ਕੈਬਨਿਟ ਮੰਤਰੀ ਦੇ ਯਤਨਾ ਸਦਕਾ ਨੰਗਲ ਦੇ ਲੋਕਾਂ ਨੇ ਵੇਖਿਆ ਪੰਜਾਬ ਵਿਧਾਨ ਸਭਾ ਦਾ ਸ਼ੈਸ਼ਨ ਕੈਬਨਿਟ ਮੰਤਰੀ ਦੇ ਯਤਨਾ ਸਦਕਾ ਨੰਗਲ ਦੇ ਲੋਕਾਂ ਨੇ ਵੇਖਿਆ ਪੰਜਾਬ ਵਿਧਾਨ ਸਭਾ ਦਾ ਸ਼ੈਸ਼ਨ
Publish Date: Tue, 27 Oct 2026 04:34 PM (IST)
Updated Date: Tue, 27 Oct 2026 04:37 PM (IST)
ਵਿਧਾਨ ਸਭਾ ਦੀਆਂ ਗਤੀਵਿਧੀਆਂ ਹਲਕੇ ਦੇ ਲੋਕਾਂ ਨੂੰ ਦੱਸਣ ਦੇ ਲਈ ਕੀਤਾ ਗਿਆ ਸੀ ਉਪਰਾਲਾ : ਬੈਂਸ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਯਤਨਾ ਸਦਕਾ ਅੱਜ ਨੰਗਲ ਦੇ ਕੁਝ ਨਿਵਾਸੀਆਂ ਨੂੰ ਪੰਜਾਬ ਵਿਧਾਨ ਸਭਾ ’ਚ ਚੱਲ ਰਹੇ ਸੈਸ਼ਨ ਨੂੰ ਵੇਖਣ ਦਾ ਮੌਕਾ ਮਿਲਿਆ। ਇਸ ਦੌਰਾਨ ਜਿੱਥੇ ਉਨ੍ਹਾਂ ਵੱਲੋਂ ਪੰਜਾਬ ਵਿਧਾਨ ਸਭਾ ਦਾ ਸ਼ੈਸ਼ਨ ਵੇਖਿਆ ਗਿਆ, ਉੱਥੇ ਹੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਉਨ੍ਹਾਂ ਨੂੰ ਪੂਰੀ ਵਿਧਾਨ ਸਭਾ ਦਾ ਦੌਰਾ ਕਰਵਾ ਕੇ ਵਿਧਾਨ ਸਭਾ ਦੇ ਵੱਖ-ਵੱਖ ਪਹਿਲੂਆਂ ਦੇ ਇਤਿਹਾਸ ਤੋਂ ਜਾਣੂੰ ਵੀ ਕਰਵਾਇਆ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਵੱਲੋਂ ਵਿਧਾਨ ਸਭਾ ’ਚ ਭੇਜੇ ਗਏ ਨੁਮਾਇੰਦੇ ਕਿਸ ਤਰਾਂ ਕੰਮ ਕਰਦੇ ਹਨ, ਇਹ ਉਨ੍ਹਾਂ ਦੇ ਹਲਕੇ ਦੇ ਪਤਾ ਹੋਣਾ ਚਾਹੀਦਾ ਹੈ ਤੇ ਇਨ੍ਹਾਂ ਨੂੰ ਸੈਸ਼ਨ ਦਾ ਦੌਰਾ ਕਰਵਾਉਣਾ ਇਸੇ ਲੜੀ ਦਾ ਇੱਕ ਹਿੱਸਾ ਹੈ। ਇਸ ਮੌਕੇ ’ਤੇ ਸ਼ੈਸ਼ਨ ਵੇਖਣ ਪਹੁੰਚੀ ਕੌਂਸਲਰ ਕਮਲਾ ਦੇਵੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ, ਕਿਸੇ ਲੀਡਰ ਵੱਲੋਂ ਇੰਨੇ ਸਾਰੇ ਵਿਅਕਤੀਆਂ ਨੂੰ ਪਹਿਲੀ ਵਾਰ ਵਿਧਾਨ ਸਭਾ ਦਾ ਸ਼ੈਸ਼ਨ ਵਿਖਾਇਆ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਖੁਦ ਪਹਿਲੀ ਵਾਰ ਵਿਧਾਨ ਸਭਾ ਦਾ ਸ਼ੈਸ਼ਨ ਵੇਖਣ ਦਾ ਮੌਕਾ ਮਿਲਿਆ ਹੈ। ਇੰਦਰਾ ਨਗਰ ਨਿਵਾਸੀ ਰਣਜੀਤ ਸਿੰਘ ਬੱਗਾ ਨੇ ਕਿਹਾ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਜਿਹੇ ਮੰਤਰੀ ਹਨ , ਜਿਨ੍ਹਾਂ ਨੇ ਉਨ੍ਹਾਂ ਨੂੰ ਵਿਧਾਨ ਸਭਾ ਦਾ ਸ਼ੈਸ਼ਨ ਵੇਖਣ ਦਾ ਮੌਕਾ ਦਿੱਤਾ ’ਤੇ ਇਹ ਉਨ੍ਹਾਂ ਦੇ ਜੀਵਨ ’ਚ ਕਦੀ ਨਾ ਭੁੱਲਣ ਵਾਲੀ ਯਾਦਗਾਰ ਹੈ। ਉਨ੍ਹਾਂ ਨੇ ਕਿਹਾ ਕਿ ਟੈਲੀਵਿਜ਼ਨ ਤੇ ਸ਼ੋਸ਼ਲ ਮੀਡੀਆ ਰਾਹੀਂ ਵਿਧਾਨ ਸਭਾ ਦਾ ਸ਼ੈਸ਼ਨ ਤਾਂ ਬੜੀ ਵਾਰ ਵੇਖਿਆ ਸੀ ਪਰ ਆਪਣੇ ਮਹਿਬੂਬ ਨੇਤਾਵਾਂ ਨੂੰ ਪਹਿਲੀ ਵਾਰ ਲਾਗ ਵੇਖਣ ਦਾ ਮੌਕਾ ਮਿਲਿਆ ਹੈ। ਇਸ ਮੌਕੇ ’ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵਿਧਾਨ ਸਭਾ ਦਾ ਸੈਸ਼ਨ ਦੇਖਣ ਆਏ ਸਮੂਹ ਵਿਅਕਤੀਆਂ ਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਪੰਜਾਬ ਭਵਨ ਚੰਡੀਗੜ੍ਹ ਦੇ ’ਚ ਕੀਤਾ ਗਿਆ। ਇਸ ਮੋਕੇ ’ਤੇ ਨਗਰ ਕੌਂਸਲ ਨੰਗਲ ਦੀ ਪ੍ਰਧਾਨ ਕਿਰਨ ਗੁਪਤਾ, ਹਰਦੀਪ ਕੌਰ, ਪੂਜਾ ਦੇਵੀ, ਰਿਤਿਕਾ, ਅਨੀਤਾ ਬੈਂਸ, ਕੌਂਸਲਰ ਕਮਲਾ ਦੇਵੀ, ਨਿਸ਼ਾਂਤ ਗੁਪਤਾ, ਕੌਂਸਲਰ ਮਨਜੋਤ ਸਿੰਘ ਰਾਣਾ, ਸੁਖਚੈਨ ਕਮਾਂਡੋ, ਰਕੇਸ਼ ਮਹਿਤਾ, ਵਿੱਕੀ ਮਹਿਤਾ, ਨਗਰ ਕੌਂਸਲ ਨੰਗਲ ਦੇ ਮੀਤ ਪ੍ਰਧਾਨ ਰਮੇਸ਼ ਕੁਮਾਰ ਮਹਾਸ਼ਾ, ਇਮਰਾਨ ਖਾਨ, ਮੋਨਿਕਾ, ਸ਼ਸ਼ੀ ਕੁਮਾਰ ਸ਼ਰਮਾ, ਰਣਜੀਤ ਸਿੰਘ ਬੱਗਾ, ਮੋਹਿਤ ਦੀਵਾਨ, ਸੁਨੀਤਾ ਦੇਵੀ, ਨੈਨਸੀ ਬਾਲਾ ਤੋ ਇਲਾਵਾ ਵੱਡੀ ਗਿਣਤੀ ’ਚ ਨੰਗਲ ਦੇ ਨਿਵਾਸੀ ਹਾਜ਼ਰ ਸਨ।