ਸਮਾਜ ਸੇਵੀ ਕਮਲ ਚੌਹਾਨ ਨੇ ਕੀਤਾ ਖੇਡਾਂ ਦਾ ਉਦਘਾਟਨ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਰੂਪਨਗਰ ਜ਼ਿਲ੍ਹੇ ਦੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਆਗਾਜ਼ ਅੱਜ ਪਿੰਡ ਬਜਰੂੜ ਦੇ ਖੇਡ ਸਟੇਡੀਅਮ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ਼ਮਸ਼ੇਰ ਸਿੰਘ ਦੀ ਅਗਵਾਈ ’ਚ ਉੱਘੇ ਸਮਾਜ ਸੇਵੀ ਤੇ ਖੇਡ ਪ੍ਰਮੋਟਰ ਚੌ. ਕਮਲ ਚੌਹਾਨ ਟੇਢੇਵਾਲ ਨੇ ਕੀਤਾ। ਇਸ ਮੌਕੇ ਉਨ੍ਹਾਂ ਨੇ ਨੰਨ੍ਹੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਤੇ ਕਿਹਾ ਕਿ ਪ੍ਰਾਇਮਰੀ ਸਕੂਲ ਖੇਡਾਂ ’ਚੋਂ ਨਿਕਲ ਕੇ ਹੀ ਉਲੰਪੀਅਨ ਖਿਡਾਰੀ ਪੈਦਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਕਮਾਈ ਖੇਡਾਂ ’ਤੇ ਖਰਚ ਕੀਤੀ ਸੀ ਤੇ ਉਹ ਹੁਣ ਤੱਕ 186 ਪਿੰਡਾਂ ’ਚ ਖੇਡ ਸਮੱਗਰੀ ਵੰਡ ਚੁੱਕੇ ਹਨ। ਉਨ੍ਹਾਂ ਨੇ ਖੇਡਾਂ ਦੇ ਖਰਚੇ ਲਈ ਪ੍ਰਬੰਧਕਾਂ ਨੂੰ 21000 ਰੁਪਏ ਦੀ ਨਗਦ ਸਹਾਇਤਾ ਕੀਤੀ। ਇਸ ਮੌਕੇ ਵੱਖ ਵੱਖ 8 ਬਲਾਕਾਂ ਦੇ ਜੇਤੂ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਭਾਗ ਲਿਆ। ਇਸ ਮੌਕੇ ਬਜਰੂੜ ਦੇ ਸਰਪੰਚ ਨਰਿੰਦਰ ਸਿੰਘ ਨਿੰਦੀ ,ਸੁਪਰਡੰਟ ਮਲਕੀਤ ਸਿੰਘ ਭੱਠਲ , ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੰਜੀਵ ਕੁਮਾਰ ਤਖਤਗੜ੍ਹ, ਰਾਕੇਸ਼ ਰੌੜੀ ਝੱਜ ਤੇ ਐੱਸ.ਐੱਮ.