- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੰਗਲ ‘ਚ ਨਸ਼ਾ ਤਸਕਰ ਦੇ ਘਰ ’ਤੇ ਚੱਲਿਆ ਪ੍ਰਸ਼ਾਸਨ ਦਾ ਹਥੌੜਾ

ਨਸ਼ਾ ਤਸਕਰੀ ਦੇ 11 ਮਾਮਲਿਆਂ ਸਮੇਤ ਕੁੱਲ 41 ਮਾਮਲੇ ਦਰਜ
ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ : ਅੱਜ ਸਥਾਨਕ ਪ੍ਰਸ਼ਾਸ਼ਨ ਨੰਗਲ ਪੁਲਿਸ ਤੇ ਨਗਰ ਕੌਂਸਲ ਨੰਗਲ ਵਲੋਂ ਨਸ਼ਿਆਂ ਖਿਲਾਫ ਕੀਤੀ ਗਈ ਸਯੁੰਕਤ ਤੇ ਵੱਡੀ ਕਰਵਾਈ ਤਹਿਤ ਸਥਾਨਕ ਇੰਦਰਾ ਨਗਰ ਵਿਖੇ ਕਥਿਤ ਰੂਪ ’ਚ ਨਸ਼ਿਆਂ ਦੇ ਕਾਰੋਬਾਰ ’ਚ ਕਥਿਤ ਰੂਪ ਸ਼ਾਮਿਲ ਮੁਲਜ਼ਮ ਕੁੰਦਨ ਲਾਲ ਉਰਫ਼ ਘੰਟੀ ਵਲੋਂ ਗੈਰ ਕਾਨੂੰਨੀ ਇਮਾਰਤ ’ਤੇ ਕਾਰਵਾਈ ਕਰਦਿਆਂ ਢਾਹ ਦਿੱਤਾ ਗਿਆ। ਡਿਊਟੀ ਮੈਜਿਸਟ੍ਰੇਟ ਸੁਮਿਤ ਢਿੱਲੋਂ ਦੀ ਅਗਵਾਈ ਹੇਠ ਨਗਰ ਕੌਂਸਲ ਨੰਗਲ ਵਲੋਂ ਕੀਤੀ ਗਈ ਉਕਤ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ।
ਇਸ ਮੌਕੇ ਅਮਨ ਕਾਨੂੰਨ ਦੀ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਉੱਪ ਪੁਲਿਸ ਕਪਤਾਨ ਨਵੀਨਪਾਲ ਸਿੰਘ ਲਹਿਲ ਅਤੇ ਨੰਗਲ ਥਾਣਾ ਮੁੱਖੀ ਐੱਸਐੱਚਉ ਦਾਨਿਸ਼ਵੀਰ ਸਿੰਘ ਵੱਡੀ ਪੁਲਿਸ ਪਾਰਟੀ ਨਾਲ ਮੌਜੂਦ ਸਨ। ਗਲੀ ਤੰਗ ਹੋਣ ਕਾਰਨ ਜੇਸੀਬੀ ਮਸ਼ੀਨ ਘਰ ਤੱਕ ਨਹੀਂ ਪਹੁੰਚ ਸਕੀ,ਇਸ ਕਾਰਣ ਨਗਰ ਕੌਂਸਲ ਦੇ ਕਰਮਚਾਰੀਆਂ ਵਲੋਂ ਹਥੌੜਿਆਂ ਦੀ ਮਦਦ ਨਾਲ ਬਿਲਡਿੰਗ ਦੇ ਇੱਕ ਹਿੱਸੇ ਨੂੰ ਤੋੜ ਦਿੱਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਸੁਮਿਤ ਢਿੱਲੋਂ ਡੀਐੱਸਪੀ ਨਵੀਨਪਾਲ ਸਿੰਘ ਲਹਿਲ ਅਤੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਇੰਚਾਰਜ ਮੋਹਿਤ ਦੀਵਾਨ ਨੇ ਦੱਸਿਆ ਕਿ ਕੁੰਦਨ ਲਾਲ ਉਰਫ਼ ਘੰਟੀ ਵਿਰੁੱਧ ਨਸ਼ਾ ਤਸਕਰੀ ਦੇ ਲਗਭਗ 11 ਮਾਮਲਿਆਂ ਸਮੇਤ ਚੋਰੀ ਅਤੇ ਝਪਟਮਾਰੀ ਦੇ ਕੁੱਲ 41 ਅਪਰਾਧਿਕ ਮਾਮਲੇ ਨੰਗਲ ਥਾਣੇ ’ਚ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਇਸ ਸਮੇਂ ਨਸ਼ਾ ਤਸਕਰੀ ਦੇ ਇੱਕ ਮਾਮਲੇ ’ਚ ਜੇਲ੍ਹ ’ਚ ਬੰਦ ਹੈ। ਉਨਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਨਸ਼ਾ ਵੇਚਣ ਤੋਂ ਬਾਜ ਨਹੀ ਆਏ ਤਾਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਉਨਾ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।