- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਵਾਨ ਮਹਾਰਿਸ਼ੀ ਵਾਲਮੀਕਿ ਮਹਾਰਾਜ ਜੀ ਵਲੋਂ ਰਚਿਤ ਸ੍ਰੀ ਰਾਮਾਇਣ ਤੋਂ ਮਨੁੱਖ ਨੂੰ ਮਿਲਦੀ ਹੈ ਵੱਡੀ ਸੇਧ : ਹਰਜੋਤ ਬੈਂਸ

ਚੋਈ ਬਜ਼ਾਰ ਵਿਖੇ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦਾ ਪ੍ਰਕਾਸ਼ ਉਤਸਵ ਸ਼ਰਧਾ ਨਾਲ ਮਨਾਇਆ
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਮਹਾਰਿਸ਼ੀ ਭਗਵਾਨ ਵਾਲਮੀਕਿ ਸਭਾ ਵੱਲੋਂ ਸਮੂਹ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਬੀਤੇ ਦਿਨ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ’ਤੇ ਉਤਸ਼ਾਹ ਨਾਲ ਮਨਾਇਆ ਅਤੇ ਸ਼ੋਭਾ ਯਾਤਰਾ ਕੱਢੀ ਗਈ। ਸਭ ਤੋਂ ਪਹਿਲਾਂ ਚੋਈ ਬਜ਼ਾਰ ਵਿਖੇ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੇ ਮੰਦਿਰ ਵਿਖੇ ਸ੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਪਾਏ ਗਏ।
ਇਸ ਤੋਂ ਬਾਅਦ ਧਾਰਮਿਕ ਸਮਾਗਮ ਅਤੇ ਭੰਡਾਰਾ ਸ਼ੁਰੂ ਹੋਇਆ। ਇਸ ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਪੁੱਜੇ ਹਲਕਾ ਵਿਧਾਇਕ ’ਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੇ ਮੰਦਰ ’ਚ ਮੱਥਾ ਟੇਕਿਆ ਗਿਆ। ਇਸ ਮੌਕੇ ਉਨ੍ਹਾਂ ਸੰਗਤਾਂ ਨਾਲ ਧਾਰਮਿਕ ਵਿਚਾਰ ਸਾਂਝੇ ਕਰਦੇ ਹੋਏ ਸਾਰਿਆਂ ਨੂੰ ਭਗਵਾਨ ਮਹਾਰਿਸ਼ੀ ਵਾਲਮਿਕਿ ਜੀ ਦੇ ਪ੍ਰਕਾਸ਼ ਉਤਸਵ ਦੀ ਵਧਾਈ ਦਿੱਤੀ ਤੇ ਕਿਹਾ ਕਿ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਇੱਕ ਬਹੁਤ ਹੀ ਮਹਾਨ ਸ਼ਖਸ਼ੀਅਤ ਸਨ ਜਿਨ੍ਹਾਂ ਵੱਲੋਂ ਸ੍ਰੀ ਰਾਮਾਇਣ ਜੀ ਦੀ ਰਚਨਾ ਕੀਤੀ ਗਈ।
