ਖਾਦ ਦੀ ਕਿੱਲਤ ਨੂੰ ਲੈ ਕੇ ਇੱਕ ਵੱਡਾ ਡੈਪੂਟੇਸ਼ਨ ਐੱਨਐੱਫਐੱਲ ਦੇ ਜੀਐੱਮ ਨੂੰ ਮਿਲਿਆ ਇਲਾਕੇ ਵਿੱਚ ਆ ਰਹੀ ਖਾਦ ਦੀ ਕਿੱਲਤ ਨੂੰ ਲੈ ਕੇ ਇੱਕ ਵੱਡਾ ਡੈਪੂਟੇਸ਼ਨ ਇਲਾਕਾ ਸੰਘਰਸ਼
Publish Date: Tue, 27 Oct 2026 05:48 PM (IST)
Updated Date: Tue, 27 Oct 2026 05:49 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਅੱਜ ਇਲਾਕੇ ’ਚ ਆ ਰਹੀ ਯੂਰੀਆ ਖਾਦ ਦੀ ਭਾਰੀ ਕਿੱਲਤ ਨੂੰ ਲੈ ਕੇ ਇਲਾਕਾ ਸੰਘਰਸ਼ ਕਮੇਟੀ ਦਾ ਇੱਕ ਵੱਡਾ ਡੈਪੂਟੇਸ਼ਨ ਖਾਦ ਕਾਰਖਾਨਾ ਐੱਨਐੱਫਐੱਲ ਦੇ ਜੀਐੱਮ ਬੀ.ਬੀ ਗਰੋਵਰ ਨੂੰ ਮਿਲਿਆ, ਜਿਸ ’ਚ ਮੰਗ ਕੀਤੀ ਗਈ ਕਿ ਐੱਨਐੱਫਐੱਲ ਆਪਣਾ ਵਿਕਰੀ ਕੇਂਦਰ ਖੋਲ੍ਹ ਕੇ ਯੂਰੀਆ ਖਾਦ ਦੀ ਸਪਲਾਈ ਨਿਰੰਤਰ ਜਾਰੀ ਕਰੇ। ਪਿਛਲੇ ਸਮੇਂ ਤੋਂ ਲਗਾਤਾਰ ਇਲਾਕੇ ਨੂੰ ਯੂਰੀਆ ਖਾਦ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਸਾਇਟੀਆਂ ਨੂੰ ਵੀ ਬਣਦਾ ਕੋਟਾ ਜਾਰੀ ਨਹੀਂ ਹੋ ਰਿਹਾ ਹੈ। ਇਸ ਮੌਕੇ ’ਤੇ ਜੀਐੱਮ ਨੇ ਵਫਦ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਛੇਤੀ ਹੀ ਵਿਕਰੀ ਕੇਂਦਰ ਖੋਲ੍ਹ ਕੇ ਇਲਾਕੇ ਦੇ ਲੋਕਾਂ ਨੂੰ ਕੋਈ ਵੀ ਮੁਸ਼ਕਿਲ ਖਾਦ ਸਬੰਧੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੁਝ ਹੋਰ ਮੰਗਾਂ ਵੀ ਜੀਐੱਮ ਨਾਲ ਸਾਂਝੀਆਂ ਕੀਤੀਆਂ ਗਈਆਂ ’ਤੇ ਉਨ੍ਹਾਂ ਨੇ ਡੈਪੂਟੇਸ਼ਨ ’ਚ ਹਾਜ਼ਰ ਆਹੁਦੇਦਾਰਾਂ ਨੂੰ ਪੂਰਾ ਭਰੋਸਾ ਦਿੱਤਾ ਕਿ ਇਲਾਕੇ ਦੇ ਕਿਸਾਨਾਂ ਨੂੰ ਯੂਰੀਆ ਖਾਦ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ’ਤੇ ਇੱਕ ਮੰਗ ਪੱਤਰ ਵੀ ਜੀਐੱਮ ਨੂੰ ਦਿੱਤਾ ਗਿਆ। ਅੱਜ ਦੇ ਇਸ ਡੈਪੂਟੇਸ਼ਨ ’ਚ ਇਲਾਕ਼ਾ ਸੰਘਰਸ਼ ਕਮੇਟੀ ਤੋਂ ਇਲਾਵਾ,ਪੰਚ ਸਰਪੰਚ, ਨੰਬਰਦਾਰ, ਕੋਆਪਰੇਟਿਵ ਸੁਸਾਇਟੀਆ ਦੇ ਆਹੁਦੇਦਾਰਾਂ, ਕਿਸਾਨ ਜਥੇਬੰਦੀਆਂ ਦੇ ਆਗੂ ਵੀ ਵੱਡੀ ਗਿਣਤੀ ’ਚ ਸ਼ਾਮਲ ਹੋਏ। ਇਸ ਮੌਕੇ ’ਤੇ ਹਰਦੇਵ ਸਿੰਘ ਮਜਾਰੀ ਪ੍ਰਧਾਨ ਇਲਾਕਾ ਸੰਘਰਸ਼ ਕਮੇਟੀ, ਟਿੱਕਾ ਯਸ਼ਵੀਰ ਚੰਦ ਭਲਾਣ, ਕਾਮਰੇਡ ਸੁਰਜੀਤ ਸਿੰਘ ਢੇਰ,ਪਿਆਰਾ ਸਿੰਘ ਭਲਾਣ ,ਰਘਬੀਰ ਸਿੰਘ ਬੇਲਾ, ਕੁਲਦੀਪ ਸਿੰਘ ਬੇਲਾ, ਰਣਵੀਰ ਸਿੰਘ ਬੇਲਾ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਭਲਾਣ,ਸਤਵਿੰਦਰ ਸਿੰਘ ਭੰਗਲ ,ਕਨਵਰ ਪੋਸਵਾਲ, ਡਾਕਟਰ ਜੀਵਨ ਚੌਧਰੀ, ਚੋਧਰੀ ਮੋਹਣ ਲਾਲ,ਚਮਨ ਲਾਲ,ਰਕੇਸ਼ ਚੌਧਰੀ ਸਾਬਕਾ ਚੇਅਰਮੈਨ ਪੰਚਾਇਤ ਸੰਮਤੀ ਸ੍ਰੀ ਅਨੰਦਪੁਰ ਸਾਹਿਬ, ਮਨਿੰਦਰ ਪਾਲ ਸਿੰਘ ਮਨੀ ਚੱਢਾ,ਡਾਕਟਰ ਰਵਿੰਦਰ ਦੀਵਾਨ, ਰਾਜ ਸਿੰਘ, ਪ੍ਰਦੀਪ ਸੋਨੀ, ਐਡਵੋਕੇਟ ਪਰਮਜੀਤ ਸਿੰਘ ਪੰਮਾ, ਐਡਵੋਕੇਟ ਵਿਸ਼ਾਲ ਸੈਣੀ, ਮਾਸਟਰ ਤਰਸੇਮ ਲਾਲ ,ਤਰਸੇਮ ਚੰਦ ਅਜੌਲੀ, ਕਮਲ ਦੇਵ ਸ਼ਰਮਾ, ਪ੍ਰੇਮ ਸ਼ਰਮਾ ਭਾਰਦਵਾਜ, ਰਾਜੀਵ ਸ਼ਰਮਾ,ਕਸ਼ਮੀਰ ਸਿੰਘ ਨੰਗਲੀ ਕੁਲਦੀਪ ਸਿੰਘ,ਸੁਮਨ ਸ਼ਰਮਾ,ਸੁਰਜੀਤ ਸਿੰਘ ਸਰਪੰਚ ਗੋਚਰ, ਕਰਨਵੀਰ ਸਿੰਘ ਸਿੱਧੂ, ਅਵਤਾਰ ਸਿੰਘ ਰੋਪੜ੍ਹ, ਗੁਰਪਾਲ ਸਿੰਘ, ਜੁਝਾਰ ਸਿੰਘ, ਰੁਪਿੰਦਰ ਪਾਲ ਸਿੰਘ, ਗੁਰਮਿੰਦਰ ਸਿੰਘ ਗੋਲਡੀ, ਹਰਜੋਤ ਸਿੰਘ ਹਨੀ ਮਜਾਰਾ, ਜਤਿੰਦਰ ਸਿੰਘ,ਸਤਨਾਮ ਸਿੰਘ ਨੰਗਲ ਅਤੇ ਐਨਐਫਐਲ ਯੂਨੀਅਨ ਦੇ ਅਹੁਦੇਦਾਰ ਕੁਲਦੀਪ ਸਿੰਘ ਥਲੂਹ ,ਸੁਮਨ ਸ਼ਰਮਾ, ਦਵਿੰਦਰ ਸ਼ਰਮਾ ਵੀ ਹਾਜ਼ਰ ਸਨ।