ਪਿੰਡ ਕਲਿਆਣਪੁਰ ਵਿਖੇ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆ ਪਿੰਡ ਕਲਿਆਣਪੁਰ ਵਿਖੇ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆ
Publish Date: Mon, 26 Oct 2026 06:44 PM (IST)
Updated Date: Mon, 26 Oct 2026 06:46 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰਿਸ਼ਟੀ ਰਚੇਤਾ ਮਹਾਰਿਸ਼ੀ ਵਾਲਮੀਕ ਦਾ ਪ੍ਰਕਾਸ਼ ਦਿਹਾੜਾ ਸੂਬੇ ਭਰ ’ਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਇਸੇ ਕੜੀ ਤਹਿਤ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ 08, ਨਗਰ ਪੰਚਾਇਤ ਦਫ਼ਤਰ ਦੇ ਨਾਲ ਲੱਗਦੇ ਭਗਵਾਨ ਮਹਾਰਿਸ਼ੀ ਵਾਲਮੀਕਿ ਮੰਦਰ ਪਿੰਡ ਕਲਿਆਣਪੁਰ ਦੀ ਪ੍ਰਬੰਧਕੀ ਕਮੇਟੀ ਵਾਲਮੀਕਿ ਸਭਾ ਵੱਲੋਂ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਅੱਜ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਦੋ ਦਿਨ ਪਹਿਲਾਂ ਪ੍ਰਬੰਧਕਾਂ ਵੱਲੋਂ ਵਾਲਮੀਕ ਮੰਦਰ ਤੋਂ ਪੂਰੇ ਸ਼ਹਿਰ ਤੱਕ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ ਸੀ। ਇਸ ਵਿਸ਼ਾਲ ਦਿਵਸ ਨੂੰ ਸਬੰਧਿਤ ਸਭ ਤੋਂ ਪਹਿਲਾਂ ਪੰਡਿਤ ਓਮ ਪ੍ਰਕਾਸ਼ ਵੱਲੋਂ ਸ੍ਰੀ ਰਮਾਇਣ ਜੀ ਦੇ ਪਾਠ ਦਾ ਭੋਗ ਪਾਇਆ ਗਿਆ। ਉਪਰੰਤ ਹਵਨ ਪਾਠ ਪੂਜਾ ਕੀਤੀ ਗਈ ਅਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਮਹਿਲਾ ਭਜਨ ਮੰਡਲੀ ਵੱਲੋਂ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਵਿਸ਼ਾਲ ਭੰਡਾਰਾ ਲਗਾਇਆ ਗਿਆ ਜਿਸ ’ਚ ਇਲਾਕੇ ਦੀਆਂ ਸੰਗਤਾਂ ਵੱਲੋਂ ਪਹੁੰਚ ਕੇ ਪ੍ਰਸ਼ਾਦ ਛਕਿਆ ਗਿਆ। ਇਸ ਮੌਕੇ ਹਾਜ਼ਰ ਸੰਗਤਾਂ ’ਚ ਭਗਵਾਨ ਵਾਲਮੀਕਿ ਸਭਾ ਪਿੰਡ ਕਲਿਆਣਪੁਰ ਦੇ ਪ੍ਰਧਾਨ ਦਲਜੀਤ ਸਿੰਘ ਕਾਕਾ, ਮਨੀਸ਼ ਫਰਵਾਹਾ, ਪੰਡਿਤ ਅਸ਼ੋਕ ਸ਼ਾਰਦਾ, ਭੁਪਿੰਦਰ ਸਿੰਘ, ਹਰਵਿੰਦਰ ਸਿੰਘ ਚੱਠੂ, ਜਸਵਿੰਦਰ ਸਿੰਘ, ਸੂਰਜ ਕੁਮਾਰ ਅਤੇ ਮਨੀ, ਰਾਜੂ, ਲਖਵਿੰਦਰ ਸਿੰਘ, ਹਰਵਿੰਦਰ ਮਨੀ, ਪ੍ਰਿੰਸ, ਸਾਹਿਲ ਗੋਇਲ, ਰਾਜਕੁਮਾਰ ਮਹਿਰਾ , ਅਜੇ, ਜੋਤੀ ਸਾਬਕਾ ਕੌਂਸਲਰ, ਕਰਨ ,ਦੀਪੂ ,ਰੋਹਿਤ, ਸੋਹਨ ਸਿੰਘ, ਬਲਵੀਰ ਸਿੰਘ, ਸੁੱਖਾ, ਚਿਰਾਗ, ਸੰਮੀ ਕੁਮਾਰ, ਰਵਿੰਦਰ ਸਿੰਘ ,ਸੁਖਵਿੰਦਰ ਸਿੰਘ ਸੁੱਖੀ, ਦਲਵਿੰਦਰ ਕੌਰ, ਮਾਨ ਸਿੰਘ ਆਦਿ ਹਾਜਰ ਸਨ।