ਸਾਦਗੀ ਤੇ ਨਿਮਰਤਾ ਦੀ ਮਿਸਾਲ ਨੌਜਵਾਨ ਭਾਜਪਾ ਆਗੂ ਬਲਰਾਮ ਪਰਾਸ਼ਰ ਸਾਦਗੀ ਅਤੇ ਨਿਮਰਤਾ ਦੀ ਮਿਸਾਲ ਨੌਜਵਾਨ ਭਾਜਪਾ ਆਗੂ ਬਲਰਾਮ ਪਰਾਸ਼ਰ
Publish Date: Tue, 27 Oct 2026 04:07 PM (IST)
Updated Date: Tue, 27 Oct 2026 04:10 PM (IST)
15 ਸਾਲਾਂ ਤੋਂ ਧਾਰਮਿਕ ਤੇ ਸਮਾਜਿਕ ਸੇਵਾ ’ਚ ਪਾ ਰਹੇ ਹਨ ਯੋਗਦਾਨ ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਪਣੇ ਹੱਥੀਂ ਕਰਦੇ ਹਨ ਬੱਚਿਆਂ ਦਾ ਸ਼ਿੰਗਾਰ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਆਨੰਦਪੁਰ ਸਾਹਿਬ : ਰਾਜਨੀਤੀ ਦੇ ਨਾਲ-ਨਾਲ ਧਾਰਮਿਕ ਤੇ ਸਮਾਜਿਕ ਸੇਵਾਵਾਂ ’ਚ ਯੋਗਦਾਨ ਪਾਉਣ ਵਾਲੇ ਨੌਜਵਾਨ ਭਾਜਪਾ ਆਗੂ ਬਲਰਾਮ ਪਰਾਸ਼ਰ ਆਪਣੀ ਸਾਦਗੀ, ਨਿਮਰਤਾ ਤੇ ਸੇਵਾ ਭਾਵਨਾ ਕਾਰਨ ਲੋਕਾਂ ’ਚ ਵਿਸ਼ੇਸ਼ ਪਛਾਣ ਰੱਖਦੇ ਹਨ। ਉਹ ਪਿਛਲੇ ਤਕਰੀਬਨ 15 ਸਾਲਾਂ ਤੋਂ ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਈਆਂ ਜਾਣ ਵਾਲੀਆਂ ਸ਼ੋਭਾ ਯਾਤਰਾਵਾਂ ਤੇ ਧਾਰਮਿਕ ਨਾਟਕਾਂ ’ਚ ਸ਼ਰਧਾ ਨਾਲ ਸੇਵਾ ਨਿਭਾ ਰਹੇ ਹਨ। ਬਲਰਾਮ ਪਰਾਸ਼ਰ ਦੀ ਵਿਸ਼ੇਸ਼ਤਾ ਇਹ ਹੈ ਕਿ ਰਾਜਨੀਤਿਕ ਸਰਗਰਮੀਆਂ ਦੇ ਬਾਵਜੂਦ ਉਹ ਧਾਰਮਿਕ ਸਮਾਗਮਾਂ ’ਚ ਸੇਵਾਦਾਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ। ਸ਼ੋਭਾ ਯਾਤਰਾ ਦੌਰਾਨ ਭਗਵਾਨ ਰਾਮ ਦੇ ਪੁੱਤਰਾਂ ਲਵ ਤੇ ਕੁਸ਼, ਮਾਤਾ ਸੀਤਾ, ਵੀਰ ਹਨੂੰਮਾਨ ਤੇ ਹੋਰ ਧਾਰਮਿਕ ਸਵਰੂਪ ਧਾਰਨ ਕਰਨ ਵਾਲੇ ਬੱਚਿਆਂ ਦਾ ਸ਼ਿੰਗਾਰ ਉਹ ਖ਼ੁਦ ਆਪਣੇ ਹੱਥੀਂ ਕਰਦੇ ਹਨ। ਉਨ੍ਹਾਂ ਦੀ ਇਹ ਸੇਵਾ ਧਾਰਮਿਕ ਆਸਥਾ ਤੇ ਨਿਮਰ ਸੁਭਾਅ ਨੂੰ ਦਰਸਾਉਂਦੀ ਹੈ। ਉਹ ਹਰ ਸਾਲ ਵਾਲਮੀਕਿ ਸਮਾਜ ਨਾਲ ਮਿਲ ਕੇ ਸਮਾਗਮਾਂ ਨੂੰ ਸਫਲ ਬਣਾਉਣ ਲਈ ਤਨ, ਮਨ ਤੇ ਧਨ ਨਾਲ ਸਹਿਯੋਗ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਮਹਾਰਿਸ਼ੀ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਮਾਜ ’ਚ ਪ੍ਰੇਮ, ਭਾਈਚਾਰਕ ਸਾਂਝ ਤੇ ਆਪਸੀ ਸਦਭਾਵਨਾ ਦਾ ਸੰਦੇਸ਼ ਦਿੰਦੀਆਂ ਹਨ। ਇਲਾਕੇ ਦੇ ਲੋਕਾਂ ਤੇ ਵਾਲਮੀਕਿ ਸਮਾਜ ਦੇ ਆਗੂਆਂ ਅਨੁਸਾਰ ਬਲਰਾਮ ਪਰਾਸ਼ਰ ਦੀ ਲੰਮੇ ਸਮੇਂ ਤੋਂ ਚੱਲ ਰਹੀ ਨਿਸ਼ਕਾਮ ਸੇਵਾ ਨੌਜਵਾਨਾਂ ਲਈ ਪ੍ਰੇਰਨਾ ਹੈ। ਉਨ੍ਹਾਂ ਦੀ ਸਾਦਗੀ ਤੇ ਸਮਾਜ ਪ੍ਰਤੀ ਸਮਰਪਣ ਧਾਰਮਿਕ ਸਾਂਝ ਨੂੰ ਮਜ਼ਬੂਤ ਕਰਨ ’ਚ ਅਹਿਮ ਭੂਮਿਕਾ ਨਿਭਾ ਰਿਹਾ ਹੈ।