- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਏਪੀ ਖਾਦ ਨਾ ਮਿਲਣ ’ਤੇ ਡੀਆਰ ਅਤੇ ਡੀਸੀ ਦਫਤਰ ਰੋਪੜ ਦਾ ਕੀਤਾ ਜਾਵੇਗਾ ਘਰਾਓ ਸੰਯੁਕਤ ਕਿਸਾਨ ਮੋਰਚਾ

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਪੰਜਾਬ ਕਣਕ ਦੀ ਬਜਾਈ ਦਾ ਸਮਾਂ ਚੱਲ ਰਿਹਾ ਹੈ ਕੁਝ ਸੁਸਾਇਟੀਆਂ ’ਚ ਡੀਏਪੀ ਖਾਦ ਪਹੁੰਚ ਚੁੱਕੀ ਹੈ। ਜ਼ਿਆਦਾਤਰ ਸੁਸਾਇਟੀਆਂ ਡੀਏਪੀ ਖਾਦ ਤੋਂ ਵਾਂਝੀਆਂ ਹਨ। ਰੋਪੜ ਜ਼ਿਲ੍ਹੇ ਦਾ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ। ਕਈ ਦਿਨਾਂ ਤੋਂ ਲਗਾਤਾਰ ਪ੍ਰਸ਼ਾਸਨ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਸੁਸਾਇਟੀਆਂ ’ਚ ਪਏ ਡੀਏਪੀ ਦੀ ਸਪਲਾਈ ਜਾਰੀ ਕੀਤੀ ਜਾਵੇ, ਪਰ ਸਰਕਾਰ ਵੱਲੋਂ ਸੁਸਾਇਟੀਆਂ ਦੇ ਨਿਯਮ ਬਦਲਣ ਕਾਰਨ ਡੀਏਪੀ ਦੀ ਸਪਲਾਈ ਨਹੀਂ ਕੀਤੀ ਜਾ ਰਹੀ। ਇਸ ਮੁੱਦੇ ਨੂੰ ਮੁੱਖ ਰੱਖਦੇ ਹੋਏ 2 ਨਵੰਬਰ ਸਵੇਰੇ 10 ਵਜੇ ਡੀ ਆਰ ਦਫਤਰ ਰੋਪੜ ਅਤੇ ਡਿਪਟੀ ਕਮਿਸ਼ਨਰ ਰੋਪੜ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ ਜਾਵੇਗਾ। ਰੋਪੜ ਜਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਹੈ ਕਿ 10 ਵਜੇ ਧਰਨੇ ’ਚ ਪਹੁੰਚ ਕੇ ਹਾਜ਼ਰੀ ਲਵਾਓ ਤਾਂ ਜੋ ਡੀਏਪੀ ਦੀ ਸਮੱਸਿਆ ਦਾ ਹੱਲ ਕਰਵਾਇਆ ਜਾ ਸਕੇ। ਇਹ ਜਾਣਕਾਰੀ ਚੋਣਵੇਂ ਪੱਤਰਕਾਰਾਂ ਨੂੰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ਼੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾਂ ਅਤੇ ਜੈਮਲ ਸਿੰਘ ਭੜੀ ਨੇ ਸਾਂਝੀ ਕੀਤੀ।