕਈ ਦਿਨਾਂ ਤੋਂ ਪੰਜਾਬ ਸਰਕਾਰ ਦੇ ਨਾਲ ਕਿਸਾਨ ਤੇ ਕੋਪਰੇਟਿਵ ਸੁਸਾਇਟੀਆਂ ਦੇ ਮੁਲਾਜ਼ਮਾਂ ਦਾ ਰੇੜਕਾ ਚੱਲ ਰਿਹਾ ਸੀ. ਪੰਜਾਬ ਸਰਕਾਰ ਵੱਲੋਂ ਸੁਸਾਇਟੀਆਂ ਦੇ ਢਾਂਚੇ ’ਚ ਨਿਯਮਾਂ ਨੂੰ ਤਬਦੀਲ ਕੀਤਾ ਗਿਆ ਸੀ ਜਿਸ ਦਾ ਖਮਿਆਜਾ ਜਿੱਥੇ ਸੁਸਾਇਟੀਆਂ ਦੇ ਮੁਲਾਜ਼ਮ ਭੁਗਤ ਰਹੇ ਸਨ ਉੱਥੇ ਹੀ ਕਿਸਾਨ ਵੀ ਡੀਏਪੀ ਯੂਰੀਆ ਖਾਦ ਲੈਣ ਤੋਂ ਲੇਟ ਹੋ ਰਹੇ ਸਨ।
ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਨਾਲ ਹੋਈ ਮੀਟਿੰਗ ’ਚ ਜੇ ਆਰ ਪਟਿਆਲਾ ਵੱਲੋਂ ਐਲਾਨ ਕੀਤਾ ਗਿਆ ਕਿ ਜੋ ਨਿਯਮ ਬਦਲੇ ਗਏ ਸਨ ਉਹ ਫੈਸਲਾ ਵਾਪਸ ਲਿਆ ਜਾ ਰਿਹਾ ਹੈ ,ਪੁਰਾਣੇ ਨਿਯਮਾਂ ਮੁਤਾਬਕ ਹੀ ਸੁਸਾਇਟੀਆਂ ਕੰਮ ਕਰਨਗੀਆਂ ਤੇ ਕੱਲ ਤੋਂ ਸੁਸਾਇਟੀਆਂ ’ਚ ਡੀਏਪੀ ਦੀ ਸਪਲਾਈ ਸ਼ੁਰੂ ਹੋ ਜਾਵੇਗੀ। ਪਤਾ ਨਹੀਂ ਕਿਉਂ ਪੰਜਾਬ ਸਰਕਾਰ ਅਜਿਹੇ ਕਿਸਾਨ ਮਾਰੂ ਫੈਸਲੇ ਲੈ ਰਹੀ ਹੈ ਜਿਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਰੋਸ ਮੁਜ਼ਾਹਰੇ ਤੇ ਧਰਨੇ ਦੇਣੇ ਪੈਂਦੇ ਹਨ। ਪੰਜਾਬ ਸਰਕਾਰ ਨੂੰ ਕਿਸਾਨਾਂ ਪ੍ਰਤੀ ਫੈਸਲੇ ਸੋਚ ਸਮਝ ਕੇ ਲੈਣੇ ਚਾਹੀਦੇ ਹਨ ਕਿਸਾਨ ਮਾਰੂ ਨੀਤੀਆਂ ਨੂੰ ਛੱਡ ਕੇ ਕਿਸਾਨਾਂ ਦੇ ਹਿੱਤ ’ਚ ਖੜਨਾ ਚਾਹੀਦਾ ਹੈ।
ਇਹ ਜਾਣਕਾਰੀ ਸਾਂਝੀ ਕਰਦਿਆਂ ਅੱਜ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਨੇ ਕੀਤੀ। ਉਨ੍ਹਾਂ ਜ਼ਿਲ੍ਹਾ ਰੂਪਨਗਰ ਦੇ ਡਿਪਟੀ ਕਮਿਸ਼ਨਰ ਤੇ ਡੀ ਐੱਫਐੱਸਸੀ ਨੂੰ ਅਪੀਲ ਕੀਤੀ ਕਿ ਇੱਕ ਹਫਤੇ ਤੱਕ ਮੰਡੀਆਂ ਚਾਲੂ ਰੱਖੀਆਂ ਜਾਣ ਤਾਂ ਪਿਛੇਤੀ ਬਿਜਾਈ ਕਰਨ ਵਾਲੇ ਕਿਸਾਨਾਂ ਦਾ ਝੋਨਾ ਵੱਢਣ ਤੋਂ ਰਹਿੰਦਾ ਹੈ ਤੇ ਉਹ ਮੰਡੀਆਂ ’ਚ ਆ ਕੇ ਵੇਚ ਸਕਣ। ਘਨੌਲੀ ਦੀ ਮੰਡੀ ਕੱਲ ਸਰਕਾਰ ਵੱਲੋਂ ਬੰਦ ਕਰ ਦਿੱਤੀ ਗਈ ਸੀ ਜਿਸ ਨੂੰ ਅੱਜ ਦੁਬਾਰਾ ਫਿਰ ਕਿਸਾਨਾਂ ਦੇ ਰੋਹ ਅੱਗੇ ਝੁਕਦਿਆਂ ਚਾਲੂ ਕੀਤਾ ਗਿਆ ਹੈ। ਇਸ ਮੌਕੇ ਧਰਨੇ ’ਚ ਸ਼ਾਮਿਲ ਸਰਕਲ ਪ੍ਰਧਾਨ ਸੰਤ ਸਿੰਘ ਹਜਾਰਾ, ਨੰਬਰਦਾਰ ਮਨਜੀਤ ਸਿੰਘ, ਜਸਬੀਰ ਸਿੰਘ ਜੌਲੀ, ਗੁਰਮੀਤ ਸਿੰਘ ਹਜ਼ਾਰਾਂ, ਮਹਿੰਦਰ ਸਿੰਘ ਬੁੰਗਾ ਸਾਹਿਬ, ਦੀਦਾਰ ਸਿੰਘ ਬੂੰਗਾ ਸਾਹਿਬ, ਅਵਤਾਰ ਸਿੰਘ, ਮੁਹੰਮਦ, ਰਜਿੰਦਰ ਸਿੰਘ ਰਾਜੀ, ਸਰਪੰਚ ਮੇਜਰ ਸਿੰਘ, ਬਲਜੀਤ ਸਿੰਘ, ਜਗੀਰ ਸਿੰਘ, ਬਲਬੀਰ ਸਿੰਘ, ਅਮਰੀਕ ਸਿੰਘ ਸਮੇਤ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।