ਭਾਜਪਾ ਮਹਿਲਾ ਮੋਰਚਾ ਨੰਗਲ ਮੰਡਲ ਦੀ ਕਾਰਜਕਾਰਨੀ ਦਾ ਐਲਾਨ
ਭਾਜਪਾ ਮਹਿਲਾ ਮੋਰਚਾ ਨੰਗਲ ਮੰਡਲ ਦੀ ਕਾਰਜਕਾਰਨੀ ਦਾ ਐਲਾਨ
Publish Date: Sat, 31 Oct 2026 04:15 PM (IST)
Updated Date: Sat, 31 Oct 2026 04:17 PM (IST)
ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ: ਭਾਰਤੀ ਜਨਤਾ ਪਾਰਟੀ ਜ਼ਿਲ੍ਹਾਂ ਰੂਪਨਗਰ ਮਹਿਲਾ ਮੋਰਚਾ ਦੀ ਪ੍ਰਧਾਨ ਮੋਨਿਕਾ ਸ਼ਰਮਾ ਨੇ ਅੱਜ ਨੰਗਲ ਪਹੁੰਚ ਕੇ ਭਾਜਪਾ ਨੰਗਲ ਮੰਡਲ ਦੇ ਪ੍ਰਧਾਨ ਰਣਜੀਤ ਸਿੰਘ ਲੱਕੀ ਅਤੇ ਮਹਿਲਾ ਮੋਰਚਾ ਨੰਗਲ ਮੰਡਲ ਦੀ ਪ੍ਰਧਾਨ ਸਰੋਜ ਰਾਣੀ ਦੀ ਮੌਜੂਦਗੀ ’ਚ ਮਹਿਲਾ ਮੋਰਚਾ ਨੰਗਲ ਮੰਡਲ ਦੀ ਨਵੀਂ ਕਾਰਜਕਾਰਨੀ ਦਾ ਐਲਾਨ ਕੀਤਾ। ਇਸ ਮੌਕੇ ਮਹਿਲਾ ਮੋਰਚਾ ਦੀ ਸੂਬਾ ਕਾਰਜਕਾਰਨੀ ਮੈਂਬਰ ਅਲਕਾ ਐਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।ਐਲਾਨੀ ਗਈ ਕਾਰਜਕਾਰਨੀ ’ਚ ਜ਼ਿਲ੍ਹਾਂ ਜਨਰਲ ਸਕੱਤਰ ਵਜੋਂ ਸਪਨਾ ਗੁਪਤਾ, ਜ਼ਿਲ੍ਹਾਂ ਮੀਤ ਪ੍ਰਧਾਨ ਵਜੋਂ ਵੰਦਨਾ ਸ਼ਰਮਾ ਅਤੇ ਅਨੀਤਾ, ਜ਼ਿਲ੍ਹਾਂ ਦਫ਼ਤਰ ਸਕੱਤਰ ਵਜੋਂ ਸੁਮਨ ਸੋਨੀ ਅਤੇ ਜ਼ਿਲ੍ਹਾਂ ਮਹਿਲਾ ਮੋਰਚਾ ਮੈਂਬਰ ਵਜੋਂ ਜਸਵੀਰ ਕੌਰ ਨੂੰ ਜਿੰਮੇਵਾਰੀ ਸੌਂਪੀ ਗਈ। ਇਸ ਤੋਂ ਇਲਾਵਾ ਨੰਗਲ ਮੰਡਲ ਮਹਿਲਾ ਮੋਰਚਾ ਦੀ ਪ੍ਰਧਾਨ ਸਰੋਜ ਰਾਣੀ ਦੇ ਨਾਲ ਸੀਮਾ ਕਪਿਲਾ, ਨਗਰ ਕੌਂਸਲਰ ਮਮਤਾ ਕਪਿਲਾ, ਸੁਲੇਖਾ ਦੇਵੀ, ਵੰਦਨਾ ਸ਼ਰਮਾ, ਭਾਵਨਾ ਸੋਨੀ, ਸੁਸ਼ਮਾ ਦੇਵੀ, ਪ੍ਰਵੀਨ ਕੁਮਾਰੀ ਅਤੇ ਕਸ਼ਮਾ ਸ਼ਰਮਾ ਨੂੰ ਵੀ ਕਾਰਜਕਾਰਨੀ ’ਚ ਸ਼ਾਮਲ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮਹਿਲਾ ਮੋਰਚਾ ਨੂੰ ਹੋਰ ਮਜ਼ਬੂਤ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਸਾਰੀਆਂ ਨਵੀਆਂ ਅਹੁਦੇਦਾਰਾਂ ਮਿਲਜੁਲ ਕੇ ਕੰਮ ਕਰਨਗੀਆਂ।