- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟੀਵੀਐਸ ਦੇ ਵਾਹਨਾਂ ’ਤੇ ਲੱਗੀ ਸਕੀਮਾਂ ਦੀ ਝੜੀ

ਬਿਜਨਸ ਪਲੱਸ.....ਦਾ ਲੋਗੋ
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਦਿਵਾਲੀ ਦੇ ਤਿਉਹਾਰ ਕਾਰਨ ਬਾਪੂ ਗੰਗਾ ਦਾਸ ਜੀ ਟੀਵੀਐੱਸ ਵੱਲੋਂ ਨੰਗਲ ’ਚ ਸਕੀਮਾਂ ਦੀ ਝੜੀ ਲਗਾ ਦਿੱਤੀ ਹੈ ਤੇ ਲੋਕਾਂ ਵੱਲੋਂ ਵੀ ਟੀਵੀਐੱਸ ਦੇ ਵਾਹਨਾਂ ਨੂੰ ਖਰੀਦਣ ’ਚ ਦਿਲਚਸਪੀ ਵਿਖਾਈ ਜਾ ਰਹੀ ਹੈ। ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਬਾਪੂ ਗੰਗਾ ਦਾਸ ਜੀ ਟੀਵੀਐਸ ਰੇਲਵੇ ਰੋਡ ਨੰਗਲ ਦੇ ਮੈਨੇਜਿੰਗ ਡਾਇਰੈਕਟਰ ਕਰਨ ਮਹਿਣ ਨੇ ਦੱਸਿਆ ਕਿ ਉਨ੍ਹਾਂ ਕੋਲ ਟੀਵੀਐੱਸ ਦੇ ’ਚ ਮੋਟਰਸਾਈਕਲਾਂ ’ਤੇ ਸਕੂਟਰਾਂ ਦੀ ਵੱਡੀ ਰੇਂਜ ਹਾਜ਼ਰ ਹੈ ਤੇ ਇਨ੍ਹਾਂ ਨੂੰ ਖਰੀਦਣ ’ਤੇ ਗਾਹਕਾਂ ਨੂੰ ਚੰਗੇ ਉਪਹਾਰ ਵੀ ਦਿੱਤੇ ਜਾ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਟੀਵੀਐਸ ਦੀ ਕੋਈ ਵੀ ਗੱਡੀ 501 ਰੁਪਏ ਦੀ ਡਾਊਨ ਪੇਮੈਂਟ ਤੇ ਦਿੱਤੇ ਜਾ ਰਹੇ ਹਨ ਅਤੇ ਇੱਥੇ ਹੀ ਬੱਸ ਨਹੀਂ ਇਸ ਦੇ ਨਾਲ ਚਾਰ ਤੋਹਫ਼ੇ ਵੀ ਮੁਫਤ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵਾਹਨ ਦੀ ਬਦਲੀ ਕਰਦਾ ਹੈ ਤਾਂ ਐਕਸਚੇਂਜ ਬੋਨਸ ਤਹਿਤ 2500 ਰੁਪਏ ਅਲੱਗ ਦਿੱਤੇ ਜਾ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਫੌਜੀ ਵੀਰਾਂ ਦੇ ਲਈ ਸੀਐੱਸਸੀ ਸੁਵਿਧਾ ਵੀ ਉਪਲਬਧ ਹੈ ਤੇ ਇਸ ਦੇ ਨਾਲ ਹੀ 501 ਰੁਪਏ ਡਾਉਨ ਪੇਮੈਂਟ ਦੇ ’ਚ ਹੀ ਜਿੱਥੇ ਵਾਹਨ ਦੇ ਨਾਲ ਪੰਜ ਸਾਲ ਦੀ ਇੰਸ਼ੋਰੈਂਸ, ਆਰਸੀ, ਅਸੈੱਸਰੀ, ਆਰਐੱਸਏ ਤੇ ਪੰਜ ਸਾਲ ਦੀ ਵਾਰੰਟੀ ਵੀ ਦਿੱਤੀ ਜਾ ਰਹੀ ਹੈ ਤੇ ਸਟੇਜ ’ਤੇ ਕੋਈ ਅਲੱਗ ਪੈਸੇ ਨਹੀਂ ਲਏ ਜਾ ਰਹੇ।