ਆਮ ਆਦਮੀ ਕਲੀਨਿਕ ਮਿਆਰੀ ਸਿਹਤ ਸਹੂਲਤਾਂ ਦੇਣ ’ਚ ਹੋਏ ਸਹਾਈ ਆਮ ਆਦਮੀ ਕਲੀਨਿਕ ਲੋਕਾਂ ਦੀਆਂ ਬਰੂਹਾਂ ਤੱਕ ਮਿਆਰੀ ਸਿਹਤ ਸਹੂਲਤਾਂ ਦੇਣ ਵਿੱਚ ਹੋਏ ਸਹਾਈ ਸਿੱਧ
Publish Date: Mon, 26 Oct 2026 06:42 PM (IST)
Updated Date: Mon, 26 Oct 2026 06:46 PM (IST)
ਮਜਾਰਾ ਤੇ ਢੇਰ ਕਲੀਨਿਕਾਂ ’ਚ ਰੋਜ਼ਾਨਾ 100 ਤੋ ਵੱਧ ਮਰੀਜ਼ਾ ਦੀ ਆਮਦ, ਮੁਫ਼ਤ ਟੈਸਟ ਦੀਆਂ ਸਹੂਲਤਾਂ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਲੋਕਾਂ ਨੂੰ ਮੁਫ਼ਤ ਮਿਆਰੀ ਸਿਹਤ ਸਹੂਲਤ ਘਰਾਂ ਨੇੜੇ ਬਰੂਹਾਂ ਤੱਕ ਪਹੁੰਚਾਉਣ ਲਈ ਖੋਲ੍ਹੇ ਆਮ ਆਦਮੀ ਕਲੀਨਿਕ ਸਫ਼ਲਤਾਪੂਰਵਕ ਸੇਵਾਵਾ ਦੇ ਰਹੇ ਹਨ। ਸ਼ਹਿਰੀ ਅਤੇ ਪੇਂਡੂ ਖੇਤਰਾਂ ’ਚ ਮਿਲ ਰਹੀਆਂ ਸਿਹਤ ਸਹੂਲਤਾਂ ਦੇ ਆਂਕੜੇ ਪ੍ਰਭਾਵਿਤ ਕਰਨ ਵਾਲੇ ਹਨ, ਜਿੱਥੇ ਮਰੀਜ਼ ਮੁਫ਼ਤ ਇਲਾਜ, ਟੈਸਟ ’ਤੇ ਦਵਾਈਆਂ ਦੀ ਸਹੂਲਤ ਲੈ ਕੇ ਤੰਦਰੁਸਤ ਹੋ ਘਰ ਪਰਤ ਰਹੇ ਹਨ। ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਵੱਲੋਂ ਇਨ੍ਹਾਂ ਕਲੀਨਿਕਾਂ ਦੀ ਲਗਾਤਾਰ ਮੋਨੀਟਰਿੰਗ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਢੇਰ ’ਚ ਆਮ ਆਦਮੀ ਕਲੀਨਿਕ ਤੋਂ ਹੁਣ ਤੱਕ ਹਜ਼ਾਰਾਂ ਮਰੀਜ਼ ਮੁਫ਼ਤ ਇਲਾਜ ਦੀ ਸਹੂਲਤ ਲੈ ਚੁੱਕੇ ਹਨ, ਇਸ ਕਲੀਨਿਕ ’ਚ 102 ਤਰ੍ਹਾਂ ਦੀਆਂ ਦਵਾਈਆਂ ਤੇ 47 ਤਰ੍ਹਾਂ ਦੇ ਟੈਸਟ ਮੁਫ਼ਤ ਕੀਤੇ ਜਾ ਰਹੇ ਹਨ। ਇਸੇ ਤਰਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਜਾਰੀ ’ਚ ਬਲਾਕ ਵਿਕਾਸ ’ਤੇ ਪੰਚਾਇਤ ਦਫਤਰ ਨੇੜੇ ਖੋਲੇ ਆਮ ਆਦਮੀ ਕਲੀਨਿਕ ’ਚ ਹੁਣ ਤੱਕ ਸੈਂਕੜੇ ਮਰੀਜ਼ਾਂ ਦਾ ਮੁਫ਼ਤ ਇਲਾਜ ਹੋਇਆ ਹੈ। ਜਿਸ ’ਚ ਮੁਫ਼ਤ ਟੈਸਟ ’ਤੇ ਮੁਫ਼ਤ ਦਵਾਈਆਂ ਦੀ ਸਹੂਲਤ ਮਿਲ ਰਹੀ ਹੈ। ਢੇਰ ਵਿਖੇ ਤੈਨਾਤ ਡਾਕਟਰ ਨੇ ਦੱਸਿਆ ਕਿ ਰੋਜ਼ਾਨਾ ਮਰੀਜ਼ ਇੱਥੇ ਇਲਾਜ ਕਰਵਾਉਣ ਲਈ ਆਉਦੇ ਹਨ, ਸਰਕਾਰ ਵੱਲੋਂ ਸਾਰੀ ਸਹੂਲਤ ਮੁਫ਼ਤ ਉਪਲੱਬਧ ਕਰਵਾਈ ਗਈ ਹੈ। ਆਮ ਲੋਕ ਤੰਦਰੁਸਤ ਹੋ ਘਰਾਂ ਨੂੰ ਪਰਤ ਰਹੇ ਹਨ, ਮਜਾਰੀ ਆਮ ਆਦਮੀ ਕਲੀਨਿਕ ਦੇ ਇੰਚਾਰਜ ਡਾ.ਇਬਾਦਤ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ’ਚ ਆਉਣ ਵਾਲੇ ਮਰੀਜ਼ਾ ਦੇ ਸਾਰੇ ਵੇਰਵੇ ਇਕੱਤਤਰਿਤ ਕੀਤੇ ਜਾਂਦੇ ਹਨ, ਅਜਿਹਾ ਸਰਕਾਰ ਵੱਲੋਂ ਜਾਣਕਾਰੀ ਇਕੱਤਤਰਿਤ ਕਰਨ ਦੇ ਮੰਤਵ ਨਾਲ ਕੀਤਾ ਜਾ ਰਿਹਾ ਹੈ ਤਾਂ ਕਿ ਹਰ ਖੇਤਰ ’ਚ ਕਿਸ ਤਰਾਂ ਤੇ ਮਰੀਜ ਤੇ ਰੋਗ ਵਧੇਰੇ ਹਨ, ਉਸ ਦੇ ਆਂਕੜੇ ਇਕੱਤਤਰਿਤ ਕਰਕੇ ਭਵਿੱਖ ਦੀ ਰੂਪਰੇਖਾ ਤਿਆਰ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਲਾਜ, ਦਵਾਈ ਤੇ ਟੈਸਟ ਦੀ ਸਹੂਲਤ ਮੁਫ਼ਤ ਦਿੱਤੀ ਜਾ ਰਹੀ ਹੈ,ਸਮੇਂ ਸਮੇਂ ’ਤੇ ਇਨ੍ਹਾਂ ਕਲੀਨਿਕਾਂ ਦਾ ਦੌਰਾ ਕਰਕੇ ਉਥੋ ਪ੍ਰਾਪਤ ਹੋ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਲਈ ਜਾ ਰਹੀ ਹੈ, ਜਿਸ ਨਾਲ ਇਨ੍ਹਾਂ ਵਿਚ ਇਲਾਜ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਬੁਨਿਆਦੀ ਢਾਚੇ ’ਚ ਹੋਣ ਵਾਲੇਹੋਰ ਸੁਧਾਰਾ ਬਾਰੇ ਜਾਣਕਾਰੀ ਮਿਲਦੀ ਹੈ ਤੇ ਉਹ ਸੁਧਾਰ ਕਰਵਾਏ ਜਾਂਦੇ ਹਨ।