ਮੋਟਰਸਾਈਕਲ ਏਜੰਸੀ ਦੀ ਚੈਕਿੰਗ ਦੌਰਾਨ ਕਾਗਜ਼ਾਤ ਪੂਰੇ ਨਾ ਹੋਣ ’ਤੇ ਲਗਵਾਇਆ ਸ਼ਟਰ ਮੋਟਰਸਾਈਕਲ ਏਜੰਸੀ ਦੀ ਚੈਕਿੰਗ ਦੌਰਾਨ ਕਾਗਜ਼ਾਤ ਪੂਰੇ ਨਾ ਹੋਣ ’ਤੇ ਲਗਵਾਇਆ ਸ਼ਟਰ
Publish Date: Fri, 30 Oct 2026 07:00 PM (IST)
Updated Date: Fri, 30 Oct 2026 07:01 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਸਬੰਧਿਤ ਵਿਭਾਗ ਵੱਲੋਂ ਮੋਟਰਸਾਈਕਲ ਏਜੰਸੀਆਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਏਜੰਸੀਆਂ ਦੇ ਰਿਕਾਰਡ ਅਤੇ ਲੋੜੀਂਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਇੱਕ ਮੋਟਰਸਾਈਕਲ ਏਜੰਸੀ ਦਾ ਮਾਲਕ ਅਧਿਕਾਰੀਆਂ ਸਾਹਮਣੇ ਲੋੜੀਂਦੇ ਕਾਗਜ਼-ਪੱਤਰ ਪੇਸ਼ ਨਹੀਂ ਕਰ ਸਕਿਆ, ਜਿਸ ਤੋਂ ਬਾਅਦ ਏਜੰਸੀ ਦਾ ਸ਼ਟਰ ਲਗਵਾ ਦਿੱਤਾ ਗਿਆ ਅਤੇ ਮਾਲਕ ਨੂੰ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਆਰਟੀਓ ਸਾਹਿਬਜੀਤ ਸਿੰਘ ਸੈਣੀ ਨੇ ਦੱਸਿਆ ਕਿ ਵਿਭਾਗ ਵੱਲੋਂ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਮੇਂ-ਸਮੇਂ ’ਤੇ ਚੈਕਿੰਗ ਕੀਤੀ ਜਾਂਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਵਿਅਕਤੀ ਨੂੰ ਗੈਰ-ਕਾਨੂੰਨੀ ਢੰਗ ਨਾਲ ਕਾਰੋਬਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਾਰੇ ਏਜੰਸੀ ਸੰਚਾਲਕਾਂ ਲਈ ਜ਼ਰੂਰੀ ਹੈ ਕਿ ਉਹ ਆਪਣੇ ਕਾਰੋਬਾਰ ਨਾਲ ਸਬੰਧਤ ਸਾਰੇ ਲੋੜੀਂਦੇ ਦਸਤਾਵੇਜ਼ ਪੂਰੇ ਰੱਖਣ ਅਤੇ ਜਾਂਚ ਦੌਰਾਨ ਅਧਿਕਾਰੀਆਂ ਸਾਹਮਣੇ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਵਿਭਾਗ ਦੀ ਕਾਰਵਾਈ ਦਾ ਮਕਸਦ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣਾ ਹੈ। ਕਿਸੇ ਵੀ ਕਾਰੋਬਾਰੀ ਨੂੰ ਨਿਯਮਾਂ ਦੀ ਉਲੰਘਣਾ ਕਰਕੇ ਕਾਰੋਬਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਲਈ ਸਾਰੇ ਕਾਰੋਬਾਰੀਆਂ ਨੂੰ ਚਾਹੀਦਾ ਹੈ ਕਿ ਉਹ ਲੋੜੀਂਦੇ ਦਸਤਾਵੇਜ਼ ਅਤੇ ਕਾਨੂੰਨੀ ਸ਼ਰਤਾਂ ਪੂਰੀਆਂ ਕਰ ਕੇ ਹੀ ਆਪਣਾ ਕਾਰੋਬਾਰ ਚਲਾਉਣ।