ਸੀ ਚੇਅਰਮੈਨ ਨਰਿੰਦਰ ਸਿੰਘ ਧਾਮੀ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਿਆ ਤੇ ਨੰਨ੍ਹੇ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਧੰਨਵਾਦ ਕੀਤਾ। ਖਿਡਾਰੀਆਂ ਲਈ ਪ੍ਰਬੰਧਕਾਂ ਵਲੋਂ ਰਿਫਰੈਸ਼ਮੈਂਟ ਤੇ ਖਾਣੇ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ। ਅੱਜ ਮੁੰਡੇ ਕੁੜੀਆਂ ਦੇ ਐਥਲੈਟਿਕਸ, ਜਿੰਮਨਾਸਟਿਕ, ਯੋਗਾ, ਖੋ-ਖੋ, ਲੰਬੀ ਛਾਲ, ਕੁਸ਼ਤੀਆਂ, ਸਤਰੰਜ਼ ਤੇ ਫੁਟਬਾਲ ਮਕਾਬਲੇ ਕਰਵਾਏ ਗਏ। ਇਸ ਮੌਕੇ ਇੰਦਰਜੀਤ ਸਿੰਘ ਬੰਗਾ, ਨੀਰਜ ਸ਼ਰਮਾ, ਹਰਜੀਤ ਸਿੰਘ ਸੈਣੀ, ਕਰਮਜੀਤ ਸਿੰਘ ਬੈਂਸ,ਹਰਜੀਤ ਸਿੰਘ ਸੀ.ਐਚ.ਟੀ, ਨਰਿੰਦਰਜੀਤ ਸਿੰਘ ਨਿੰਦੀ, ਜਸਵਿੰਦਰ ਸਿੰਘ ਸਿੱਧੂ, ਮਨਜੋਤ ਸਿੰਘ, ਅਮਰਜੀਤ ਸੈਣੀ, ਜਸਵੀਰ ਸਿੰਘ ਡੂਮੇਵਾਲ, ਸੰਜੀਵ ਕੁਮਾਰ ਮੋਠਾਪੁਰ, ਸੰਗੀਤਾ ਭੰਡਾਰੀ, ਸੱਜਣ ਸਿੰਘ, ਦਵਿੰਦਰਪਾਲ ਸਿੰਘ, ਦਵਿੰਦਰ ਕੁਮਾਰ, ਸੀਮਾ ਵਾਸੂਦੇਵ, ਅਮਨਦੀਪ ਕੌਰ, ਰਾਜਿੰਦਰ ਬਿਸ਼ਨੂੰ, ਜਸਵਿੰਦਰ ਸਿੰਘ ਬੈਹਣੀਵਾਲ, ਗੁਰਬਖਸ਼ ਸਿੰਘ ਠਾਣੇਦਾਰ, ਗੁਰਦਿਆਲ ਸਿੰਘ ਬਜਰੂੜ, ਲੈਕ. ਬਲਜਿੰਦਰ ਸਿੰਘ ,ਅਵਨੀਤ ਚੱਢਾ ,ਜਰਨੈਲ ਸਿੰਘ ਨਿੱਕੂਵਾਲ, ਬਲਵਿੰਦਰ ਸਿੰਘ ਮੀਆਂਪੁਰ, ਹਰਪਿੰਦਰ ਸਿੰਘ, ਬਲਜੀਤ ਸਿੰਘ, ਤਰਲੋਕ ਸਿੰਘ ਪੰਚ, ਸੁਨੀਤਾ, ਕਮਲਜੀਤ ਕੌਰ, ਹਰਪ੍ਰੀਤ ਕੌਰ, ਲਖਵਿੰਦਰ ਸੈਣੀਮਾਜਰਾ,ਰਾਕੇਸ਼ ਭੰਡਾਰੀ,ਗੁਰਮੀਤ ਸਿੰਘ ਧਮਾਣਾ,ਰਾਕੇਸ਼ ਗੋਨੂੰ, ਜਾਗੀਰ ਸਿੰਘ ਭੱਠਲ, ਨਰਿੰਦਰ ਸਿੰਘ,ਦਲੀਪ ਭੂਰੜੇ, ਦਵਿੰਦਰ ਗਰਦਲਾ, ਗੁਰਪ੍ਰੀਤ ਕੈਬੋ, ਫੁਲੇਸ਼ਵਰ ਕੁਮਾਰ,ਗੁਰਵਿੰਦਰ ਕੌਰ ਬਜਰੂੜ, ਪੂਜਾ ਚੱਢਾ, ਮੀਨਾ ਰਾਣੀ ਮੋਰਿੰਡਾ, ਅਮਰੀਕ ਕੌਰ, ਅਰਵਿੰਦਰ ਕੌਰ, ਗਗਨਦੀਪ ਕੌਰ ਸਮੇਤ ਹੋਰਨਾਂ ਨੇ ਖੇਡਾਂ ਨੂੰ ਸਫਲ ਬਣਾਉਣ ’ਚ ਅਹਿਮ ਯੋਗਦਾਨ ਪਾਇਆ।