ਉਨ੍ਹਾਂ ਕਿਹਾ ਕਿ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਵੱਲੋਂ ਲਿਖੀ ਗਈ ਰਮਾਇਣ ’ਚ ਸਾਨੂੰ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਤੋਂ ਆਦਰਸ਼ਵਾਦੀ ਹੋਣ ਦੀ ਪ੍ਰੇਰਨਾ ਮਿਲਦੀ ਹੈ ਅਤੇ ਲਕਸ਼ਮਣ ਤੋਂ ਵੱਡੇ ਭਰਾ ਦਾ ਸਤਿਕਾਰ ਕਰਨ ਦੀ ਸਿੱਖਿਆ ਮਿਲਦੀ ਹੈ ਅਤੇ ਮਾਤਾ ਸੀਤਾ ਜੀ ਤੋਂ ਸਾਨੂੰ ਪਤੀ ਵਰਤਾ ਹੋਣ ਦੀ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਨੇ ਭਗਵਾਨ ਸ੍ਰੀ ਰਾਮ ਚੰਦਰ ਜੀ ਅਤੇ ਮਾਤਾ ਸੀਤਾ ਜੀ ਦੇ ਸਪੁੱਤਰ ਲਵ ਕੁਸ਼ ਨੂੰ ਵੱਖ-ਵੱਖ ਗ੍ਰੰਥਾਂ ਸੰਸਕ੍ਰਿਤੀ ਤੇ ਸ਼ਾਸਤਰ ਚਲਾਉਣ ਦੀ ਸਿੱਖਿਆ ਪ੍ਰਦਾਨ ਕੀਤੀ, ਜਿਨ੍ਹਾਂ ਦੀ ਸਿੱਖਿਆ ਬਦੌਲਤ ਹੀ ਉਹ ਵੱਡੇ ਵੱਡੇ ਮਹਾਰਥੀ ਯੋਧਿਆਂ ਨੂੰ ਹਰਾ ਸਕੇ। ਉਨ੍ਹਾਂ ਕਿਹਾ ਕਿ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੇ ਜੀਵਨ ਤੋਂ ਵੀ ਮਨੁੱਖ ਨੂੰ ਬਹੁਤ ਵੱਡੀ ਸੇਧ ਮਿਲਦੀ ਹੈ।
ਇਸ ਮੌਕੇ ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੋਂਸਲ, ਰਵੀ ਹੰਸ ਚੇਅਰਮੈਨ ਰੇਹੜੀ ਫੜੀ ਖੋਖੇ/ ਪ੍ਰਧਾਨ ਵਾਲਮੀਕਿ ਸਭਾ, ਦਲੀਪ ਹੰਸ ਮੈਂਬਰ ਦਲਿਤ ਵਿਕਾਸ ਬੋਰਡ,ਹਰਪਾਲ ਕੌਰ ਮੀਤ ਪ੍ਰਧਾਨ, ਅਰਸ਼ਵਿੰਦਰ ਕੌਰ ਕੋਂਸਲਰ, ਰਜਿੰਦਰ ਬਿੰਦੀ ਭਾਰਤੀ ਵਾਲਮੀਕਿ ਧਰਮ ਸਮਾਜ, ਇੰਦਰਜੀਤ ਸਿੰਘ ਅਰੋੜਾ ਵਪਾਰ ਮੰਡਲ ਪ੍ਰਧਾਨ,ਦੀਪਕ ਆਂਗਰਾ ਕੋਂਸਲਰ, ਅਮਨਦੀਪ ਕੌਰ ਕੋਂਸਲਰ, ਜਗਜੀਤ ਸਿੰਘ ਜੱਗੀ ਠੇਕੇਦਾਰ, ਜਸਪ੍ਰੀਤ ਸਿੰਘ, ਰਾਜ ਘਈ ਮੰਚ ਸੰਚਾਲਨ, ਮਾਸਟਰ ਰਾਜ ਕੁਮਾਰ, ਰਾਜੀਵ ਘਈ, ਧਰਮਪਾਲ, ਸੰਜੀਵ ਘਈ, ਰਾਮਪਾਲ, ਰੋਹਿਤ ਘਈ, ਰਾਮ ਪ੍ਰਕਾਸ਼, ਸੰਜੀਵ ਕੁਮਾਰ, ਪਰਮਿੰਦਰ ਘੱਗਾ, ਹਰੀਕਿਸ਼ਨ, ਓਮ ਪ੍ਰਕਾਸ਼, ਸੁਖਦੇਵ ਕੋਂਸਲਰ ਪ੍ਰਧਾਨ ਰੇਹੜੀਫੜੀ ਖੋਖਾ ਯੂਨੀਅਨ, ਐਡਵੋਕੇਟ ਜਰਨੈਲ ਸਿੰਘ, ਜਤਿਨ ਕੋਸ਼ਲ, ਰਾਜਦੀਪ ਕਾਕੂ, ਜਸਦੀਪ ਆਲਮ ਹਾਜ਼ਰ ਸਨ।