ਭਗਵੰਤ ਸਿੰਘ ਮਟੋਰ ਨੂੰ ਪੁਲਿਸ ਨੇ ਕੀਤਾ ਡਿਟੇਨ
ਮਾਨਸਾ ਜਾਂਦੇ ਮਟੋਰ ਨੂੰ ਪੁਲਿਸ ਨੇ ਕੀਤਾ ਡਿਟੇਨ
Publish Date: Wed, 28 Oct 2026 06:29 PM (IST)
Updated Date: Wed, 28 Oct 2026 06:31 PM (IST)
ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ: ਇਲਾਕੇ ਦੀ ਸਿਰਕੱਢ ਆਗੂ ਭਗਵੰਤ ਸਿੰਘ ਮਟੋਰ ਜੋ ਕਿ ਸਮੇਂ ਸਮੇਂ ਦੇ ਜ਼ੁਲਮ ਦੇ ਖਿਲਾਫ਼ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ ਨੂੰ ਅੱਜ ਫਿਰ ਕੀਰਤਪੁਰ ਸਾਹਿਬ ਪੁਲਿਸ ਵੱਲੋਂ ਮਾਨਸਾ ਜਾਂਦਿਆਂ ਨੂੰ ਡਿਟੇਨ ਕਰ ਲਿਆ ਗਿਆ। ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਕ ਪਰਮਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਬੀਤੇ ਕੱਲ ਮਾਨਸਾ ’ਚ ਬਣੀ ਸਥਿਤੀ ਤਨਾਅ ਪੂਰਨ ਦੌਰਾਨ ਝੋਟਾ ਦੇ ਪਿਤਾ ਭੀਮ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਨੂੰ ਮਾਨਸਾ ਪਹੁੰਚਣ ਦੀ ਅਪੀਲ ਕੀਤੀ ਗਈ ਸੀ ਤੇ ਇਸੇ ਅਪੀਲ ਨੂੰ ਸਵੀਕਾਰਦੇ ਹੋਏ ਭਗਵੰਤ ਸਿੰਘ ਮਟੋਰ ਸਵੇਰੇ ਮਾਨਸਾ ਜਾਣ ਲਈ ਘਰੋਂ ਨਿਕਲੇ ਤੇ ਰਾਹ ਦੇ ’ਚ ਉਨ੍ਹਾਂ ਨੂੰ ਕੀਰਤਪੁਰ ਸਾਹਿਬ ਪੁਲਿਸ ਵੱਲੋਂ ਘੇਰ ਕੇ ਕਿੱਥੇ ਅਗਿਆਤ ਸਥਾਨ ’ਤੇ ਲੈ ਗਏ।
ਇਸ ਸਬੰਧੀ ਜਦੋਂ ਥਾਣਾ ਕੀਰਤਪੁਰ ਦੇ ਐੱਸਐੱਚ ਓ ਰਾਹੁਲ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਦੇ ਹੋਏ ਭਗਵੰਤ ਸਿੰਘ ਮਟੋਰ ਨੂੰ ਡਿਟੇਨ ਕੀਤਾ ਗਿਆ ਹੈ ਤੇ ਉਹ ਸੁਰੱਖਿਅਤ ਸਥਾਨ ’ਤੇ ਹਨ ਤੇ ਉਨ੍ਹਾਂ ਨੂੰ ਛੇਤੀ ਛੱਡ ਦਿੱਤਾ ਜਾਵੇਗਾ।