4161 ਮਾਸਟਰ ਕਾਡਰ ਅਧਿਆਪਕਾਂ ਨੇ ਸ਼ਹਿਰ ’ਚ ਕੱਢਿਆ ਰੋਸ ਮਾਰਚ 4161ਮਾਸਟਰ ਕਾਡਰ ਰੀਕਾਸਟ ਸੂਚੀਆਂ ਤੋਂ ਪ੍ਰਭਾਵਿਤ ਅਧਿਆਪਕਾਂ ਨੇ ਸ਼ਹਿਰ ’ਚ ਕੱਢਿਆ ਰੋਸ ਮਾਰਚ
Publish Date: Sun, 25 Oct 2026 06:28 PM (IST)
Updated Date: Sun, 25 Oct 2026 06:31 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਪਿਛਲੇ ਕਰੀਬ ਇੱਕ ਹਫਤੇ ਤੋਂ ਸਿੱਖਿਆ ਮੰਤਰੀ ਦੇ ਜੱਦੀ ਪਿੰਡ ਗੰਭੀਰਪੁਰ ’ਚ ਪੱਕੇ ਤੌਰ ’ਤੇ ਮੋਰਚਾ ਲਗਾ ਕੇ ਬੈਠੇ 4161 ਮਾਸਟਰ ਕਾਡਰ ਅਧਿਆਪਕਾਂ ਨੇ ਇਨਸਾਫ ਲੈਣ ਦੀ ਖਾਤਰ ਪੱਕਾ ਮੋਰਚਾ ਲਗਾ ਰੱਖਿਆ ਹੋਇਆ ਹੈ। ਅੱਜ ਸਮੁੱਚੇ ਅਧਿਆਪਕ ਵਰਗ ਨੇ ਨੰਗਲ ਸ਼ਹਿਰ ’ਚ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਇਨਸਾਫ ਦੀ ਮੰਗ ਕਰ ਰਹੇ 253 ਬੇਕਸੂਰ ਅਧਿਆਪਕ ਜੋ ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ’ਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਸਨ। ਪੰਜਾਬ ਦੀ ਕਾਂਗਰਸ ਸਰਕਾਰ ਨੇ ਦਸੰਬਰ 2021 ’ਚ ਮਾਸਟਰ ਕਾਡਰ ਦੀਆਂ ਵੱਖ-ਵੱਖ ਵਿਸ਼ਿਆਂ ਦੀਆਂ 4161 ਅਧਿਆਪਕਾਂ ਦੀਆਂ ਅਸਾਮੀਆਂ ਕੱਢੀਆਂ ਸਨ ਜਿਸ ਦਾ ਪੇਪਰ ਅਗਸਤ 2022 ’ਚ ਆਪ ਸਰਕਾਰ ਵੱਲੋਂ ਲਿਆ ਗਿਆ, ਉਸੇ ਸਾਲ ਹੀ ਦਸੰਬਰ ਮਹੀਨੇ ’ਚ ਉੱਤਰ ਕਾਪੀ ਅਨੁਸਾਰ ਸਲੈਕਸ਼ਨ ਲਿਸਟ ਜਾਰੀ ਕੀਤੀ ਗਈ। ਪਰ ਉੱਤਰ ਕਾਪੀ ’ਚ ਬਹੁਤ ਗਲਤੀਆਂ ਹੋਣ ਕਾਰਨ ਮਾਮਲਾ ਮਾਨਯੋਗ ਹਾਈਕੋਰਟ ’ਚ ਗਿਆ ਅਤੇ ਵਿਸ਼ਾ ਮਾਹਰਾਂ ਦੁਆਰਾ ਉੱਤਰ ਕਾਪੀ ’ਚ ਸੋਧ ਕਰਨ ਤੋਂ ਬਾਅਦ ਸਿੱਖਿਆ ਵਿਭਾਗ ਦੁਆਰਾ ਮਈ 2023 ’ਚ ਸੋਧੀ ਹੋਈ ਉੱਤਰ ਕਾਪੀ ਅਨੁਸਾਰ ਨਵੀਂ ਸਲੈਕਸ਼ਨ ਲਿਸਟ ਬਣਾ ਕੇ ਅਧਿਆਪਕਾਂ ਨੂੰ ਜੁਆਇਨ ਕਰਵਾ ਦਿੱਤਾ ਗਿਆ। ਇਹ ਅਧਿਆਪਕ ਮਈ 2023 ਤੋਂ ਸੇਵਾਵਾਂ ਨਿਭਾ ਰਹੇ ਸਨ। ਪਰ ਦੁੱਖ ਦੀ ਗੱਲ ਇਹ ਹੈ ਕਿ ਬੀਤੀ 7 ਮਈ 2020 ਨੂੰ ਪਰੋਬੇਸਨ ਪੀਰੀਅਡ ਪਰਖ ਕਾਲ ਪੂਰਾ ਹੋਣ ਤੋਂ ਕੇਵਲ ਇੱਕ ਦਿਨ ਪਹਿਲਾਂ 253 ਅਧਿਆਪਕਾਂ ਨੂੰ ਬਿਨਾਂ ਕਿਸੇ ਗਲਤੀ ਤੋਂ ਸਲੈਕਸ਼ਨ ਲਿਸਟਾਂ ਰੀਕਾਸਟ ਨੂੰ ਬਹਾਨਾ ਬਣਾ ਕੇ ਸੇਵਾਵਾਂ ਖਤਮ ਕਰਨ ਦੇ ਕਾਰਨ ਦੱਸੇ ਨੋਟਿਸ ਸਿੱਖਿਆ ਵਿਭਾਗ ਦੁਆਰਾ ਭੇਜੇ ਗਏ ਇਹ 253 ਅਧਿਆਪਕ ਪਿਛਲੇ ਚਾਰ ਮਹੀਨਿਆਂ ਤੋਂ ਸਿੱਖਿਆ ਵਿਭਾਗ ’ਤੇ ਪੰਜਾਬ ਸਰਕਾਰ ਤੋਂ ਇਸ ਬੇਇਨਸਾਫੀ ਵਿਰੁੱਧ ਇਨਸਾਫ ਦੀ ਮੰਗ ਕਰਦੇ ਆਂ ਰਹੇ ਹਨ। ਬੇਨਤੀਆਂ ਕਰ ਚੁੱਕੇ ਹਨ ਸਰਕਾਰ ਦੁਆਰਾ ਮੀਟਿੰਗਾਂ ਵੀ ਦਿੱਤੀਆਂ ਗਈਆਂ ਪਰ ਹਰ ਮੀਟਿੰਗ ਨੂੰ ਜਾਂ ਤਾਂ ਰੱਦ ਕਰ ਦਿੱਤਾ ਗਿਆ ਜਾਂ ਅੱਗੇ ਪਾ ਦਿੱਤਾ ਗਿਆ ਚਾਰ ਮਹੀਨਿਆਂ ’ਚ ਸਿੱਖਿਆ ਮੰਤਰੀ ਨੇ ਕੋਈ ਵੀ ਮੀਟਿੰਗ ਇਹਨਾਂ ਨਾਲ ਨਹੀਂ ਕੀਤੀ ਜਿਸ ’ਤੇ ਮਜਬੂਰ ਹੋ ਕੇ ਇਨ੍ਹਾਂ ਨੇ ਸਿੱਖਿਆ ਮੰਤਰੀ ਦੇ ਜੱਦੀ ਪਿੰਡ ਵਿਖੇ ਇੱਕ ਹਫਤੇ ਤੋਂ ਪੱਕਾ ਮੋਰਚਾ ਲਗਾਇਆ ਹੋਇਆ ਹੈ। ਅੱਜ ਇਨ੍ਹਾਂ ਨੇ ਰੋਸ ਵਜੋਂ ਨੰਗਲ ਸ਼ਹਿਰ ਦੇ ਬਾਜ਼ਾਰਾਂ ’ਚ ਵੱਖ-ਵੱਖ ਮਾਰਚ ਕਰਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ’ਤੇ ਆਪਣੀਆਂ ਨੌਕਰੀਆਂ ਬਹਾਲ ਕਰਨ ਦੀ ਮੰਗ ਕੀਤੀ।